ਪਟਿਆਲਾ

ਡਾ. ਬਿਪਨ ਸਾਰੋਵਾਲਾ ਯਾਦਗਾਰੀ ਟੇਬਲ ਟੈਨਿਸ ਉੱਤਰ ਖੇਤਰੀ ਟੂਰਨਾਮੈਂਟ ਸਫਲਤਾਪੂਰਵਕ ਨੇਪਰੇ ਚੜ੍ਹਿਆ

(ਲਗਭਗ 200 ਖਿਡਾਰੀਆਂ ਨੇ ਜੇਤੂ ਸਥਾਨਾਂ ਲਈ ਕੀਤੀ ਜ਼ੋਰ ਅਜਮਾਇਸ਼)
ਪਟਿਆਲਾ 23 ਜੁਲਾਈ (ਮਧੂਸਾਰ ਬਿਊਰੋ) ਡਾ. ਬਿਪਨ ਸਾਰੋਵਾਲਾ ਯਾਦਗਾਰੀ ਟੇਬਲ ਟੈਨਿਸ ਉੱਤਰ ਖੇਤਰੀ ਟੂਰਨਾਮੈਂਟ ਅੱਜ ਇੱਥੇ ਰਜਿੰਦਰਾ ਜਿੰਮਖਾਨਾ ਕਲੱਬ ਪਟਿਆਲਾ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ।

