ਸੰਦੀਪ ਸਿੰਗਲਾ ਅਤੇ ਸੰਧੂ ਨੇ ਡਾ ਅੰਬੇਡਕਰ ਜੀ ਦੇ ਜਨਮ ਦਿਨ ਤੇ ਲਗ ਰਹੇ ਖੂਨਦਾਨ ਕੈਂਪ ਦਾ ਕਾਰਡ ਰਿਲੀਜ਼ ਕੀਤਾ
ਪਟਿਆਲਾ, 5 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਕਾਂਗਰਸ ਪਾਰਟੀ ਦੇ ਬੁਲਾਰੇ ਅਤੇ ਸੀਨੀਅਰ ਆਗੂ ਸੰਦੀਪ ਸਿੰਗਲਾ ਅਤੇ ਗੌਰਵ ਸੰਧੂ ਨੇ ਅੱਜ ਓਥੇ ਡਾ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਸਬੰਧੀ ਕਾਰਡ ਜਾਰੀ ਕੀਤਾ। ਇਸ ਮੌਕੇ ਊਨਾ ਕਿਹਾ ਕਿ ਡਾ ਅੰਬੇਡਕਰ ਜੀ ਨੇ ਸਾਨੂੰ ਸੰਵਿਧਾਨ ਦਿੱਤਾ ਟਰ ਇਸ ਸੰਵਿਧਾਨ ਸਦਕਾ ਅੱਜ ਅਸੀਂ ਹਰ ਪੱਧਰ ਤੇ ਇਨਸਾਫ ਲਈ ਗੁਹਾਰ ਲਗਾਉਂਦੇ ਹਾਂ। ਉਨ੍ਹਾਂ ਕਿਹਾ ਕਿ ਡਾ ਨੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਨੇ ਸੰਵਿਧਾਨ ਲਾਗੂ ਕਰਵਾ ਕੇ ਸਾਨੂੰ ਵੋਟ ਦਾ ਹੱਕ ਤੋਂ ਇਲਾਵਾ ਬਰਾਬਰੀ ਦੇ ਹੱਕ ਦਿਵਾਏ। ਉਨਾਂ੍ਹ ਸੰਵਿਧਾਨ ਦੀ ਰਚਨਾ ਕਰਨ ਸਮੇਂ ਗਰੀਬ ਤੇ ਦੱਬੇ ਕੁੱਚਲੇ ਲੋਕਾਂ ਦੇ ਰਾਖਵੇਂ ਹੱਕਾਂ ਨੂੰ ਸੰਵਿਧਾਨ ਰਾਹੀਂ ਲਾਗੂ ਕਰਵਾਇਆ। ਬੇਸ਼ੱਕ ਭਾਰਤ ਨੂੰ ਆਜ਼ਾਦ ਹੋਇਆਂ 77 ਸਾਲ ਦਾ ਸਮਾਂ ਹੋ ਗਿਆ ਹੈ ਪਰ ਅੱਜ ਵੀ ਡਾਕਟਰ ਭੀਮ ਰਾਓ ਦੇ ਸੁਫ਼ਨੇ ਅਧੂਰੇ ਹਨ। ਕੇਂਦਰ ਸਰਕਾਰ ਸੰਵਿਧਾਨ ਨੂੰ ਖ਼ਤਮ ਕਰਕੇ ਮੁੜ ਮੰਨੂ ਸਿਮਰਤੀ ਲਾਗੂ ਕਰ ਰਹੀ ਹੈ। ਦੱਬੇ ਕੁੱਚਲੇ ਗਰੀਬ ਦਲਿਤ ਸਮਾਜ ਨੂੰ ਮੁੜ ਜਾਤੀਵਾਦ ਦੀਆਂ ਜ਼ੰਜੀਰਾਂ ਵਿਚ ਜਕੜਣ ਦੇ ਮਨਸੂਬੇ ਪਾਲ਼ ਰਹੀ ਹੈ। ਸਿੰਗਲਾ ਨੇ ਕਿਹਾ ਕਿ ਪਟਿਆਲਾ ਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਦੇਸ਼ ਦੀ ਸਭ ਤੋਂ ਵੱਡੀ ਪ੍ਰਤਿਮ ਬਣ ਰਹੀ ਹੈ ਜੋ ਸਾਰੇ ਸਿਆਸੀ,ਸਮਜਿਕ, ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪ੍ਰਤਿਮਾ ਬਣਨ ਜਾ ਰਹੀ ਹੈ।

