ਅੰਮ੍ਰਿਤਸਰਪੰਜਾਬਪਟਿਆਲਾ

ਸਿਆਸੀ ਤੇ ਧੰਨਾਢ ਲੋਕ ਪੀੜਤਾਂ ਦੇ ਸਵਾਗਤ ਦੀ ਥਾਂ ਇਨ੍ਹਾਂ ਦੀ ਆਰਥਿਕਤਾ ਲਈ ਅੱਗੇ ਆਉਣ: ਬਾਬਾ ਬਲਬੀਰ ਸਿੰਘ 96 ਕਰੋੜੀ

ਅੰਮਿ੍ਰਤਸਰ 16 ਫਰਵਰੀ (ਮਧੂਸਾਰ ਬਿਊਰੋ) ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਮਰੀਕਾ ਵੱਲੋਂ ਪ੍ਰਵਾਸੀਆਂ ਦੀ ਵਾਪਸੀ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਮਰੀਕਾ ਤੋਂ 119 ਪ੍ਰਵਾਸੀ ਭਾਰਤੀਆਂ ਦਾ ਦੂਜਾ ਜਥਾ ਵਾਪਸ ਆ ਗਿਆ ਹੈ। ਉਨ੍ਹਾਂ ਕਿਹਾ ਇਨ੍ਹਾਂ ਚੋਂ 67 ਪਰਵਾਸੀ ਪੰਜਾਬ ਦੇ ਹਨ ਜਦਕਿ 8 ਗੁਜਰਾਤ, 33 ਹਰਿਆਣਾ ਨਾਲ ਸਬੰਧਤ ਹਨ।

