ਪੰਜਾਬ

ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲਾ ਮੋਹਾਲੀ ਪੁਲਿਸ ਵੱਲੋਂ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਐਸ.ਏ.ਐਸ.ਨਗਰ (ਕੁਲਦੀਪ ਸਿੰਘ) ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਦੀਆਂ ਖੇਪਾਂ ਮੰਗਵਾਉਣ ਬਾਰੇ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਹੁਣ ਤੱਕ ਤਸਕਰ ਬਲਰਾਜ ਸਿੰਘ ਆਪਣੇ ਸਾਥੀਆਂ ਨਾਲ ਮਿਲ ਕੇ 60 ਕਿਲੋ ਦੇ ਕਰੀਬ ਹੈਰੋਇਨ ਮੰਗਵਾ ਚੁੱਕਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਮੋਹਾਲੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬਲਰਾਜ ਸਿੰਘ ਨੂੰ ਸੀ.ਆਈ.ਏ ਸਟਾਫ ਵੱਲੋਂ ਅੱਧਾ ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਮੌਕੇ ਐਸ.ਪੀ. (ਡੀ) ਸ੍ਰੀ ਜੀ.ਐਸ. ਗਰੇਵਾਲ, ਇੰਸ: ਗੁਰਚਰਨ ਸਿੰਘ ਅਤੇ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇੰਸਪੈਕਟਰ ਗੁਰਚਰਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਖਬੀਰ ਸਿੰਘ ਅਤੇ ਥਾਣੇਦਾਰ ਹਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਮੋਰਿੰਡਾ ਰੋਡ ਕੁਰਾਲੀ ਵਿਖੇ ਮੁਖਬਰੀ ਹੋਈ ਕਿ ਬਲਰਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਨੌਸ਼ਹਿਰਾ ਢਾਲਾ, ਜ਼ਿਲਾ ਤਰਨ ਤਾਰਨ ਜੋ ਕਿ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਸਮੱਗਲਿੰਗ ਕਰਦਾ ਹੈ ਅਤੇ ਇਸ ਵਿਰੁੱਧ ਹੈਰੋਇਨ ਦੀ ਸਮੱਗਲਿੰਗ ਦੇ ਦੋਸ਼ਾਂ ਤਹਿਤ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਜਿਨਾਂ ਵਿੱਚ ਇਹ ਭਗੌੜਾ ਹੈ। ਜੋ ਕਿ ਕੁਰਾਲੀ ਵਿਖੇ ਕਿਸੇ ਗ੍ਰਾਹਕ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆ ਰਿਹਾ ਹੈ।
