ਨਸ਼ੇ ਰੂਪੀ ਅੱਤਵਾਦ ਵਿਰੁੱਧ ਇਕਮੁੱਠ ਹੋ ਕੇ ਲੜਨ ਦੀ ਲੋੜ : ਬਨੀ ਚੈਹਿਲ
ਪਟਿਆਲਾ, 12 ਸਤੰਬਰ (ਮਧੂਸਾਰ ਬਿਊਰੋ)
ਵੈਲਫੇਅਰ ਯੂਥ ਕਲੱਬ ਦੀਪ ਨਗਰ, ਰਾਣੀ ਝਾਂਸੀ ਮਹਿਲਾ ਸ਼ਕਤੀ ਕਲੱਬ, ਯੂਥ ਪਾਵਰ ਵੈਲਫੇਅਰ ਕਲੱਬ ਹਰਦਾਸਪੁਰ, ਸ਼ਹੀਦ-ਏ-ਆਜਮ ਵੈਲਫੇਅਰ ਕਲੱਬ ਚਲੈਲਾ, ਯੂਥ ਕਲੱਬਜ਼ ਆਰਗੇਨਾਈਜੇਸ਼ਨ ਸਬੰਧਤ ਨਹਿਰੂ ਯੁਵਾ ਕੇਂਦਰ ਵੱਲੋਂ ਯੂਥ ਐਂਡ ਸਪੋਰਟਸਕਲੱਬਜ਼ ਸੈਲ ਪੰਾਬ ਅਤੇ ਯੂਥ ਫੈਡਰੇਸ਼ਨ ਆਫ ਇੰਡੀਆ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਰਾਘੋ ਮਾਜਰਾ ਵਿਖੇ ਕੀਤਾ ਗਿਆ।
ਜਿਸ ਵਿਚ ਬਤੌਰ ਮੁੱਖ ਮਹਿਮਾਨ ਸੰਜੇਇੰਦਰ ਸਿੰਘ ਬਨੀ ਚੈਹਿਲ ਚੇਅਰਮੈਨ ਯੂਥ ਐਂਡ ਸਪੋਰਟਸ ਕਲੱਬਜ਼ ਸੈਲ ਪੰਜਾਬ ਨੇ ਸ਼ਿਰਕਤ ਕੀਤੀ। ਪ੍ਰਧਾਨਗੀ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੰਜੇਇੰਦਰ ਸਿੰਘ ਬਨੀ ਚੈਹਿਲ
ਨੇ ਕਿਹਾ ਕਿ ਨਸ਼ੇ ਰੂਪੀ ਅੱਤਵਾਦ ਵਿਰੁੱਧ ਸਾਨੂੰ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ, ਕਿਉਂਕਿ ਇਹ ਅੱਤਵਾਦ ਸਾਡੀ ਨੌਜਵਾਨੀ ਨੂੰ ਮੌਤ ਵੱਲ ਲਿਜਾ ਰਿਹਾ ਹੈ। ਨਸ਼ੇ ਕਾਰਨ ਅਨੇਕਾਂ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਫਿਰਕਾਪ੍ਰਸਤੀ ਤਾਕਤਾਂ ਦਾ ਮੁੱਖ ਮਕਸਦ ਪੰਜਾਬੀ ਨੌਜਵਾਨੀ ਨੂੰ ਖਤਮ ਕਰਨਾ ਹੈ। ਉਨ੍ਹਾਂ ਯੂਥ ਕਲੱਬਾਂ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਲਾਮਬੰਦ ਹੋ ਕੇ ਪਿੰਡ-ਪਿੰਡ, ਗਲੀ-ਗਲੀ ਨਸ਼ਿਆਂ ਵਿਰੁੱਧ ਪ੍ਰਚਾਰ ਕਰਨ। ਇਸ ਮੌਕੇ ਮੱਖਣ ਰੋਂਗਲਾ, ਸਵਿੰਦਰ ਚੂਹੜਪੁਰ, ਗੋਲਡੀ ਨਿਜਾਮਨੀਵਾਲਾ, ਤਰਸੇਮ ਝੰਡੀ, ਪੱਪੀ ਡਕਾਲਾ, ਗੁਰਧਿਆਨ ਬਖਸ਼ੀਵਾਲਾ, ਹਰਭਜਨ ਮਹੀਦੀਪੁਰ, ਲੱਕੀ ਹਰਦਾਸਪੁਰ, ਹਰਵਿੰਦਰ
ਚਲੈਲਾ, ਸਵਰਨ ਰੋੜੇਵਾਲ, ਸਤਿਗੁਰੂ ਚਲੈਲਾ, ਰਾਜੂ ਨਲੀਨਾ, ਸਰਨਵੀਰ ਰੀਠਖੇੜੀ, ਬੂਟਾ ਖਲੀਫੇਵਾਲ, ਸਮੀਰ ਕਪਲੀਸ ਫਤਿਹਗੜ੍ਹ ਸਾਹਿਬ, ਸਰਬਜੀਤ ਸਿੰਘ ਖੋਖਰ ਸੰਗਰੂਰ, ਜਗਸੀਰ ਸਿੰਘ ਬਾਲੀਆ ਬਰਨਾਲਾ ਅਤੇ ਗੁਰਜੰਟ ਸਿਉਣਾ ਨੇ ਸ਼ਿਰਕਤ ਕੀਤੀ।

