ਆਫ਼ਤ ਪ੍ਰਬੰਧਨ, ਫਸਟ ਏਡ, ਸੇਫਟੀ ਟ੍ਰੇਨਿੰਗ, ਬਚਾਓ ਲਈ ਜ਼ਰੂਰੀ – ਇੰਸਪੈਕਟਰ ਕਰਮਜੀਤ ਕੌਰ।
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਸਰਕਾਰੀ ਹਾਈ ਸਮਾਰਟ ਸਕੂਲ, ਸਨੋਰੀ ਗੇਟ ਪਟਿਆਲਾ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਮਾਪਿਆਂ ਨੂੰ ਆਫ਼ਤ ਪ੍ਰਬੰਧਨ, ਫਸਟ ਏਡ, ਫਾਇਰ ਸੇਫਟੀ ਅਤੇ ਆਵਾਜਾਈ, ਸਾਇਬਰ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ ਪ੍ਰਿੰਸੀਪਲ ਸ਼੍ਰੀ ਰਮਨਦੀਪ ਸਿੰਘ ਦੀ ਅਗਵਾਈ ਹੇਠ ਪ੍ਰੋਗਰਾਮ ਕਰਵਾਏ ਗਏ। ਪੰਜਾਬ ਪੁਲਿਸ ਆਵਾਜਾਈ ਸਿਖਿਆ ਸੈਲ ਦੇ ਇੰਸਪੈਕਟਰ ਕਰਮਜੀਤ ਕੌਰ ਨੇ ਦੱਸਿਆ ਕਿ ਆਪਣੀ, ਆਪਣੇ ਘਰ, ਪਰਿਵਾਰ ਅਤੇ ਸਾਮਾਨ ਦੀ ਸੁਰੱਖਿਆ ਲਈ ਸਭ ਨੂੰ ਸੇਫਟੀ ਨਿਯਮਾਂ ਕਾਨੂੰਨਾਂ ਅਸੂਲਾਂ ਫਰਜ਼ਾਂ ਦੀ ਜਾਣਕਾਰੀ ਲੈਂਦੇ ਰਹਿਣਾ ਚਾਹੀਦਾ ਅਤੇ ਸੰਕਟ ਸਮੇਂ ਪੁਲਿਸ ਪ੍ਰਸ਼ਾਸਨ ਦੀ ਮਦਦ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਜ਼ੋ ਸੰਕਟ ਸਮੇਂ, ਗ਼ਲਤ ਅਨਸਰ, ਤੁਹਾਡੇ ਡਰ, ਲਾਲਚ,ਅਣਗਹਿਲੀ ਲਾਪਰਵਾਹੀ ਦਾ ਲਾਭ ਨਾ ਲੈਣ ਸਕਣ।
ਉਨ੍ਹਾਂ ਨੇ ਹੈਲਪ ਲਾਈਨ ਨੰਬਰਾਂ ਦੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਬੱਚਿਆਂ ਨੂੰ ਨਸ਼ਿਆਂ ਅਪਰਾਧਾਂ ਕਿਡਨੈਪਿੰਗ ਸਾਈਬਰ ਸੁਰੱਖਿਆ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਨੇ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਵਿਦਿਆਰਥੀਆਂ ਅਧਿਆਪਕਾਂ ਨੂੰ ਪੀੜਤਾਂ ਦੀ ਸਹਾਇਤਾ ਕਰਨ, ਅੱਗਾਂ ਬੁਝਾਉਣ ਅਤੇ ਐਮਰਜੈਂਸੀ ਦੌਰਾਨ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ। ਸਾਂਝ ਕੇਂਦਰ ਕੋਤਵਾਲੀ ਦੇ ਇੰਚਾਰਜ ਸਬ ਇੰਸਪੈਕਟਰ ਪ੍ਰਦੀਪ ਕੁਮਾਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਾਂਝ ਕੇਂਦਰਾਂ ਵਲੋਂ ਦਿਤੀਆ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰਮਜੀਤ ਕੌਰ, ਪ੍ਰੋਗਰਾਮ ਕੌਆਰਡੀਨੇਟਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜ ਦੇ ਸਮੇਂ ਵਿੱਚ, ਆਪਣੀ, ਆਪਣੇ ਬੱਚਿਆਂ, ਪਰਿਵਾਰਕ ਮੈਂਬਰਾਂ, ਅਤੇ ਪ੍ਰਾਪਰਟੀਆਂ ਦੀ ਸੁਰੱਖਿਆ ਲਈ ਸਾਨੂੰ ਸੇਫਟੀ, ਬਚਾਉ, ਮਦਦ ਕਰਨ, ਲਈ ਟ੍ਰੇਨਿੰਗ ਲੈਣੀ ਅਤੇ ਅਭਿਆਸ ਕਰਨੇ ਜ਼ਰੂਰੀ ਹਨ। ਕਿਉਂਕਿ ਵੱਧ ਹਾਦਸੇ, ਘਟਨਾਵਾਂ, ਇਨਸਾਨੀ ਗਲਤੀਆਂ ਲਾਪਰਵਾਹੀਆਂ ਕਾਹਲੀ ਆਦਿ ਕਾਰਨ ਹੋ ਰਹੀਆਂ ਹਨ।