ਗੁਪਤ ਸੂਚਨਾ ਦੇ ਆਧਾਰ ‘ਤੇ ਉਕਤ ਮੁਲਜ਼ਮ ਬਲਰਾਜ ਸਿੰਘ ਵਿਰੁੱਧ ਐਨ.ਡੀ.ਪੀ.ਐਸ.ਐਕਟ ਦੀਆਂ ਧਾਰਵਾਂ ਤਹਿਤ ਥਾਣਾ ਕੁਰਾਲੀ ਵਿਖੇ ਦਰਜ ਰਜਿਸਟਰ ਕਰਵਾਇਆ ਗਿਆ। ਗ੍ਰਿਫ਼ਤਾਰ ਕੀਤੇ ਜਾਣ ‘ਤੇ ਲਾਸ਼ੀ ਲੈਣ ਤੋਂ ਉਸ ਪਾਸੋਂ ਅੱਧਾ ਕਿਲੋ ਹੈਰੋਇਨ ਬ੍ਰਾਮਦ ਹੋਈ ਸੀ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਬਲਰਾਜ ਸਿੰਘ ਸਾਲ 2011 ਵਿੱਚ ਇਹ ਆਪਣੇ ਸਾਥੀ ਚਮਕੌਰ ਸਿੰਘ ਵਾਸੀ ਪਿੰਡ ਭੂਸੇ, ਜ਼ਿਲ੍ਹਾ ਤਰਨਤਾਰਨ ਨਾਲ ਮਿਲ ਕੇ ਹੈਰੋਇਨ ਦਾ ਧੰਦਾ ਕਰਨ ਲੱਗ ਪਿਆ ਸੀ ਅਤੇ ਬਲਰਾਜ ਸਿੰਘ ਨੇ ਆਪਣੇ ਸਾਥੀ ਨਾਲ ਮਿਲ ਕੇ ਸਭ ਤੋਂ ਪਹਿਲਾਂ 5 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਫਿਰ ਇਸ ਨੇ ਆਪਣੇ ਸਾਥੀ ਨਾਲ ਮਿਲ ਕੇ 12 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ ਅਤੇ ਅੰਮ੍ਰਿਤਸਰ ਦੀ ਪੁਲਿਸ ਕੋਲ ਫੜੇ ਜਾਣ ਤੇ ਇਹਨਾਂ ਵਿਰੁੱਧ ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਹੋ ਗਿਆ ਸੀ। ਇਸ ਤੋਂ ਂਿÂਲਾਵਾ ਮੁਲਜ਼ਮ ਵਿਰੁੱਧ ਜਨਰਲ ਕ੍ਰਾਈਮ ਤਹਿਤ ਵੀ ਮੁਕੱਦਮੇ ਦਰਜ ਹਨ। ਜਿਨ੍ਹਾਂ ਵਿੱਚ ਇਹ ਅੰਮ੍ਰਿਤਸਰ ਅਤੇ ਕਪੂਰਥਲਾ ਵਿਖੇ ਜੇਲਾਂ ਵਿੱਚ ਬੰਦ ਰਹਿ ਚੁੱਕਾ ਹੈ।
ਸਾਲ 2015 ਵਿੱਚ ਬਲਰਾਜ ਸਿੰਘ ਜੇਲ ਵਿਚੋਂ ਜਮਾਨਤ ‘ਤੇ ਬਾਹਰ ਆਇਆ ਸੀ, ਇਸ ਨੇ ਆਪਣੇ ਸਾਥੀਆਂ ਰਣਵੀਰ ਸਿੰਘ ਉਰਫ ਭੋਲਾ ਵਾਸੀ ਨੌਸ਼ਹਿਰਾ ਢਾਲਾ, ਜ਼ਿਲ੍ਹਾ ਤਰਨ ਤਾਰਨ ਅਤੇ ਬਾਉ ਵਾਸੀ ਦਾਉਕੇ ਜਿਲਾ ਅੰਮ੍ਰਿਤਸਰ ਨਾਲ ਮਿਲਕੇ ਦੁਬਾਰਾ ਹੈਰੋਇਨ ਦਾ ਧੰਦਾ ਸ਼ੁਰੂ ਕਰ ਦਿੱਤਾ ਸੀ। ਇੱਕ ਬੀ.ਐਸ.ਐਫ. ਦੇ ਜਵਾਨ ਜਿਸ ਦੀ ਡਿਊਟੀ ਜਲਾਲਾਬਾਦ ਬਾਰਡਰ ਪਰ ਸੀ, ਨਾਲ ਸੈਟਿੰਗ ਕਰਕੇ ਜੂਨ 2015 ਵਿੱਚ 40 ਕਿਲੋ ਹੈਰੋਇਨ ਦੀ ਖੇਪ ਪਾਕਿਸਤਾਨ ਤੋਂ ਮੰਗਵਾਈ ਸੀ। ਫਿਰ 3/4 ਦਿਨਾਂ ਬਾਅਦ ਬਲਰਾਜ ਸਿੰਘ ਆਪਣੇ ਸਾਥੀ ਰਣਵੀਰ ਸਿੰਘ ਉਰਫ ਭੋਲਾ ਅਤੇ ਬਾਊ ਵਾਸੀ ਦਾਉਕੇ ਨਾਲ ਦੁਬਾਰਾ ਜਲਾਲਾਬਾਦ ਵਿਖੇ ਬਾਰਡਰ ਪਰ ਹੈਰੋਇਨ ਦੀ ਖੇਪ ਲੈਣ ਲਈ ਗਏ ਸਨ, ਜਿਥੇ ਰਣਵੀਰ ਸਿੰਘ ਉਰਫ ਭੋਲਾ, ਦੋਸੀ ਬਾਉ ਅਤੇ ਬੀ.