ਅੰਮ੍ਰਿਤਸਰ

ਖੰਬੇ ਦੀ ਜਗ੍ਹਾ ਤਾਰਾਂ ਹੀ ਤਾਰਾਂ ਨਜ਼ਰ ਆਉਂਦੀਆਂ, ਵਿਭਾਗ ਵੱਲੋਂ ਕੋਈ ਅੱਜ ਤੱਕ ਐਕਸ਼ਨ ਨਹੀਂ ਲਿਆ

ਪੋਲ ਕਲੀਅਰ ਕਰਨ ਲਈ ਸਮੂਹ ਐਸ ਈ ਨੂੰ ਜਾਰੀ ਕੀਤੇ ਨੋਟਿਸ- ਦੇਸ ਰਾਜ ਬਾਂਗੜ
ਅੰਮ੍ਰਿਤਸਰ,30 ਦਸੰਬਰ (ਸੁਖਬੀਰ ਸਿੰਘ/ਮਧੂਸਾਰ ਬਿਊਰੋ) ਬਿਜਲੀ ਬੋਰਡ ਦੇ ਸਰਕਾਰੀ ਖੰਬਿਆਂ ਤੇ ਪ੍ਰਾਈਵੇਟ ਤਾਰਾਂ ਦੇ ਜੰਜਾਲ ਦੇ ਨਾਲ ਲੋਕਾਂ ਨੂੰ ਪਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਬਿਜਲੀ ਦੇ ਕਈ ਪੋਲਾਂ ਤੇ ਅਜਿਹੇ ਹਾਲਾਤ ਬਣਾ ਦਿੱਤੇ ਗਏ ਹਨ ਕਿ ਜਿਸ ਉੱਪਰ ਖੰਬੇ ਦੀ ਜਗ੍ਹਾ ਤਾਰਾਂ ਹੀ ਤਾਰਾਂ ਨਜ਼ਰ ਆਉਂਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਦੁਰਘਟਨਾਵਾਂ ਦੇ ਕਾਰਨ ਬਣਦੇ ਹਨ।

ਹਾਲਾਂਕਿ ਪਿਛਲੇ ਦਿਨੀ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਅਤੇ ਡਿਪਟੀ ਕਮਿਸ਼ਨਰ ਦੀ ਹਾਜ਼ਰੀ ਵਿੱਚ ਆਯੋਜਿਤ ਬੈਠਕ ਦੇ ਦੌਰਾਨ ਬੇਨਿਯਮਾਂ ਦੇ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਗਲੀਆਂ ਦੇ ਵਿੱਚ ਖਿਲਰੀਆਂ ਤਾਰਾਂ ਨੂੰ ਸਮੇਟਨ ਦੇ ਆਦੇਸ਼ਾਂ ਨੂੰ ਲੈ ਕੇ ਬੈਠਕ ਵੀ ਕੀਤੀ ਗਈ ਸੀ। ਪਰ ਉਸ ਬੈਠਕ ਤੋਂ ਬਾਅਦ ਵੀ ਕਿਸੇ ਪ੍ਰਕਾਰ ਦਾ ਕਿਸੇ ਵੀ ਵਿਭਾਗ ਵੱਲੋਂ ਕੋਈ ਅੱਜ ਤੱਕ ਐਕਸ਼ਨ ਨਹੀਂ ਲਿਆ ਗਿਆ ਹੈ।
ਸ਼ਹਿਰ ਵਾਸੀ ਸੰਜੀਵ ਸ਼ਰਮਾ,ਸੁਭਾਸ਼,ਰਵਿੰਦਰ ਸ਼ਰਮਾ,ਪਰਵੀਨ ਸ਼ਰਮਾ,ਰਜਿੰਦਰ ਸਿੰਘ ਰਾਵਤ, ਰਮੇਸ਼ ਚੋਪੜਾ ਨੇ ਕਿਹਾ ਕਿ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਰਕਾਰੀ ਖੰਬਿਆਂ ਉੱਤੇ ਪ੍ਰਾਈਵੇਟ ਤਾਰਾਂ ਦਾ ਜਾਲ ਵਿਛਾਇਆ ਗਿਆ ਹੈ। ਅਗਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਮਿਲੇ ਭੁਗਤ ਨਹੀਂ ਹੈ ਤਾਂ ਇਹ ਪ੍ਰਾਈਵੇਟ ਤਾਰਾਂ ਦਾ ਜੰਜਾਲ ਸਰਕਾਰੀ ਖੰਬਿਆਂ ਦੇ ਕਿਵੇਂ ਪੈ ਰਿਹਾ ਹੈ। ਚਾਰੇ ਪਾਸੇ ਖਿਲਰੀਆਂ ਤਾਰਾਂ ਦੇ ਨਾਲ ਗੁਰੂ ਨਗਰੀ ਦੀ ਖੂਬਸੂਰਤੀ ਤੇ ਗ੍ਰਹਿਣ ਲੱਗ ਰਿਹਾ ਹੈ। ਉੱਥੇ ਗੁਰੂ ਦਰਸ਼ਨਾਂ ਲਈ ਪਹੁੰਚਣਾ ਵਾਲੇ ਲੱਖਾਂ ਸ਼ਰਧਾਲੂਆਂ ਉੱਪਰ ਵੀ ਮਾੜਾ ਅਸਰ ਪੈਂਦਾ ਹੈ। ਖੰਭਿਆਂ ਤੇ ਤਾਰਾ ਦਾ ਜੰਜਾਲ ਹੋਣ ਦੇ ਚਲਦਿਆਂ ਅਕਸਰ ਕੋਈ ਨਾ ਕੋਈ ਤਾਰ ਟੁੱਟ ਕੇ ਰਸਤਿਆਂ ਤੇ ਡਿੱਗੀ ਪਈ ਮਿਲਦੀ ਹੈ ਜਿਸ ਤੇ ਚੱਲਦਿਆਂ ਦੁਰਘਟਨਾਵਾਂ ਹੋਣ ਦੇ ਕਾਰਨ ਵੀ ਬਣਦੇ ਹਨ। ਉਹਨਾਂ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬੇਨਿਯਮ ਤਰੀਕਿਆਂ ਦੇ ਨਾਲ ਸਰਕਾਰੀ ਖੰਭਿਆਂ ਤੇ ਪਏ ਪ੍ਰਾਈਵੇਟ ਕੰਪਨੀਆਂ ਦੇ ਤਾਰਾਂ ਦੇ ਜੰਜਾਲ ਨੂੰ ਠੀਕ ਕਰਵਾਉਂਦੇ ਹੋਏ ਤਾਰਾਂ ਨੂੰ ਸਿਸਟਮ ਦੇ ਨਾਲ ਸੈਟ ਕਰਵਾਇਆ ਜਾਏ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੀਫ ਇੰਜੀਨੀਅਰ ਦੇਸ ਰਾਜ ਬਾਂਗੜ ਨੇ ਸਰਕਾਰੀ ਖੰਬਿਆਂ ਦੇ ਪ੍ਰਾਈਵੇਟ ਕੰਪਨੀਆਂ ਦੇ ਤਾਰਾਂ ਦੇ ਜੰਜਾਲ ਸਬੰਧੀ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਇਸ ਸਬੰਧੀ ਸਖਤੀ ਨਾਲ ਨਿਪਟਿਆ ਜਾਵੇਗਾ। ਪਾਵਰ ਕਾਰਪੋਰੇਸ਼ਨ ਦੇ ਨਾਲ ਸਰਕਾਰੀ ਖੰਬਿਆਂ ਤੇ ਪ੍ਰਾਈਵੇਟ ਤਾਰਾਂ ਸਹੀ ਤਰੀਕੇ ਦੇ ਨਾਲ ਪਾਉਣ ਸਬੰਧੀ ਕਈ ਕੰਪਨੀਆਂ ਦਾ ਲਿਖਤੀ ਸਮਝੌਤਾ ਹੈ। ਪਰ ਬਹੁਤ ਸਾਰੀਆਂ ਕੰਪਨੀਆਂ ਸਰਕਾਰੀ ਖੰਬਿਆਂ ਤੇ ਗੈਰ ਕਾਨੂੰਨੀ ਤਰੀਕੇ ਨਾਲ ਤਾਰਾਂ ਪਾਉਣ ਦੀ ਦੁਰਵਰਤੋਂ ਕਰ ਰਹੀਆਂ ਹਨ। ਇਸ ਸਬੰਧੀ ਪਾਵਰ ਕਾਰਪੋਰੇਸ਼ਨ ਦੇ ਸਾਰੇ ਐਸ-ਈ ਸਾਹਿਬਾਨ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਪਾਈਆਂ ਤਾਰਾਂ ਤੋਂ ਪੋਲ ਕਲੀਅਰ ਕਰਨ ਉਪਰੰਤ ਰਿਪੋਰਟ ਦੇਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨÍ

Leave a Reply

Your email address will not be published. Required fields are marked *