ਇਸ ਤੋਂ ਪਹਿਲਾਂ 104 ਨੌਜਵਾਨਾਂ ਨੂੰ ਵਾਪਸ ਭਾਰਤ ਭੇਜਿਆ ਜਾ ਚੁੱਕਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ 17940 ਲੋਕਾਂ ਦੀ ਅਮਰੀਕਾ ਵੱਲੋਂ ਨਿਸ਼ਾਨਦੇਈ ਕੀਤੀ ਗਈ ਹੈ ਜਦ ਚਾਹੇ ਇਨ੍ਹਾਂ ਨੂੰ ਵੀ ਵਾਪਸ ਭੇਜਿਆ ਜਾ ਸਕਦਾ ਹੈ। ਸਤ ਲੱਖ ਤੋਂ ਵੱਧ ਲੋਕ ਅਮਰੀਕਾ ਵਿੱਚ ਗੈਰ ਕਨੂੰਨੀ ਪ੍ਰਵਾਸੀ ਹਨ। ਵਾਪਸ ਆਏ ਨੌਜਵਾਨਾਂ ਦੇ ਭਾਰਤ ਤੋਂ ਅਮਰੀਕਾ ਜਾਣ ’ਤੇ ਪਰ ਵਿਅਕਤੀ 50 ਤੋਂ 60 ਲੱਖ ਰੁਪਏ ਖਰਚ ਆਇਆ ਸੀ ਅਤੇ ਇਨ੍ਹਾਂਚੋਂ ਕਈਆਂ ਨੂੰ ਉੱਥੇ ਪਹੁੰਚਿਆਂ ਅਜੇ ਕੋਈ ਬਹੁਤਾ ਸਮਾਂ ਵੀ ਨਹੀਂ ਹੋਇਆ। ਇਨ੍ਹਾਂ ਦੇ ਪਰਿਵਾਰਾਂ ਲਈ ਇਹ ਬਹੁਤ ਹੀ ਗਹਿਰੇ ਸੰਕਟ ਵਾਲੀ ਸਥਿਤੀ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਇਸ ਮਾਮਲੇ ਤੇ ਅਮਰੀਕਾ ਸਰਕਾਰ ਨਾਲ ਗੱਲ ਤੱਕ ਨਹੀਂ ਛੇੜੀ ਗਈ। ਉਨ੍ਹਾਂ ਕਿਹਾ ਅੱਜ ਰਾਜਸੀ ਨੇਤਾਂ ਤੇ ਧੰਨਾਢ ਲੋਕ ਅੱਗੇ ਹੋ ਕੇ ਸਵਾਗਤ ਕਰ ਰਹੇ ਹਨ। ਪਰ ਅਫਸੋਸ ਹੈ ਜੇਕਰ ਇਹ ਸਾਰੇ ਲੋਕ ਸਰਕਾਰੀ ਤੇ ਗ਼ੈਰ ਸਰਕਾਰੀ ਤੌਰ ’ਤੇ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਜਾਣ ਤਾਂ ਮਸਲਾ ਹਲ ਸਮਝੋ। ਪੰਜਾਬ ਦੇ ਲੋਕਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਇੱਕ ਲਿਖਤੀ ਬਿਆਨ ਵਿੱਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਭਾਰਤ ਨੂੰ ਇਸ ਪੱਖ ਤੇ ਵੀ ਵਿਚਾਰ ਕਰਨ ਦੀ ਲੋੜ ਹੈ, ਕਿ ਵੱਡੀ ਗਿਣਤੀ ਵਿੱਚ ਭਾਰਤੀ ਅਜਿਹਾ ਗੈਰ-ਕਾਨੂੰਨੀ ਪ੍ਰਵਾਸ ਕਿਉਂ ਤੇ ਕਿਵੇਂ ਕਰਦੇ ਹਨ? ਸਰਕਾਰ ਨੂੰ ਉਨ੍ਹਾਂ ਟਰੈਵਲ ਏਜੰਟਾਂਤੇ ਵੀ ਸ਼ਿਕਜਾ ਕੱਸਣ ਦੀ ਜਰੂਰਤ ਹੈ, ਜੋ ਅਜਿਹਾ ਕਰਨ ਲਈ ਲੋਕਾਂ ਨੂੰ ਉਕਸਾਉਂਦੇ ਹਨ ਅਤੇ ਆਪਣੀਆਂ ਫੀਸਾਂ ਲੈਣ ਲਈ ਲੋਕਾਂ ਨੂੰ ਅੰਨ੍ਹੇ ਖੂਹਾਂ ਵਿਚ ਧਕਣ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਦੀ ਵਾਸ਼ਿੰਗਟਨ ਫੇਰੀ ਸਮੇਂ ਟਰੰਪ ਨਾਲ ਇਸ ਮਾਮਲੇ ਬਾਰੇ ਚਰਚਾ ਕਰਨੀ ਮੁਨਾਸਬ ਨਹੀਂ ਸਮਝੀ। ਪ੍ਰਧਾਨ ਮੰਤਰੀ ਵੱਲੋਂ ਅਮਰੀਕਾ ਵੱਲੋਂ ਡੀਪੋਰਟ ਕੀਤੇ ਨੌਜਵਾਨਾਂ ਨੂੰ ਵਾਪਸ ਲੈਣ ਲਈ ਤਿਆਰ ਹਾਂ ਦੇ ਬਿਆਨ ਤੇ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁਖ ਜਾਹਿਰ ਕੀਤਾ। ਉਨ੍ਹਾਂ ਕਿਹਾ ਮੁਸੀਬਤ ਮਾਰੇ ਨੌਜਵਾਨਾਂ ਦੇ ਮੁੜ ਵਸੇਬੇ ਬਾਰੇ ਵੀ ਸੋਚ ਵਿਚਾਰ ਕਰਨ ਦੇ ਨਾਲ ਨਾਲ ਇਹ ਵੀ ਸੋਚਣ ਦੀ ਲੋੜ ਹੈ ਕਿ ਸਾਡੇ ਰਾਜ ਵਿਚ ਅਜਿਹੇ ਹਾਲਾਤ ਕਿਉਂ ਬਣੇ ਹਨ। ਰੁਜਗਾਰ ਦੇ ਵਧੇਰੇ ਚੰਗੇ ਸੁਪਨਿਆਂ ਨੂੰ ਸੁਰਜੀਤ ਕਰਨ ਲਈ ਪ੍ਰਵਾਸ ਕਰਨ ਵਾਲੇ ਨੌਜਵਾਨਾਂ ਦਾ ਸਿਰਨਾਵਾਂ ਕੰਗਾਲੀ ਮੰਦਹਾਲੀ ਨਹੀਂ ਬਨਣਾ ਚਾਹੀਦਾ। ਸਾਡੇ ਨੌਜਵਾਨ ਲੱਖਾਂ ਰੁਪਏ ਖਰਚ ਕੇ ਅਤੇ ਆਪਣੀਆਂ ਜਾਨਾਂ ਦਾਅ `ਤੇ ਲਾ ਕੇ ਵਿਦੇਸ਼ਾਂ ਵੱਲ ਕਿਉਂ ਭੱਜ ਰਹੇ ਹਨ। ਇਨ੍ਹਾਂ ਕਾਰਨਾਂ ਅਤੇ ਹਾਲਾਤ ਬਾਰੇ ਨਿੱਠ ਕੇ ਪੜਚੋਲ ਜਾਂ ਚਰਚਾ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਇਹ ਠੀਕ ਹੈ ਕਿ ਕੁਝ ਲੋਕ ਬਿਹਤਰ ਜ਼ਿੰਦਗੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਮਨਸ਼ੇ ਨਾਲ ਵਿਦੇਸ਼, ਖਾਸਕਰ ਵਿਕਸਤ ਦੇਸ਼ਾਂ ਦਾ ਰੁਖ਼ ਕਰਦੇ ਹਨ ਪਰ ਇਸ ਸਬੰਧੀ ਭਾਰਤ ਨੂੰ ਗੰਭੀਰਤਾ ਨਾਲ ਸਵੈ ਪੜਚੋਲ ਕਰਨ ਦੀ ਸਖ਼ਤ ਲੋੜ ਹੈ।

Leave a Reply

Your email address will not be published. Required fields are marked *