ਪੰਜਾਬ

ਸੋਨੇ ਦੀਆਂ ਚੈਨੀਆਂ ਅਤੇ ਮੋਟਰ ਸਾਈਕਲ ਝਪਟਣ ਵਾਲੇ ਤਿੰਨ ਮੁਲਜ਼ਮ ਗ੍ਰਿਫਤਾਰ

ਮੋਟਰ ਸਾਈਕਲਾਂ ਦੀਆਂ ਜਆਲੀ ਰਜਿਸਟ੍ਰੇਸਨ ਕਾਪੀਆਂ ਵੀ ਕਰਦੇ ਸਨ ਤਿਆਰ
ਐਸ.ਏ.ਐਸ.ਨਗਰ (ਕੁਲਦੀਪ ਸਿੰਘ):
ਪੁਲਿਸ ਨੇ ਸੋਨੇ ਦੀਆਂ ਚੈਨੀਆਂ ਅਤੇ ਮੋਟਰ ਸਾਈਕਲ ਖੋਹਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਮੁਲਜ਼ਮਾਂ ਕੋਲੋਂ 4 ਸੋਨੇ ਦੀਆਂ ਚੈਨੀਆਂ ਅਤੇ 3 ਮੋਟਰਸਾਈਕਲ ਵੀ ਬ੍ਰਾਮਦ ਕੀਤੇ ਗਏ ਹਨ।

ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਗਸ਼ਤ ਅਤੇ ਜਨਮ ਅਸ਼ਟਮੀ ਦੀਆਂ ਡਿਉੂਟੀਆਂ ਸਬੰਧੀ ਬੱਸ ਅੱਡਾ ਦੇਸੂ ਮਾਜਰਾ ਨੇੜੇ ਮੌਜੂਦ ਸੀ ਤਾਂ ਉਸ ਪਾਸ ਮੁਖਬਰੀ ਹੋਈ ਕਿ (1) ਸਤਨਾਮ ਸਿੰਘ ਉਰਫ ਤੋਤਾ ਪੁੱਤਰ ਬਚਨ ਸਿੰਤ ਵਾਸੀ ਪਿੰਡ ਤਾਜਪੁਰ ਜਿਲਾ ਰੋਪੜ (2) ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਭਾਊਵਾਲ ਜਿਲਾ ਰੋਪੜ ਅਤੇ ਇੱਕ ਹੋਰ ਸਾਥੀ ਦੋਸੀ ਦੀ ਮੱਦਦ ਨਾਲ ਵਹੀਕਲ ਚੋਰੀ ਕਰਨ, ਚੈਨ ਸਨੈਚਿੰਗ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਹਨ ਅਤੇ ਚੋਰੀ ਦਾ ਸਮਾਨ ਅੱਗੇ ਵੇਚ ਦਿੰਦੇ ਹਨ। ਇਹਨਾਂ ਨੇ ਬਲੌਗੀ ਵਿਖੇ ਕਮਰਾ ਕਿਰਾਏ ਪਰ ਲੈ ਕੇ ਠਾਹਰ ਬਣਾਈ ਹੋਈ ਹੈ। ਚੋਰੀ ਦਾ ਸਮਾਨ ਅੱਗੇ ਵੇਚਣ ਵਿੱਚ ਤਿੰਨ ਦੋਸ਼ੀ ਜੱਸੀ ਵਾਸੀ ਕਾਂਜਲਾ ਥਾਣਾ ਮੋਰਿੰਡਾ ਜਿਲਾ ਰੋਪੜ ਇਹਨਾਂ ਦੀ ਮੱਦਦ ਕਰਦਾ ਹੈ।
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਹਾਲੀ ਮੁਲਜ਼ਮ ਸਤਨਾਮ ਸਿੰਘ ਉਰਫ ਤੋਤਾ ਵਾਸੀ ਪਿੰਡ ਤਾਜਪੁਰ ਜਿਲਾ ਰੋਪੜ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਭਾਊਵਾਲ ਜ਼ਿਲ੍ਹਾ ਰੋਪੜ, ਮੁਲਜ਼ਮ ਜਸਵਿੰਦਰ ਸਿੰਘ ਉਰਫ ਜੱਸੀ ਵਾਸੀ ਕਾਂਜਲਾ ਥਾਣਾ ਮੋਰਿੰਡਾ ਜ਼ਿਲ੍ਹਾ ਰੋਪੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਸਤਨਾਮ ਸਿੰਘ ਉਰਫ ਤੋਤਾ ਅਤੇ ਦੋਸੀ ਹਰਪ੍ਰੀਤ ਸਿੰਘ ਉਰਫ ਹੈਪੀ ਅਤੇ ਇੱਕ ਹੋਰ ਸਾਥੀ ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਦੀ ਮੱਦਦ ਨਾਲ ਸਨੈਚਿੰਗ /ਲੁੱਟ ਖੋਹ ਦੀਆਂ ਵਾਰਦਾਤਾਂ ਕਰਦੇ ਸਨ। ਜਸਵਿੰਦਰ ਉਰਫ ਜੱਸੀ ਨੂੰ ਇਹ ਲੁੱਟ ਖੋਹ ਅਤੇ ਸਨੈਚਿੰਗ ਕੀਤੇ ਸਮਾਨ ਨੂੰ ਅੱਗੇ ਵੇਚਣ ਲਈ ਦੇ ਦਿੰਦੇ ਸਨ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ ਕ੍ਰਮਵਾਰ ਪਲਸਰ, ਹੀਰੋ ਹਾਂਡਾ ਅਤੇ ਪਲਾਟਿਨਾ ਸਮੇਤ ਮੋਹਾਲੀ ਅਤੇ ਖਰੜ ਦੇ ਇਲਾਕਾ ਵਿਚੋਂ ਵੱਖ-ਵੱਖ ਵਾਰਦਾਤਾਂ ਵਿੱਚ ਸਨੈਚਿੰਗ ਕੀਤੀਆ 4 ਸੋਨੇ ਦੀਆਂ ਚੈਨਾਂ ਵੀ ਬ੍ਰਾਮਦ ਹੋਈਆਂ ਹਨ। ਉਨ੍ਹਾਂ ਕੋਲੋਂ ਬਰਾਮਦ ਹੋਏ ਮੋਟਰਸਾਈਕਲ ਮਾਰਕਾ ਪਲਸਰ ਅਤੇ ਹੀਰੋ ਹਾਂਡਾ ਚੋਰੀ ਦੇ ਹਨ ਅਤੇ ਇੱਕ ਮੋਟਰਸਾਈਕਲ ਮਾਰਕਾ ਪਲਾਟਿਨਾਂ ਮੁਲਜ਼ਮ ਸਤਨਾਮ ਸਿੰਘ ਉਰਫ ਤੋਤਾ ਦਾ ਹੈ। ਇਹਨਾਂ ਮੋਟਰ ਸਾਈਕਲਾਂ ‘ਤੇ ਉਹ ਜਾਅਲੀ ਨੰਬਰ ਪਲੇਟ ਲਗਾ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਮੋਹਾਲੀ ਅਤੇ ਖਰੜ ਦੇ ਏਰੀਆ ਵਿੱਚ ਇਹਨਾਂ ਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਗੈਂਗ ਦਾ ਇੱਕ ਮੈਂਬਰ ਅਜੇ ਫਰਾਰ ਹੈ। ਗ੍ਰਿਫਤਾਰ ਕੀਤੇ ਮੁਲਜ਼ਮਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *