ਪਟਿਆਲਾ

ਆਪ ਪਾਰਟੀ ਦੇ 18 ਵਿਧਾਇਕ ਅਤੇ ਮੰਤਰੀਆਂ ‘ਤੇ ਫੌਜਦਾਰੀ ਮੁਕੱਦਮੇ ਦਰਜ : ਸੰਜੀਵ ਕਾਲੂ

ਯੂਥ ਕਾਂਗਰਸ ਵਲੋਂ ਪਟਿਆਲਾ ਜ਼ਿਲੇ ਵਿਚ ਘਰ-ਘਰ ਜਾ ਕੇ ਖੋਲ੍ਹੀ ਜਾਵੇਗੀ ਆਪ ਪਾਰਟੀ ਦੀ ਪੋਲ
ਪਟਿਆਲਾ (ਮਧੂਸਾਰ ਬਿਊਰੋ)
ਆਪ ਪਾਰਟੀ ਵਲੋਂ ਦਿੱਲੀ ਵਿਖੇ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਨੂੰ ਨਵੇਂ ਨਵੇਂ ਸਬਜਬਾਗ ਦਿਖਾ ਕੇ ਸੱਤਾ ‘ਤੇ ਕਬਜਾ ਕੀਤਾ ਗਿਆ ਪਰ ਆਏ ਦਿਨ ਇਸ ਦੇ ਕਾਰਨਾਮਿਆਂ ਕਰਕੇ ਪਾਰਟੀ ਦੀ ਛਵੀ ਨੂੰ ਬਹੁਤ ਭਾਰੀ ਧੱਕਾ ਲੱਗਾ ਹੈ।

ਇਸ ਮੌਕੇ ਯੂਥ ਕਾਂਗਰਸ ਲੋਕ ਸਭਾ ਪਟਿਆਲਾ 2 ਦੇ ਮੀਤ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਦੀ ਇਕ ਹੰਗਾਮੀ ਮੀਟਿੰਗ ਕੀਤੀ ਗਈ, ਜਿਸ ਵਿਚ ਯੂਥ ਕਾਂਗਰਸ ਪਟਿਆਲਾ 2 ਦੇ ਪ੍ਰਧਾਨ ਤਾਰਾ ਦੱਤ ਅਤੇ ਯੂਥ ਕਾਂਗਰਸ ਲੋਕ ਸਭਾ ਦੇ ਜਨਰਲ ਸਕੱਤਰ ਨਿਤਿਨ ਗੋਇਲ ਵੀ ਪਹੁੰਚੇ ਅਤੇ ਆਪ ਪਾਰਟੀ ਬਾਰੇ ਆਪਣੇ ਵਿਚਾਰ ਕਾਂਗਰਸੀ ਆਗੂਆਂ ਨਾਲ ਸਾਂਝੇ ਕੀਤੇ।
ਇਸ ਮੌਕੇ ਸੰਜੀਵ ਕਾਲੂ, ਤਾਰਾ ਦੱਤ ਅਤੇ ਨਿਤਿਨ ਗੋਇਲ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਭਾਰਤ ਦੇਸ਼ ਦੀ ਰਾਜਨੀਤੀ ਦੇ 70 ਸਾਲ ਦੇ ਇਤਿਹਾਸ ਵਿਚ ਕਿਸੇ ਵੀ ਪਾਰਟੀ ਦੇ 18 ਵਿਧਾਇਕਾਂ ‘ਤੇ ਸਿੱਧੇ ਤੌਰ ‘ਤੇ ਫੌਜਦਾਰੀ ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਆਪ ਪਾਰਟੀ ਦੇ ਕਈ ਕੈਬਨਿਟ ਰੈਂਕ ਦੇ ਮੰਤਰੀ ਇਸ ਸਮੇਂ ਜੇਲ੍ਹਾਂ ਵਿਚ ਹਨ। ਅੱਜ ਦਿੱਲੀ ਵਾਸੀ ਆਪ ਪਾਰਟੀ ਦੇ ਕਾਰਨਾਮਿਆਂ ਤੋਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।ਉੁਨ੍ਹਾਂ ਨੇ ਪੰੰਜਾਬ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉੁਨ੍ਹਾਂ ਦੀ ਪਾਰਟੀ ਦੇ ਆਗੂ ਪੰਜਾਬ ਵਿਚ ਵੀ ਅਰਾਜਕਤਾ ਦਾ ਮਾਹੌਲ ਪੈਦਾ ਕਰ ਰਹੇ ਹਨ। ਪੰੰਜਾਬ ਵਿਚ ਵੀ ਇਨ੍ਹਾਂ ਦੇ ਕਾਰਨਾਮਿਆਂ ਨੇ ਪੰੰਜਾਬ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ। ਦਿੱਲੀ ਦੀ ਤਰ੍ਹਾਂ ਆਪ ਪਾਰਟੀ ਪੰੰਜਾਬ ਵਿਚ ਵੀ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਸੱਤਾ ‘ਤੇ ਕਾਬਜ ਹੋਣਾ ਚਾਹੁੰਦੀ ਹੈ ਜਦੋਂ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਪੰਜਾਬ ਤਰੱਕੀ ਦੀਆਂ ਲੀਹਾਂ ‘ਤੇ ਤੁਰੇਗਾ ਅਤੇ ਪੰੰਜਾਬ ਦਾ ਹਰ ਵਾਸੀ ਆਪਣੇ ਆਪ ਨੂੰ ਖੁਸ਼ਹਾਲ ਮਹਿਸੂਸ ਕਰੇਗਾ। ਉੁਨ੍ਹਾਂ ਕਿਹਾ ਕਿ ਉੁਨ੍ਹਾਂ ਵਲੋੰਂ ਅਤੇ ਯੂਥ ਕਾਂਗਰਸੀ ਆਗੂਆਂ ਵਲੋਂ ਪੂਰੇ ਜ਼ਿਲੇ ਵਿਚ ਆਪ ਪਾਰਟੀ ਅਤੇ ਇਸ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਕਾਰਨਾਮਿਆਂ ਦੀ ਘਰ ਘਰ ਜਾ ਕੇ ਪੋਲ ਖੋਲ੍ਹੀ ਜਾਵੇਗੀ ਅਤੇ ਲੋਕਾਂ ਨੂੰ ਇਸ ਪਾਰਟੀ ਤੋੰਂ ਸੁਚੇਤ ਹੋਣ ਲਈ ਆਗਾਹ ਕੀਤਾ ਜਾਵੇਗਾ। ਇਸ ਮੌਕੇ ਟਿੰਕੂ ਪੁਰੀ, ਰਮਨਪ੍ਰੀਤ ਸਿੰਘ, ਵਿਸ਼ਾਲ ਸ਼ਰਮਾ, ਗੌਰਵ ਸੂਦ, ਡਿੱਕੂ, ਬੂਟਾ ਸਿੰਘ, ਸੌਰਵ, ਸੋਨੂੰ ਪੰਡਤ ਅਤੇ ਵਿਸ਼ਾਲ ਮਿੱਤਲ ਆਦਿ ਕਾਂਗਰਸੀ ਅਤੇ ਯੂਥ ਆਗੂ ਮੌਕੇ ‘ਤੇ ਹਾਜ਼ਰ ਸਨ।

Leave a Reply

Your email address will not be published. Required fields are marked *