ਪਟਿਆਲਾ

ਮਾਰਕਫੈਡ ਦੇ ਜਿਲਾ ਅਧਿਕਾਰੀ ‘ਤੇ ਮਹਿਲਾ ਨੇ ਲਗਾਇਆ ਥੱਪੜ ਮਾਰਨ ਦਾ ਇਲਜ਼ਾਮ

ਪੁਲਿਸ ਕਾਰਵਾਈ ਨਾ ਹੋਣ ‘ਤੇ ਮਹਿਲਾ ਦੇ ਹੱਕ ‘ਚ ਧਰਨਾ
ਪਟਿਆਲਾ 2 ਸਤੰੰਬਰ (ਮਧੂਸਾਰ ਬਿਊਰੋ/ਪਟਿਆਲਾ ਟੀ.ਵੀ.)
ਮਾਰਕਫੈਡ ਦੇ ਜਿਲਾ ਅਧਿਕਾਰੀ ਖਿਲਾਫ ਗੋਦਾਮਾ ਵਿਚ ਲੇਬਰ ਕਰਨ ਵਾਲੀ ਇਕ ਮਹਿਲਾ ਵੱਲੋਂ ਥੱਪੜ ਮਾਰਨ ਦਾ ਇਲਜਾਮ ਲਗਾਇਆ ਗਿਆ ਹੈ। ਇਹ ਮਾਮਲਾ ਕੱਲ ਦਾ ਹੈ,ਪਰ ਅੱਜ ਤੱਕ ਕੋਈ ਵੀ ਪੁਲਿਸ ਕਾਰਵਾਈ ਨਾ ਹੋਣ ਕਾਰਨ ਮਹਿਲਾ ਦੇ ਹੱਕ ਵਿਚ ਵੱਡੀ ਤਦਾਦ ਵਿਚ ਵਿਅਕਤੀਆਂ ਤੇ ਮਹਿਲਾਵਾਂ ਵੱਲੋਂ ਸੜਕ ਜਾਮ ਕਰਕੇ ਧਰਨਾ ਦਿਤਾ ਗਿਆ।

ਜਦਕਿ ਦੂਜੇ ਪਾਸੇ ਥਾਣਾ ਸਦਰ ਪਟਿਆਲਾ ਦੇ ਮੁਖੀ ਹਰਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਦੋਨਾ ਧਿਰਾ ਵੱਲੋਂ ਦਰਖਾਸਤਾ ਆਈਆਂ ਹਨ ਅਤੇ ਉਹ ਇਸ ਮਾਮਲੇ ਸਬੰਧੀ ਡੁੰਘਾਈ ਨਾਲ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾਕਿ ਦੋਹਾਂ ਧਿਰਾਂ ਇਕ ਦੂਜੇ ਤੇ ਕਈ ਤਰਾਂ ਦੇ ਇਲਜਾਮ ਲਗਾ ਰਹੀਆਂ ਹਨ, ਪਰ ਗਲਤੀ ਕਿਸ ਦੀ ਹੈ ਇਹ ਤਾਂ ਜਾਂਚ ਦਾ ਵਿਸਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਨੀਲਮ ਨੇ ਦੱਸਿਆ ਕਿ ਉਹ ਸਥਾਨਕ ਸਨੌਰ ਰੋਡ ਵਿਖੇ ਮਾਰਕਫੈਡ ਪਟਿਆਲਾ ਨਾਲ ਸਬੰਧਿਤ ਮੈਯ. ਖਾਲਸਾ;ਉਪਨ ਪਲਿੰਥ ‘ਚ ਕਣਕ ਦੀ ਸਾਫ ਸਫਾਈ ਤਹਿਤ ਲੇਬਰ ਦਾ ਕੰਮ ਕਰਦੀ ਹੇ। ਵੁਹ ਇਥੇ ਕਾਫੀ ਦੇਰ ਤੋਂ ਕੰਮ ਕਰਦੀ ਹੈ। ਉਸ ਮੁਤਾਬਿਕ ਬੀਤੇ ਦਿਨੀ ਇਥੇ ਮਾਰਕਫੈਡ ਦਾ ਜਿਲਾ ਅਧਿਕਾਰੀ ਵਿਨੋਦ ਕੁਮਾਰ ਅਇਆ ਅਤੇ ਉਸ ਨੇ ਆ ਕੇ ਮੇਰੇ ਸਮੇਤ ਕਈ ਹੋਰ ਲੇਬਰ ਵਾਲਿਆ ਨਾਲ ਧੱਕਾ ਮੁੱਕੀ ਕੀਤੀ। ਇਸ ਵਿਚ ਇਕ ਲੇਬਰ ਵਾਲੇ ਵਿਅਕਤੀ ਦੇ ਪੱਖੇ ਉਪਰ ਡਿੱਗ ਜਾਣ ਕਾਰਨ ਲੱਢ ਤੇ ਸੱਟ ਵੀ ਲੱਗੀ। ਉਸ ਨੇ ਦੈੱਸਿਆ ਕਿ ਇਹ ਮਾਮਲਾ ਕੱਨ ਸਵੇਰੇ ੧੦ ਵਜੇ ਦਾ ਹੈ, ਉਸ ਤੋਂ ਤਰੁੰਤ ਬਾਅਦ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ,ਪਰ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ। ਉਸ ਨੇ ਕਿਹਾਕਿ ਪੁਲਿਸ ਾਡੀ ਸੁਣਵਾਈ ਨਹੀ ਕਰ ਰਹੀ।
ਜਦਕਿ ਪੁਲਿਸ ਕੋਲ ਦੂਜੀ ਧਿੱਰ ਵਿਨੋਦ ਕੁਮਾਰ ਡੀਐਮ, ਅਸਵਨੀ ਕੁਮਾਰ ਉਚ ਲੇਖਾ ਅਫਸਰ ਅਤੇ ਮਨਪ੍ਰੀਤ ਸਿੰਘ ਤਕਨੀਕੀ ਅਫਸਰ ਵੱੋਲਂ ਦਿੱਤੀ ਦਰਖਾਸਤ ਵਿਚ ਕਿਹਾ ਗਿਆ ਹੈ ਕਿ ਉਕਤ ਮਹਿਲਾ ਨੀਲਮ ਵੱਲੋਂ ਐਫਸੀਆਈ ਦੇਸਟਾਫ ਨਾਲ ਕਾਫੀ ਦੁਰ ਵਿਵਹਾਰ ਕੀਤਾ ਗਿਆ ਹੈ। ਉਨ੍ਹਾਂ ਲਿਖਿਆ ਹੈ ਕਿ ਅਸੀਂ ਪਹਿਲਾਂ ਵੀ ਸਬੰਧਿਤ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਕਿ ਇਸ ਉਕਤ ਮਹਿਲਾ ਨੂੰ ਇਥੇ ਨਾ ਰੱÎਖਆ ਜਾਵੇ ਕਿਉਂ ਕਿ ਇਹ ਝਗੜਾਲੂ ਕਿਸਮ ਦੀ ਔਰਤ ਹੈ ਅਤੇ ਕਦੇ ਵੀ ਕਿਸੇ ਤੇ ਇਲਜਾਮ ਲਗਾ ਸਕਦੀ ਹੈ। ਉਨ੍ਹਾਂ ਲਿਖਿਆ ਹੈ ਕਿ ਉਕਤ ਮਹਿਲਾ ਨੇ ਹੁਣ ਉਚ ਅਧਿਕੀਆਂ ਦੀ ਹਾਜਰੀ ਵਿਚ ਦੁਰਵਿਵਹਾਰ ਕਰਨ ਦੇ ਨਾਲ ਨਾਲ ਸਲਫਾਸ ਖਾ ਕੇ ਮਰਨ ਦੀ ਧਮਕੀ ਵੀ ਦਿੱਤੀ ਹੈ ਅਤੇ ਸਰਕਾਰੀ ਕੰਮ ਵਿਚ ਵਿਘਨ ਵੀ ਪਾਇਆ ਹੈ। ਇਸ ਲਈ ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਸਬੰਧਿਤ ਪਲਿੰਥ ਦੇ ਇਸਪੈਕਟਰ ਵਿਰੁੱਧ ਕਾਰਵਾਈ ਹੋਏਗੀ-ਡੀਐਮ
ਇਸ ਸਬੰਧੀ ਜਿਲਾ ਮੈਨਜਰ ਵਿਨੋਦ ਕੁਮਾਰ ਨੇ ਕਿਹਾ ਕਿ ਇਸ ਪਲਿੰਥ ਦੇ ਇਸਪੈਕਟਰ ਗੁਰਮੇਲ ਸਿੰਘ ਵਿਰੁੱਧ ਕਾਰਵਾਈ ਲਈ ਵਿਭਾਗ ਨੂੰ ਲਿਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਉਕਤ ਇਸਪੈਕਟਰ ਨੂੰ ਕਹਿ ਚੁੱਕੇ ਸੀ ਕਿ ਉਕਤ ਨੀਲਮ ਨਾਮੀ ਮਹਿਲਾ ਝਗੜਾਲੂ ਹੈ ਅਤੇ ਇਸ ਨੂੰ ਇਥੇ ਨਾ ਰੱÎਖਆ ਜਾਵੇ ਪਰ ਫਿਰ ਵੀ ਇਸ ਨਹੀਂ ਹਟਾਇਅ ਗਿਆ। ਇਸ ਲਈ ਉਕਤ ਇਪੈਕਟਰ ਦੇਵਿਰੁੰਧ ਕਾਰਵਾਈ ਕੀਤੀ ਜਾਏਗੀ ਅਤੇ ਉਹ ਖੁਦ ਇਸ ਮਾਮਲੇ ਵਿਚ ਬੇਕਸੂਰ ਹਨ ਅਤੇ ਇਕ ਲੇਬਰ ਮਹਿਲਾ ਦੇ ਥੱਪੜ ਕਿਉਂ ਮਾਰਨਗੇ।

Leave a Reply

Your email address will not be published. Required fields are marked *