ਡਾ. ਨਵੀਨ ਸਾਰੋਵਾਲਾ, ਚੇਅਰਮੈਨ ਸਾਰੋਵਾਲਾ ਟਰੱਸਟ ਦੀ ਅਗਵਾਈ ਵਿਚ ਚੱਲੇ ਦੋ ਰੋਜ਼ਾ ਇਹਨਾਂ ਖੇਡ ਮੁਕਾਬਲਿਆਂ ਵਿਚ ਪੂਰੇ ਉੱਤਰ ਭਾਰਤ ਵਿਚੋਂ ਲਗਭਗ 200 ਦੇ ਕਰੀਬ ਖਿਡਾਰੀ/ਖਿਡਾਰਣਾਂ ਨੇ ਹਿੱਸਾ ਲਿਆ। ਸ਼੍ਰੀ ਮਾਨਿਕ ਰਾਜ ਸਿੰਗਲਾ, ਪ੍ਰਧਾਨ ਅਤੇ ਸ. ਪ੍ਰਿੰਸਇੰਦਰ ਸਿੰਘ ਘੁੰਮਣ, ਸਕੱਤਰ ਰੈਕਟ ਸਪੋਰਟਸ ਦੀ ਦੇਖਰੇਖ ਹੇਠ ਆਯੋਜਿਤ ਇਹਨਾਂ ਖੇਡ ਮੁਕਾਬਲਿਆਂ ਵਿਚ ਕੈਡਿਟ ਲੜਕੇ/ਲੜਕੀਆਂ, ਸਬ ਜੂਨੀਅਰ ਲੜਕੇ/ਲੜਕੀਆਂ, ਯੂਥ ਅੰਡਰ-21 ਲੜਕੇ/ਲੜਕੀਆਂ ਅਤੇ ਪੁਰਸ਼/ਮਹਿਲਾ ਏਕਲ ਈਵੈਂਟ ਆਯੋਜਿਤ ਕੀਤੇ ਗਏ ਜਦੋਂ ਕਿ ਕਲੱਬ ਮੈਂਬਰਾਂ ਲਈ ਵੀ ਅਲੱਗ ਤੋਂ 40 ਤੋਂ ਉੱਪਰ ਉਮਰ ਵਰਗ, 50 ਤੋਂ ਉੱਪਰ, 60 ਤੋਂ ਉੱਪਰ, ਮਹਿਲਾ ਏਕਲ ਅਤੇ ਲੱਕੀ ਡਬਲਜ਼ ਆਦਿ ਈਵੈਂਟ ਆਯੋਜਿਤ ਕੀਤੇ ਗਏ। ਰੈਕਟ ਸਪੋਰਟਸ ਅਤੇ ਰਜਿੰਦਰਾ ਜਿੰਮਖਾਨਾ ਕਲੱਬ ਦੇ ਸਾਂਝੇ ਉੱਦਮਾਂ ਸਦਕਾ ਆਯੋਜਿਤ ਇਹਨਾਂ ਖੇਡ ਮੁਕਾਬਲਿਆਂ ਦੇ ਦੂਜੇ ਤੇ ਅੰਤਿਮ ਦਿਨ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਵਿਦੇਸ਼ ਰਾਜ ਮੰਤਰੀ ਉਚੇਚੇ ਤੌਰ ਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਨ ਲਈ ਪੁੱਜੇ, ਜਦੋਂਕਿ ਸ੍ਰੀ ਸੰਜੀਵ ਸ਼ਰਮਾ ਬਿੱਟੂ ਮੇਅਰ ਨਗਰ ਨਿਗਮ ਅਤੇ ਸ੍ਰੀ ਸੰਜੀਵ ਗਰਗ ਇਨਫਾਰਮੇਸ਼ਨ ਕਮਿਸ਼ਨਰ ਪੰਜਾਬ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਜੇਤੂ ਖਿਡਾਰੀਆਂ ਨੂੰ ਹੋਰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਹਾਰੇ ਹੋਏ ਖਿਡਾਰੀਆਂ ਨੂੰ ਅਗਾਂਹ ਤੋਂ ਹੋਰ ਤਕੜੇ ਹੋਣ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਸ੍ਰੀ ਬਿਪਨ ਸ਼ਰਮਾ, ਸਕੱਤਰ ਜਿੰਮਖਾਨਾ ਕਲੱਬ, ਹਰਪ੍ਰੀਤ ਸੰਧੂ, ਨਿਖਿਲ ਸਾਰੋਵਾਲਾ, ਸ੍ਰੀ ਵਿਸ਼ਾਲ ਸ਼ਰਮਾ, ਸ. ਯਸ਼ੂਵਿੰਦਰ ਸਿੰਘ ਆਦਿ ਮੌਜੂਦ ਸਨ। ਇਸ ਮੌਕੇ ਤੇ ਆਯੋਜਕਾਂ ਵੱਲੋਂ ਮੁੱਖ ਮਹਿਮਾਨ ਦੁਆਰਾ ਉਚੇਚੇ ਤੌਰ ਤੇ ਡਾ. ਦਰਸ਼ਨ ਸਿੰਘ ਘੁੰਮਣ ਸਕੱਤਰ ਪੀਪੀਸੀਸੀ ਅਤੇ ਸ੍ਰੀ ਹੰਸਰਾਜ ਸਿੰਗਲਾ ਚੀਫ ਪੈਟਰਨ ਅਗਰਵਾਲ ਸਭਾ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕਰਵਾਇਆ ਗਿਆ।
ਨਤੀਜੇ : ਮਹਿਲਾਵਾਂ ਏਕਲ ਵਿਚ ਡੀ.ਐਮ.ਡਬਲਿਯੂ ਪਟਿਆਲਾ ਦੀ ਨੇਹਾ ਨੇ ਪਹਿਲਾ, ਮੋਹਾਲੀ ਦੀ ਕ੍ਰਿਤੀ ਨੇ ਦੂਜਾ ਅਤੇ ਡੀ.ਐਮ.ਡਬਲਿਯੂ ਪਟਿਆਲਾ ਦੀ ਪ੍ਰਿਆ ਰਾਓ ਨੇ ਤੀਜਾ ਸਥਾਨ ਹਾਸਲ ਕੀਤਾ।
