ਯੂਥ ਕਾਂਗਰਸ ਨੇ ਵਰੁਣ ਗਰਗ ਨੂੰ ਸੈਕਟਰੀ ਬਣਾਇਆ
ਸ਼ਹਿਰ ‘ਚੋਂ ਇਕ ਇਕ ਵੋਟ ਕਾਂਗਰਸ ਨੂੰ ਭੁਗਤਾਵਾਂਗੇ : ਗਰਗ
ਪਟਿਆਲਾ : (ਮਧੂਸਾਰ ਬਿਊਰੋ)
ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੰਦੀਪ ਮਲਹੋਤਰਾ ਨੂੰ ਪੜ੍ਹੇ ਲਿਖੇ, ਇਮਾਨਦਾਰ ਤੇ ਕਾਂਗਰਸ ਨੂੰ ਸਮਰਪਿਤ ਰਹਿਣ ਵਾਲੇ ਵਰੁਣ ਗਰਗ ਨੂੰ ਯੂਥ ਕਾਂਗਰਸ ਸੈਕਟਰੀ ਸ਼ਹਿਰੀ ਬਣਾਏ ਜਾਣ ‘ਤੇ ਨਿਯੁਕਤੀ ਪੱਤਰ ਸੌਂਪਿਆ।
ਇਸ ਦੌਰਾਨ ਸੈਕਟਰੀ ਵਰੁਣ ਗਰਗ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਹਿਰ ਦੇ ਨੌਜਵਾਨ ਲੰਮੇ ਸਮੇਂ ਤੋਂ ਕਾਂਗਰਸ ਨਾਲ ਜੁੜ ਕੇ ਕਾਂਗਰਸ ਦੀ ਮਜ਼ਬੂਤੀ ਲਈ ਕਰ ਰਹੇ ਹਨ, ਜਿਸ ਨਾਲ ਕਾਂਗਰਸ ਦੀ ਪੱਕੀ ਵੋਟ ਨੂੰ ਅਕਾਲੀ ਦਲ ਕਦੇ ਵੀ ਭੁਗਤਾਉਣ ਵਿਚ ਕਾਮਯਾਬ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਵਿਧਾਇਕਾ ਮਹਾਰਾਣੀ ਪ੍ਰਨੀਤ ਕੌਰ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਨੇੜੇ ਹੋ ਕੇ ਜਾਣਿਆ ਅਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਵੀ ਕੱਢਿਆ ਹੈ, ਜਿਸ ਕਾਰਨ ਪਟਿਆਲਾ ਵਾਸੀ ਸਮੇਂ ਸਮੇਂ ‘ਤੇ ਕਾਂਗਰਸ ਨੂੰ ਜਿਤਾਉਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ਵਿਚ ਯੂਥ ਕਾਂਗਰਸ ਦੇ ਵਰਕਰ ਸ਼ਹਿਰ ਦੀ ਇਕ ਇਕ ਵੋਟ ਕਾਂਗਰਸ ਨੂੰ ਭੁਗਤਾਉਣ ਵਿਚ ਕੋਈ ਕਸਰ ਨਹੀਂ ਛੱਡਣਗੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੱਲੋਂ ਕਾਰਗੁਜ਼ਾਰੀ ਸ਼ਹਿਰ ਵਿਚ ਨਾ ਦੇ ਬਰਾਬਰ ਹੈ, ਜਿਸ ਕਾਰਨ ਅੱਜ ਲੋਕਾਂ ਨੇ ਇਕ ਵਾਰ ਕਾਂਗਰਸ ਦੀ ਸਰਕਾਰ ਲਿਆਉਣ ਲਈ ਕਾਂਗਰਸੀ ਸੀਟ ਪੱਕੀ ਕਰਨ ਦਾ ਮਨ ਬਣਾਇਆ ਅਤੇ ਹਰ ਹੀਲੇ ਇਸ ਵਾਰ ਕਾਂਗਰਸ ਪੰਜਾਬ ਦੀ ਸੱਤਾ ‘ਤੇ ਰਾਜ ਕਰੇਗੀ। ਉਨ੍ਹਾਂ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੰਦੀਪ ਮਲਹੋਤਰਾ ਦਾ ਧੰਨਵਾਦ ਕੀਤਾ, ਜਿਨਾਂ ਦੇ ਯਤਨਾਂ ਸਦਕਾ ਕਾਂਗਰਸ ਨੇ ਮੈਨੂੰ ਅਹਿਮ ਜ਼ਿੰੇਮਵਾਰੀ ਸੌਂਪੀ ਹੈ।
ਦ

