ਹਰਿਆਣਾਪੰਜਾਬ

ਰਾਖਵਾਂ ਅੰਦੋਲਨਾਂ ਦੌਰਾਨ ਹੋਏ ਸੰਪਤੀ ਨੁਕਸਾਨ ਦੀ ਆਂਕਲਨ ਰਿਪੋਰਟ ਸੌਂਪੀ

ਚੰਡੀਗੜ੍ਹ, 1 ਸਤੰਬਰ (ਮਧੂਸਾਰ ਬਿਊਰੋ)
ਹਰਿਆਣਾ ਵਿਚ ਸਾਲ 2010, 2011 ਅਤੇ 2012 ਵਿਚ ਓ.ਬੀ.ਸੀ. ਕੋਟੇ ਦੇ ਤਹਿਤ ਰਾਖਵੇਂ ਲਈ ਜਾਟ ਰਾਖਵੇਂ ਅੰਦੋਲਨ ਦੌਰਾਨ ਹੋਈ ਸੰਪਤੀ ਨੁਕਸਾਨ ਲਈ ਰਾਜ ਸਰਕਾਰ ਵੱਲੋਂ ਨਿਯੁਕਤ ਕਲੇਮ ਕਮਿਸ਼ਨਰ ਆਰ.ਸੀ.ਬਾਂਸਲ (ਸੇਵਾਮੁਕਤ ਜਿਲਾ ਤੇ ਸੈਸ਼ਨ ਜੱਜ) ਨੇ ਅੱਜ ਇੱਥੇ ਸਰਕਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।

ਉਨ੍ਹਾਂ ਨੇ ਅੰਦੋਲਨ ਦੌਰਾਨ ਜਨਤਕ ਸੰਪਤੀ ਦੇ ਨੁਕਸਾਨ ਦੀ ਰਿਪੋਰਟ ਵੀ ਸੌਂਪ ਦਿੱਤੀ ਹੈ, ਜਿਸ ਕਾਰਣ ਹਰਿਆਣਾ ਵਿਚ 15 ਜਨਵਰੀ ਤੋਂ 26 ਜਨਵਰੀ, 2011 ਦੇ ਸਮੇਂ ਦੌਰਾਨ 11 ਦਿਨ ਤਕ ਸੜਕ ਤੇ ਰੇਲ ਆਵਾਜਾਈ ਵਿਚ ਰੁਕਾਵਟ ਪੈਦਾ ਹੋਈ ਸੀ।
ਸ੍ਰੀ ਆਰ.ਸੀ ਬਾਂਸਲ ਨੇ ਅੱਜ ਇੱਥੇ ਇਹ ਦੋਵੇਂ ਰਿਪੋਰਟਾਂ ਗ੍ਰਹਿ ਵਿਭਾਗ, ਹਰਿਆਣਾ ਦੇ ਵਧੀਕ ਮੁੱਖ ਸਕੱਤਰ ਰਾਮ ਨਿਵਾਸ ਨੂੰ ਸੌਂਪੀ।
ਅਖਬਾਰਾ ਵਿਚ ਤਿੰਨ ਵਾਰ ਛਪੀ ਤੇ ਸਾਰੇ ਤਿਮਾਹੀਆਂ ਵੱਲੋਂ ਮਿਲੀ ਲੋਂੜੀਦੀ ਜਾਣਕਾਰੀ, ਜਾਂਚ ਕਰਕੇ ਅਤੇ ਸਬੂਤ ਜੁੱਟਾ ਕੇ ਕਮਿਸ਼ਨ ਵੱਲੋਂ 13 ਸਤੰਬਰ, 2010 ਤੋਂ 16 ਸਤੰਬਰ, 2016 ਦੇ ਸਮੇਂ ਦੌਰਾਨ ਜਾਟ ਰਾਖਵਾਂ ਅੰਦੋਲਨ, 6 ਮਾਰਚ, 2011 ਤੋਂ 26 ਮਾਰਚ, 2011 ਅਤੇ 19 ਫਰਵਰੀ ਤੋਂ 12 ਮਾਰਚ, 2012 ਵਿਚਕਾਰ ਜਾਟ ਰਾਖਵਾਂ ਅੰਦੋਲਨ ਦੌਰਾਨ ਸੰਪਤੀ ਨੁਕਸਾਨ ਦਾ ਆਂਕਲਨ ਕੀਤਾ ਜਾ ਚੁੱਕਿਆ ਹੈ, ਜਿਸ ਦੀ ਰਕਮ 4.45 ਕਰੋੜ ਰੁਪਏ ਹੈ। ਇਸ ਵਿਚੋਂ 2.92 ਕਰੋੜ ਰੁਪਏ ਦੀ 10 ਕਲੇਮ ਰਿਟਾਂ ਹਨ, ਜਦੋਂ ਕਿ 1.52 ਕਰੋੜ ਰੁਪਏ ਰਾਜ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹਨ।
ਇਸ ਤਰ੍ਹਾਂ, ਕਮਿਸ਼ਨ ਵੱਲੋਂ 15 ਜਨਵਰੀ, 2011 ਤੋਂ 26 ਜਨਵਰੀ, 2011 ਤਕ ਹੋਏ ਅੰਦੋਲਨ ਦੌਰਾਨ ਹੋਈ ਸੰਪਤੀ ਨੁਕਸਾਨ ਦਾ ਆਂਕਲਨ ਵੀ ਕਰ ਲਿਆ ਗਿਆ ਹੈ, ਜਿਸ ਦੀ ਰਕਮ 8.72 ਕਰੋੜ ਰੁਪਏ ਹੈ।
ਕਲੇਮ ਕਮਿਸ਼ਨਰ ਨੇ ਲੋਕਾਂ ਦੇ ਨੁਕਸਾਨ ਅਤੇ ਹੋਰ ਸੰਪਤੀ ਦੇ ਨੁਕਸਾਨ ਦੀ ਰਕਮ ਦੀ ਵਸੂਲੀ ਅੰਦੋਲਨਕਾਰੀਆਂ ਤੋਂ ਕਰਨ ਲਈ ਸਿਫਾਰਿਸ਼ ਵੀ ਕੀਤੀ ਹੈ।
ਵਰਣਨਯੋਗ ਹੈ ਕਿ ਰਾਜ ਸਰਕਾਰ ਨੇ ਆਰ.ਸੀ.ਬਾਂਸਲ, ਜਿਲਾ ਤੇ ਸੈਸ਼ਨ ਜੱਜ (ਸੇਵਾਮੁਕਤ) ਨੂੰ ਰਾਜ ਵਿਚ ਹੋਏ ਅੰਦੋਲਨਾਂ ਦੌਰਾਨ ਸੰਪਤੀ ਨੁਕਸਾਨ ਲਈ ਆਂਕਲਨ ਲਈ ਕਲੇਮ ਕਮਿਸ਼ਨ ਨਿਯੁਕਤ ਕੀਤਾ ਹੈ।

Leave a Reply

Your email address will not be published. Required fields are marked *