ਪੰਜਾਬ

ਆਪ ਭਗੌੜਿਆਂ ਤੇ ਮੋਕਾਪ੍ਰਸਤ ਲੋਕਾਂ ਦੀ ਪਾਰਟੀ-ਮੁੱਖ ਮੰਤਰੀ ਸ. ਬਾਦਲ

ਆਪ ਦੀ ਟਿਕਟਾਂ ਦੀ ਵੰਡ ਤੋਂ ਬਾਅਦ ਖਾਨਾਜੰਗੀ ਖੁੱਲ ਕੇ ਸਾਹਮਣੇ ਆਈ-ਬਾਦਲ
ਗੁਰਦਾਸਪੁਰ, 31 ਅਗਸਤ (ਮਧੂਸਾਰ ਬਿਊਰੋ)
ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਆਪ ਪਾਰਟੀ ਭਗੌੜਿਆਂ ਤੇ ਮੋਕਾਪ੍ਰਸਤ ਲੋਕਾਂ ਦੀ ਪਾਰਟੀ ਹੈ, ਆਪ ਪਾਰਟੀ ਵਿਚ ਘਰੇਲੂ ਜੰਗ ਚੱਲ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਜਦ ਆਪ ਪਾਰਟੀ ਹੋਰ ਟਿਕਟਾਂ ਵੰਡੇਗੀ ਤਾਂ ਇਨਾਂ ਦੀ ਲੜਾਈ ਪੂਰੀ ਤਰਾਂ ਖੁੱਲ ਕੇ ਸਾਹਮਣੇ ਆਏਗੀ।

ਪਿੰਡ ਬੱਬੇਹਾਲੀ ਵਿਖੇ ਛਿੰਝ ਮੇਲੇ ਵਿਚ ਸ਼ਿਰਕਤ ਕਰਨ ਤੋ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਪ ਪਾਰਟੀ ਦੇ ਆਗੂ ਸੱਤਾ ਹਾਸਿਲ ਕਰਨ ਲਈ ਘਟੀਆ ਰਾਜਨੀਤੀ ਕਰ ਰਹੇ ਹਨ ਅਤੇ ਇਹ ਪਾਰਟੀ ਅਨੁਸ਼ਾਸਨਹੀਣ ਤੇ ਵਿਚਾਰਧਾਰਾ ਤੋਂ ਸੱਖਣੀ ਪਾਰਟੀ ਹੈ। ਇਹ ਲੋਕ ਸਿਰਫ ਸੱਤਾ ਹਾਸਿਲ ਕਰਨਾ ਚਾਹੁੰਦੇ ਹਨ ਅਤੇ ਸੱਤਾ ਨੂੰ ਇਹ ਸੇਵਾ ਨਹੀਂ ਪੈਸਾ ਕਮਾਉਣ ਵਾਲਾ ਵਪਾਰ ਸਮਝਦੇ ਹਨ, ਜਿਨਾਂ ਕੋਲਂ ਪੰਜਾਬ ਤੇ ਪੰਜਾਬੀਆਂ ਦੇ ਭਲੇ ਦੀ ਆਸ ਕਿਥੋ ਕੀਤੀ ਜਾ ਸਕਦੀ ਹੈ। ਇਤਿਹਾਸ ਤੋਂ ਸੱਖਣੀ ਆਪ ਸੱਤਾ ਹਾਸਿਲ ਕਰਨ ਲਈ ਪੰਜਾਬੀਆਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਹੈ ਪਰ ਸੂਝਵਾਨ ਪੰਜਾਬੀ ਇਨਾਂ ਦੀਆਂ ਚਾਲਾਂ ਵਿਚ ਨਹੀ ਆਉਣਗੇ।
ਸ. ਬਾਦਲ ਨੇ ਅੱਗੇ ਕਿਹਾ ਕਿ ਦਿੱਲੀ ਵਿਖੇ ਰਾਜ ਕਰ ਰਹੀ ਆਪ ਨੇ ਦੱਸ ਦਿੱਤਾ ਹੈ ਕਿ ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀ ਅਤੇ ਸਿਰਫ ਸੱਤਾ ਭੋਗਣ ਲਈ ਰਾਜ ਕਰ ਰਹੀ ਹੈ , ਜਿਸ ਨਲ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਆਪ ਨੇ ਦਿੱਲੀ ਵਿਖ ਲੋਕ ਭਲਾਈ ਲਈ ਕੋਈ ਕਾਰਜ ਨਹੀ ਕੀਤਾ ਅਤੇ ਆਪਣੇ ਹਿੱਤਾਂ ਦੀ ਖਾਤਰ ਰਾਜ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਰਾਜ ਕਰ ਰਹੀ ਹੈ। ਇਹ ਹਰ ਖੇਤਰ ਵਿਚ ਲੜਾਈ –ਝਗੜਾ ਕਰਨ ਵਾਲੀ ਪਾਰਟੀ ਹੈ ਇਸ ਤੋਂ ਲੋਕਾਂ ਤੇ ਸੂਬੇ ਦੇ ਭਲੇ ਦੀ ਆਸ ਨਹੀਂ ਹੋ ਸਕਦੀ।
ਇਕ ਸਵਾਲ ਦਾ ਜਵਾਬ ਦੇਦਿੰਆਂ ਸ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚੋਂ ਪਾਰਟੀਆਂ ਨੂੰ ਹੁੰਦੀ ਫੰਡਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਬਹੁਤ ਗੰਭੀਰ ਮੁੱਦਾ ਹੈ। ਉਨਾਂ ਕਿਹਾ ਕਿ ਕੋਈ ਵੀ ਪਾਰਟੀ ਅਗਰ ਬਾਹਰੋਂ ਫੰਡ ਲੈਂਦੀ ਹੈ ਉਸ ਵਿਰੁੱਧ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਸ. ਬਾਦਲ ਨੇ ਆਪ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਦੀ ਤਿੱਖੀ ਆਚੋਲਨਾ ਕਰਦਿਆਂ ਕਿਹਾ ਨੀਲਾ ਕਾਰਡ ਧਾਰਕਾਂ ਨੂੰ ਭਿਖਾਰੀ ਕਹਿਣ ਵਾਲਿਆਂ ਨੂੰ ਇਹ ਦੱਸਣਾ ਚਾਹੀਦਾ ਕਿ ਉਨਾਂ ਦਿੱਲੀ ਵਿਖੇ ਲੋਕ ਭਲਾਈ ਕੀ ਕੀਤਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਤਿਹਸਕ ਕਦਮ ਉਠਾਉਦਿਆਂ ਲੋਕਾਂ ਦੀ ਜਰੂਰਤ ਪੂਰੀ ਕੀਤੀ ਹੈ ਤੇ ਲੋੜਵੰਦ ਲੋਕਾਂ ਦੀ ਲੋੜ ਪੂਰੀ ਕਰਕੇ ਵੱਡਾ ਫਰਜ ਅਦਾ ਕੀਤਾ ਹੈ ।
ਸ.ਬਾਦਲ ਨੇ ਇਕ ਸਵਾਲ ਦਾ ਜਵਾਬ ਦੇਦਿੰਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪਾਵਰ ਘਪਲਾ ਦੇ ਦੋਸ਼ ਲਾ ਕੇ ਆਪਣੀ ਨਾਕਾਮੀ ਨੂੰ ਛੁਪਾਉਣਾ ਚਾਹੁੰਦਾ ਹੈ ਅਤੇ ਆਪਣੀ ਸਰਕਾਰ ਦੌਰਾਨ ਕੈਪਟਨ ਨੇ ਇਕ ਯੂਨਿਟ ਵੀ ਬਿਜਲੀ ਦੀ ਪੈਦਾਵਾਰ ਨਹੀਂ ਕੀਤੀ ਸੀ ਅਤੇ ਲੋਕ ਉਹ ਵੇਲੇ ਅਜੇ ਵੀ ਯਾਦ ਕਰਦੇ ਹਨ ਜਦ ਵੱਡੇ ਵੱਡੇ ਬਿਜਲੀ ਦੇ ਕੱਟ ਲੱਗਦੇ ਸਨ। ਪਰ ਅਕਾਲੀ –ਭਾਜਪਾ ਸਰਕਾਰ ਨੇ ਵਾਧੂ ਬਿਜਲੀ ਪੈਦਾ ਕਰਕੇ ਪੰਜਾਬ ਵਾਸੀਆਂ ਨੂੰ ਬਿਜਲੀ ਦੀ ਕਿੱਲਤ ਤੋਂ ਨਿਜਾਤ ਦਿਵਾ ਦਿੱਤੀ ਹੈ ਅਤੇ ਪੰਜਾਬ ਦੇਸ਼ ਦਾ ਪਹਿਲਾ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੈ।
ਸ. ਬਾਦਲ ਨੇ ਐਨ.ਡੀ.ਏ ਸਰਕਾਰ ਵਲੋਂ 1984 ਦੇ ਕਤਲੇਆਮ ‘ਤੇ ਸਪੈਸ਼ਲ ਇੰਸਵੈਸਟੀਗੇਸ਼ਨ ਟੀਮ (ਐਸ.ਆਈ.ਟੀ) ਸਥਾਪਿਤ ਕਰਨ ਨੂੰ ਸ਼ਲਾਘਾਯੋਗ ਕਦਮ ਪੁੱਟਿਆ ਦੱਸਿਆ ਅਤੇ ਕਿਹਾ ਕਿ ਉਨਾਂ ਨੂੰ ਆਸ ਹੈ ਕਿ ਦੋਸ਼ੀਆਂ ਨੂੰ ਸਜ਼ਾ ਜਰੂਰ ਮਿਲੇਗੀ। ਉਨਾਂ ਕਿਹਾ ਕਿ ਪੰਜਾਬੀ ਕਾਂਗਰਸ ਪਾਰਟੀ ਦੇ ਦਿੱਲੀ ਵਿਖੇ ਹੋਏ ਕਤਲੇਆਮ ਨੂੰ ਕਦੇ ਵੀ ਨਹੀਂ ਭੁਲਾ ਸਕਦੇ ਅਤੇ ਦੋਸ਼ੀਆਂ ਵਿਰੁੱਧ ਸਿਟ ਦਾ ਗਠਨ ਸ਼ਲਾਗਾਯੋਗ ਕਦਮ ਹੈ।
ਸ.ਬਾਦਲ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਲਈ ਇਹ ਤਸੱਲੀ ਵਾਲੀ ਗੱਲ ਹੈ ਕਿ ਉਨਾਂ ਨੇ ਲੋਕ ਭਲਾਈ ਲਈ ਵੱਖ-ਵੱਖ ਸਕੀਮਾਂ ਨੂੰ ਲਾਗੂ ਕੀਤਾ ਹੈ ਅਤੇ ਇਨਾਂ ਸਕੀਮਾਂ ਰਾਹੀਂ ਲੋਕਾਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਥੇ ਲੋੜਵੰਦ ਲੋਕਾਂ ਨੂੰ ਆਟਾ-ਦਾਲ ਸਕੀਮ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ ਅਤੇ ਸੂਬਾ ਸਰਕਾਰ ਹਰ ਸਾਲ 5 ਹਜਾਰ ਕਰੋੜ ਰੁਪਏ ਦਾ ਬਿਜਲੀ ਦਾ ਬਿਲ ਪਾਵਰਕਾਮ ਨੂੰ ਦਿੰਦੀ ਹੈ ਜਿਸ ਨਾਲ ਕਿਸਾਨ ਮੁਫਤ ਬਿਜਲੀ ਦੀ ਸਹੂਲਤ ਮਾਣ ਰਹੇ ਹਨ। ਇਸੇ ਤਰਾਂ ਕਿਸਾਨਾਂ ਨੂੰ 50 ਹਜਾਰ ਰੁਪਏ ਤਕ ਦਾ ਫਸਲ ਕਰਜ਼ਾ ਬਿਨਾਂ ਕਿਸੇ ਵਿਆਜ ਦੇ ਅਤੇ 50 ਹਜਾਰ ਰੁਪਏ ਤਕ ਦੀ ਸਿਹਤ ਬੀਮੇ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਕਿਸਾਨਾਂ, ਮਜ਼ਦੂਰਾਂ ਤੇ ਵਪਾਰੀਆਂ ਦਾ ਭਗਤ ਪੂਰਨ ਸਿੰਘ ਸਿਹਤ ਬੀਮਾ ਸਿਹਤ ਕੀਤਾ ਗਿਆ ਹੈ ਅਤੇ 50 ਹਜਾਰ ਰੁਪਏ ਤਕ ਦੀ ਸਿਹਤ ਦੀ ਮੁਫਤ ਸਹੂਲਤ ਪ੍ਰਦਾਨ ਕੀਤੀ ਗਈ ਹੈ।
ਸ. ਬਾਦਲ ਨੇ ਅੱਗੇ ਕਿਹਾ ਕਿ ਸ. ਗੁਰਬਚਨ ਸਿੰਘ ਬੱਬੇਹਾਲੀ ਹਲਕਾ ਵਿਧਾਇਕ ਵਲੋਂ ਇਸ ਇਤਿਹਾਸਕ ਛਿੰਝ ਮੇਲੇ ਦੇ ਸਫਲਤਾਪੂਰਵਕ ਕਰਵਾਏ ਜਾਣ ਦੀ ਵਧਾਈ ਦਿੰਦਿਆਂ ਕਿਹਾ ਕਿ ਹਰ ਸਾਲ ਅਜਿਹੇ ਖੇਡ ਮੇਲੇ ਕਰਵਾਉਣੇ ਬਹੁਤ ਮਾਣ ਵਾਲੀ ਗੱਲ ਹੈ ਅਤੇ ਇਸ ਇਲਾਕੇ ਲਈ ਖੇਡਾਂ ਨੂੰ ਪ੍ਰਫੁੱਲਤ ਕਰਨ ਦਾ ਵੱਡਾ ਉਪਰਾਲਾ ਹੈ। ਸ. ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ ਅਤੇ ਸਰਕਾਰ ਨਵੰਬਰ ਮਹੀਨੇ ਵਿਚ ਵਿਸ਼ਵ ਕਬੱਡੀ ਕੱਪ ਕਰਵਾ ਰਹੀ ਹੈ, ਜਿਸ ਲਈ ਨੌਜਵਾਨਾਂ ਵਿਚ ਕਾਫੀ ਉਤਸ਼ਾਹਿਤ ਪੈਦਾ ਹੁੰਦਾ ਹੈ। ਇਸ ਮੌਕੇ ਸ. ਬਾਦਲ ਨੇ ਗੁਰਦਾਸਪੁਰ ਸ਼ਹਿਰ ਦੇ ਵਿਕਾਸ ਕਰਾਜਾਂ ਲਈ 2 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਸਥਾਨਕ ਸਿਵਲ ਹਸਪਤਾਲ ਵਿਖੇ ਐਮਰਜੈਂਸੀ ਸੇਵਾਵਾਂ ਵੀ ਜਾਰੀ ਰਹਿਣਗੀਆਂ। ਇਸ ਤੋਂ ਬਾਅਦ ਸ. ਪਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ, ਸ੍ਰੀ ਗੁਰਬਚਨ ਸਿੰਘ ਬੱਬੇਹਾਲੀ ਹਲਕਾ ਵਿਧਾਇਕ ਗੁਰਦਾਸਪੁਰ, ਚੇਅਰਮੈਨ ਸ. ਸੇਵਾ ਸਿੰਘ ਸੇਖਵਾਂ, ਸ੍ਰੀ ਕੁਮਾਰ ਅਮਿਤ ਸਪੈਸ਼ਲ ਪ੍ਰਿੰਸੀਪਲ ਸੈਕਰਟਰੀ ਮੁੱਖ ਮੰਤਰੀ ਪੰਜਾਬ, ਸ੍ਰੀ ਵਿਕਾਸ ਗਰਗ ਸਪੈਸ਼ਲ ਸੈਕਰਟਰੀ ਹੈਲਥ, ਸ੍ਰੀ ਏ.ਕੇ ਮਿੱਤਲ ਡੀ.ਆਈ.ਜੀ ਪੰਜਾਬ ਪੁਲਿਸ, ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ , ਸ੍ਰੀ ਜਸਦੀਪ ਸਿੰਘ ਐਸ.ਐਸ.ਪੀ ਤੇ ਸ੍ਰੀ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਆਦਿ ਹਾਜਰ ਸਨ।

Leave a Reply

Your email address will not be published. Required fields are marked *