ਐਸ.ਐਫ. ਦਾ ਜਵਾਨ ਜਲਾਲਾਬਾਦ ਪੁਲਿਸ ਕੋਲ ਫੜੇ ਗਏ ਸਨ ਅਤੇ ਬਲਰਾਜ ਸਿੰਘ ਮੌਕੇ ਤੋਂ ਭੱਜ ਗਿਆ ਸੀ। ਇਹਨਾਂ ਸਾਰਿਆ ਵਿਰੁੱਧ ਥਾਣਾ ਜਲਾਲਾਬਾਦ ਵਿਖੇ ਮੁਕੱਦਮਾ ਦਰਜ ਹੋਇਆ ਸੀ। ਬਲਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਲਈ 40 ਕਿਲੋ ਹੈਰੋਇਨ ਦੀ ਖੇਪ ਵਿਚੋਂ ਕੁੱਝ ਹੈਰੋਇਨ ਵੇਚ ਦਿੱਤੀ ਗਈ ਸੀ ਅਤੇ 12 ਕਿਲੋ ਹੈਰੋਇਨ ਦੀ ਖੇਪ ਇਹਨਾਂ ਕੋਲੋਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਵੱਲੋਂ ਫੜੀ ਗਈ ਸੀ, ਜਿਸ ਕਰਕੇ ਬਲਰਾਜ ਸਿੰਘ ਅਤੇ ਇਸ ਦੇ ਇੱਕ ਹੋਰ ਸਾਥੀਆਂ ਵਿਰੁੱਧ ਥਾਣਾ ਸਰਾਏ ਅਮਾਨਤ ਖਾਂ ਵਿਖੇ ਮੁਕੱਦਮਾ ਦਰਜ ਹੋਇਆ ਸੀ। ਉਸ ਸਮੇਂ ਵੀ ਬਲਰਾਜ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਸੀ। ਬਲਰਾਜ ਸਿੰਘ ਥਾਣਾ ਜਲਾਲਾਬਾਦ ਅਤੇ ਥਾਣਾ ਸਰਾਏ ਅਮਾਨਤ ਖਾਂ ਵਿਖੇ ਦਰਜ ਮੁਕੱਦਮਿਆ ਵਿੱਚ ਭਗੌੜਾ ਚਲਿਆ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਲਰਾਜ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਇਸ ਨੇ ਹੈਰੋਇਨ ਦੀ ਖੇਪ ਦੇ ਪੈਸਿਆਂ ਨਾਲ ਰੋਪੜ ਵਿਖੇ ਸਾਲ 2015 ਵਿੱਚ ਆਪਣੀ ਘਰਵਾਲੀ ਸੁਖਵਰਿੰਦਰ ਕੌਰ ਜਿਸ ਨਾਲ ਇਹ ਲੀਵਿੰਗ ਰਿਲੇਸ਼ਨ ਵਿੱਚ ਰਹਿ ਰਿਹਾ ਹੈ, ਦੇ ਨਾਮ ਪਰ ਸਾਢੇ 27 ਲੱਖ ਰੁਪਏ ਵਿੱਚ ਕੋਠੀ ਖਰੀਦ ਕੀਤੀ ਸੀ ਅਤੇ ਰੋਪੜ ਵਿਖੇ ਇਹ ਮਨਦੀਪ ਸਿੰਘ ਵਾਸੀ ਪਿੰਡ ਤਿੰਮੋਵਾਲ, ਜ਼ਿਲ੍ਹਾ ਅੰਮ੍ਰਿਤਸਰ ਦੇ ਜਾਅਲੀ ਨਾਂ ਨਾਲ ਰਹਿ ਰਿਹਾ ਸੀ। ਬਲਰਾਜ ਸਿੰਘ ਨੂੰ ਅਦਾਲਤ ਵਿਖੇ ਪੇਸ਼ ਕੀਤਾ ਗਿਆ ਸੀ, ਜੋ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਪਰ ਹੈ, ਜਿਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *