ਪਟਿਆਲਾ ਦੀ ਪਾਰੂਲ ਨੇ ਜਿੱਤਿਆ ਪੈਰਾ ਓਲੰਪਿਕ ‘ਚ ਗੋਲਡ ਮੈਡਲ
ਟੈਨਿਸ ਡਬਲ ਮੁਕਾਬਲੇ ‘ਚ ਚਮਕਾਇਆ ਪਟਿਆਲਾ ਸ਼ਹਿਰ ਦਾ ਨਾਮ
ਪਟਿਆਲਾ (ਮਧੂਸਾਰ ਬਿਊਰੋ)
ਅਗਰ ਉਮੀਦਾਂ ਅਤੇ ਮਿਹਨਤ ਨੂੰ ਪੰਖ ਲਗੇ ਹੋਣ ਤਾਂ ਕਿਸੇ ਵੀ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਆਸਾਨ ਹੁੰਦਾ ਹੈ।ਸ਼ਾਹੀ ਸਹਿਰ ਪਟਿਆਲਾ ਦੀ ਟੈਨਿਸ ਸਨਸਨੀ ਡੈਫ ਪਾਰੂਲ ਗਪਤਾ ਅਤੇ ਜੈਫਰੀਨ ਸ਼ੇਖ ਦੀ ਜੋੜੀ ਨੇ ਪੈਰਾ ਓਲੰਪਿਕ ਵਿਚ ਟੈਨਿਸ ਡਬਲ ਮੁਕਾਬਲੇ ਵਿਚ ਜੈਨਸਲਕੋਵਾ ਜਾਨਾ ਅਤੇ ਬੈਨਗੁਗਲੂ ਟਿਊਟਮ ਦੀ ਜੋੜੀ ਨੂੰ 4-6, 6-3 ਅਤੇ 10-5 ਨਾਲ ਪਛਾੜ ਕੇ 10 ਨੰੰਬਰ ਹਾਸਲ ਕਰਕੇ ਗੋਲਡ ਮੈਡਲ ਜਿੱਤ ਵਿਸ਼ਵ ਵਿੱਚ ਪਟਿਆਲਾ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਪਾਰੂਲ ਦੇ ਪਿਤਾ ਅਵਿਨਾਸ਼ ਗੁਪਤਾ ਨੇ ਫੋਨ ‘ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ(ਪੀ.ਐਨ.ਬੀ.) ਵੱਲੋ ਪਾਰੁਲ ਗੁਪਤਾ ਨੂੰ ਇਸ ਖੇਲ ਵਿੱਚ ਸ਼ਾਮਲ ਹੋਣ ਲਈ ਆਰਥਿਕ ਮਦਦ ਦਿੱਤੀ ਸੀ। ਪੀ. ਐਨ. ਬੀ. ਦੇ ਐਮ.ਡੀ ਊਸ਼ਾ ਅਨੰਥ ਸੁਬਰਾਮਨੀਅਮ ਨੇ ਪਾਰੂਲ ਤੇ
ਹੋਣ ਵਾਲੇ ਸਾਰੇ ਖਰਚ ਨੂੰ ਬੈਂਕ ਵੱਲੋ ਚੁੱਕਣ ਦੇ ਆਦੇਸ਼ ਦਿਤੇ ਸਨ। ਪਾਰੁਲ ਬੀ.ਏ ਭਾਗ ਦੁਜਾ ਦੀ ਵਿਦਿਆਰਥਣ ਹੈ। 19 ਸਾਲਾ ਪਾਰੂਲ ਛੋਟੀ ਉਮਰ ਵਿੱਚ ਹੀ ਮੈਡਲ ਜਿਤਣ ਲੱਗ ਪਈ ਸੀ। ਭਾਰਤ ਵਿਚ ਜਿਲਾ, ਪ੍ਰਦੇਸ਼ ਅਤੇ ਰਾਸ਼ਟਰੀ ਸਤਰ ਤੇ ਮੈਡਲ ਜਿੱਤਣ ਤੋਂ ਇਲਾਵਾ
ਉਸ ਨੇ 2014 ਵਿਚ ਜਰਮਨੀ ਵਿਚ ਹੋਈ ਓਪਨ ਡੈਂਫ ਚੈਪੀਅਨਸ਼ਿਪ ਵਿੱਚ ਸਿਲਵਰ ਮੈਡਲ ਅਤੇ 2015 ਚੀਨ ਵਿਚ ਹੋਈ ਏਸ਼ੀਅਨ ਡੈਫ ਗੇਮ ਵਿੱਚ ਪਾਰੂਲ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਉਹ ਕੋਮੀ ਓਪਨ ਡੈਫ ਟੈਨਿਸ ਟੂਰਨਾਮੈਂਟ ਦੇ ਸਿੰਗਲ ਵਰਗ ਵਿੱਚ ਕਾਂਸੀ ਅਤੇ ਡਬਲ ਵਿੱਚ ਸੋਨ ਤਗਮਾ ਜਿੱਤ ਚੁੱਕੀ ਹੈ।ਪਾਰੁਲ ਸੋਫੀਆਂ ਵਿੱਚ ਡੈਫ Àਲਪਿੰਕ ਵਿੱਚ ਵੀ ਹਿੱਸਾ ਲੈ ਚੁੱਕੀ ਹੈ। ਇਸਦੇ ਨਾਲ ਉਹ ਆਪਣੇ ਮਾਤਾ ਪਿਤਾ, ਪਟਿਆਲਾ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਰੌਸ਼ਨ ਕਰ ਚੁੱਕੀ ਹੈ। ਅਗਲੇ ਮਹੀਨੇ ਸਿਲਵੇਨੀਆ ਵਿੱਚ ਹੋਣ ਵਾਲੀ
ਸਿਲਵੇਨੀਆ ਓਪਨ ਡੈਂਫ ਟੈਨਿਸ ਚੈਪੀਅਨਸ਼ਿਪ ਜੋ ਕਿ ਪ੍ਰੀ-ਡੈਫ Àਲਪਿੰਕ ਹੈ, ਵਿੱਚ ਪਾਰੂਲ ਆਪਣੇ ਖੇਲ ਦਾ ਵਧੀਆਂ ਪ੍ਰਦਰਸ਼ਨ ਕਰਕੇ ਅਤੇ ਮੈਡਲ ਜਿੱਤ ਕੇ ਭਾਰਤ ਦੀ ਝੋਲੀ ਵਿੱਚ ਪਾਵੇਗੀ, ਅਤੇ ਭਾਰਤ ਦਾ ਨਾਮ ਫਿਰ ਤੋਂ ਵਿਸ਼ਵ ਪੱਧਰ ਤੇ ਰੌਸ਼ਨ ਕਰੇਗੀ। ਇਸ ਮੌਕੇ
ਪਟਿਆਲਾ ਵਿਖੇ ਉੁਨ੍ਹਾਂ ਦੇ ਪਰਿਵਾਰ ਅਤੇ ਸ਼ਹਿਰ ਵਿਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਅਤੇ ਪਾਰੂਲ ਦੇ ਸਵਾਗਤ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਜਿਥੇ ਓਲੰਪਿਕ ਵਿਚ ਵੀ ਲੜਕੀਆਂ ਨੇ ਬਾਜ਼ੀ ਮਾਰੀ ਸੀ, ਉੁਥੇ ਪੈਰਾ ਓਲੰਪਿਕ ਵਿਚ ਵੀ ਪਟਿਆਲਾ ਦੀ ਇਸ ਹੋਣਹਾਰ ਕੁੜੀ ਨੇ ਗੋਲਡ ਮੈਡਲ ਜਿੱਤ ਕੇ ਪਟਿਆਲਾ ਅਤੇ ਭਾਰਤ ਦਾ ਨਾਮ ਵਿਸ਼ਵ ਪੱਧਰ ‘ਤੇ ਚਮਕਾ ਦਿੱਤਾ ਹੈ।

