ਪਟਿਆਲਾ

ਸਰਕਲ ਸ਼ੇਖਪੁਰਾ ਕੰਬੋਆ ਵਿਖੇ ਮਨਾਇਆ ਨਿਊਟ੍ਰੇਸ਼ਨ ਹਫਤਾ

ਪਟਿਆਲਾ : (ਮਧੂਸਾਰ ਬਿਊਰੋ) ਸਮਾਜਕ ਸੁਰੱਖਿਆ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਅਨੀਤਾਪ੍ਰੀਤ ਕੌਰ ਦੀ ਅਗਵਾਈ ਹੇਠ ਰਮਨਜੀਤ ਕੌਰ ਸੀਡੀਪੀਓ ਪਟਿਆਲਾ ਰੂਰਲ ਦੀ ਅਗਵਾਈ ‘ਚ ਨਿਊਟ੍ਰੇਸ਼ਨ ਮਨਾਇਆ ਗਿਆ।

ਇਸ ਮੌਕੇ ਸਰਕਲ ਸੁਪਰਵਾਈਜ਼ਰ ਮਹਿੰਦਰਪਾਲ ਕੌਰ ਨੇ ਆਂਗਣਵਾੜੀ ਕੇਂਦਰਾਂ ਵਿਚ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬਾਰੇ ਜਾਣੂੰ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਪੰਜਾਬ ਵੱਲੋਂ ਗਰਭਵਤੀ ਔਰਤਾਂ, ਦੁੱਧ ਪਿਲਾਓ ਮਾਵਾਂ ਤੇ ਉਨ੍ਹਾਂ ਦੇ ਬੱਚਿਆਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਆਂਗਣਵਾੜੀ ਸੈਂਟਰ ਰਾਹੀਂ ਹਰੇਕ ਲਾਭਪਾਤਰੀ ਤੱਕ ਵਿਸ਼ੇਸ਼ ਖੁਰਾਕ ਪਹੁੰਚਦੀ ਕੀਤੀ ਜਾਂਦੀ ਹੈ। ਇਸੇ ਲੜੀ ਤਹਿਤ ਔਰਤਾਂ ਨੂੰ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਕੀਤੇ ਜਾ ਰਹੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮਿੰਦਰਜੀਤ ਕੌਰ ਸੈਫਦੀਪੁਰ, ਦਵਿੰਦਰ ਕੌਰ ਦੌਣਕਲਾਂ, ਸੁਰਿੰਦਰ ਕੌਰ ਸੇਖੂਪੁਰਾ ਕੰਬੋਆ, ਪਰਦੀਪ ਕੌਰ ਦੌਣ ਕਲਾਂ, ਹਰਬੰਸ ਕੌਰ ਸਾਬਕਾ ਸਰਪੰਚ ਰਾਏਪੁਰ ਮੰਡਲਾ ਅਤੇ ਸਰਕਲ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।

Leave a Reply

Your email address will not be published. Required fields are marked *