ਯੂਥ ਲੜਕੀਆਂ ਅੰਡਰ-20 ਵਿਚ ਡੀ.ਐਮ.ਡਬਲਿਯੂ ਪਟਿਆਲਾ ਦੀ ਹਨੀ ਨੇ ਪਹਿਲਾ, ਐਨ.ਆਈ.ਐਸ. ਪਟਿਆਲਾ ਦੀ ਨੇਹਾ ਨੇ ਦੂਜਾ ਅਤੇ ਡੀ.ਐਮ.ਡਬਲਿਯੂ ਪਟਿਆਲਾ ਦੀ ਹੀ ਲਵਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।
ਸਬਜੂਨੀਅਰ ਲੜਕੀਆਂ ਵਿਚ ਡੀ.ਐਮ.ਡਬਲਿਯੂ ਪਟਿਆਲਾ ਦੀ ਲਵਪ੍ਰੀਤ ਨੇ ਪਹਿਲਾ, ਮੋਹਾਲੀ ਦੀ ਕ੍ਰਿਤੀ ਨੇ ਦੂਜਾ ਅਤੇ ਮੋਹਾਲੀ ਦੀ ਹੀ ਸੰਜਨਾ ਨੇ ਤੀਜਾ ਸਥਾਨ ਹਾਸਲ ਕੀਤਾ।
ਕੈਡਿਟ ਲੜਕੀਆਂ ਵਿਚ ਮੋਹਾਲੀ ਦੀ ਚੈਰਿਸ਼ ਛਾਬੜਾ ਨੇ ਪਹਿਲਾ, ਮੋਹਾਲੀ ਦੀ ਹੀ ਤਨੀਸ਼ਾ ਨੇ ਦੂਜਾ ਅਤੇ ਪੰਚਕੁਲਾ ਦੀ ਨਿਸ਼ੀਕਾ ਨੇ ਤੀਜਾ ਸਥਾਨ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਜੂਨੀਅਰ ਲੜਕਿਆਂ ਵਿਚ ਮੋਹਾਲੀ ਦੇ ਸਾਗਰ ਰਾਵਤ ਨੇ ਪਹਿਲਾ, ਜਲੰਧਰ ਦੇ ਹਾਰਦਿਕ ਚੱਢਾ ਨੇ ਦੂਜਾ ਅਤੇ ਲੁਧਿਆਣਾ ਦੇ ਗੌਤਮ ਨੇ ਤੀਜਾ ਸਥਾਨ ਹਾਸਲ ਕੀਤਾ।
ਯੂਥ ਲੜਕਿਆਂ ਵਿਚ ਚਿਤਕਾਰਾ ਯੂਨੀਵਰਸਿਟੀ ਦੇ ਅਨਮੋਲ ਨੇ ਪਹਿਲਾ, ਅੰਮ੍ਰਿਤਸਰ ਦੇ ਰਕਸ਼ਿਤ ਅਤੇ ਡੀ.ਐਮ.ਡਬਲਿਯੂ ਪਟਿਆਲਾ ਦੇ ਅਖਿਲ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।
ਏਕਲ ਪੁਰਸ਼ ਮੁਕਾਬਲਿਆਂ ਵਿਚ ਅੰਮ੍ਰਿਤਸਰ ਦੇ ਰਕਸ਼ਿਤ ਨੇ ਪਹਿਲਾ, ਜਲੰਧਰ ਦੇ ਹਾਰਦਿਕ ਚੱਢਾ ਤੇ ਚਿਤਕਾਰਾ ਯੂਨੀਵਰਸਿਟੀ ਦੇ ਰੋਹਣ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਦੂਜੇ ਪਾਸੇ ਕਲੱਬ ਲਈ ਆਯੋਜਿਤ ਕਰਵਾਏ ਗਏ ਈਵੈਂਟਾਂ ਵਿਚ ਏਕਲ ਮਹਿਲਾਵਾਂ ਮੁਕਾਬਲੇ ਵਿਚ ਸ਼ੁਭਰਿਕਾ ਬਾਂਸਲ ਅਤੇ ਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ
ਪੁਰਸ਼ਾਂ ਦੇ 40+ ਮੁਕਾਬਲੇ ਵਿਚ ਡਾ. ਢਿੱਲੋਂ ਨੇ ਪਹਿਲਾ, ਸਾਹਿਲ ਗਰਗ ਅਤੇ ਡਾ. ਅਮਿਤ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 50+ ਮੁਕਾਬਲੇ ਵਿਚ ਡਾ. ਐਚ.ਐਸ.ਗਿੱਲ ਨੇ ਪਹਿਲਾ, ਗੁਰਪ੍ਰੀਤ ਮਸਤ ਅਤੇ ਰਾਕੇਸ਼ ਮਲਿਕ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜਦੋਂਕਿ 60+ ਵਿਚ ਸੁਦੀਪ ਮਹਿੰਦਰਾ ਨੇ ਪਹਿਲਾ, ਅਨੁਰਾਗ ਜੋਸ਼ੀ ਅਤੇ ਜੇ.ਪੀ.ਸਿੰਘ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ।

Leave a Reply

Your email address will not be published. Required fields are marked *