ਲੋਕ ਸਾਹਿਤ ਸੰਗਮ ਰਾਜਪੁਰਾ ਸਾਹਿਤੱਕ ਬੈਠਕ ਚ ਕਵੀਆਂ ਨੇ ਚੰਗਾਂ ਰੰਗ ਬਣਿਆ
ਰਾਜਪੁਰਾ 12 ਅਗਸਤ (ਡਾ. ਅਮਨ)
ਲੋਕ ਸਾਹਿਤ ਸੰਗਮ (ਰਜਿ ) ਰਾਜਪੁਰਾ ਦੀ ਸਾਹਿਤਕ ਬੈਠਕ ਰੋਟਰੀ ਭਵਨ ਦੇ ਹਾਲ ਵਿਚ ਹੋਈ। ਸਭਾ ਦਾ ਆਗਾਜ਼ ਤਾਰਾ ਸਿੰਘ ਮਾਠਿਆੜਾ ਨੇ ਦਹੇਜ਼ ਪ੍ਰਥਾ ਦੀ ਲਾਹਨਤ ਤੇ ਗੀਤ ‘ਜੇ ਮੈ ਤੈਨੂੰ ਹਾਂ ਪਿਆਰੀ ਬਾਬਲਾ ‘ਕਰਮ ਸਿੰਘ ਹਕੀਰ ਨੇ ‘ਮੇਰੇ ਦਿਲ ਦੀ ਮਮਟੀ ਤੇ ਦੀਵਾ ਕੋਈ ਪਿਆਰ ਵਾਲਾ ਧਰ ਨੀ ਗਿਆ। ‘ ਸੁਣਾਕੇ ਚੰਗਾ ਰੰਗ ਬੰਨਿਆ।
ਕੁਲਵੰਤ ਸਿੰਘ ਜੱਸਲ ਨੇ ਭੈਣ ਭਰਾ ਦੇ ਆਪਸੀ ਪਿਆਰ ਦਾ ਗੀਤ ‘ਸੁਖੀ ਰਹਿਣ ਅੰਮੜੀ ਦੇ ਜਾਏ ,ਵੀਰਾਂ ਨਾਲ ਪੇਕੇ ਸੋਭਦੇ ‘ ਸੁਣਾਕੇ ਮਾਹੌਲ ਭਾਵੂਕ ਕਰ ਦਿੱਤਾ। ਬਚਨ ਸਿੰਘ ਬਚਨ ਸੋਢੀ ਨੇ ਤਰੰਨੁਮ ਚ ਪਾਕਿਸਤਾਨੀ ਗ਼ਜ਼ਲ ਸੁਣਾਈ। ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਆਪਣੀ ਭਾਵਭਿੰਨੀ ਕਵਿਤਾ ‘ਮੈ ਤੇ ਮੇਰੀ ਕਵਿਤਾ’ ਸੁਣਾਕੇ ਸ਼ਰੋਤਿਆਂ ਨੂੰ ਸ਼ਰਸ਼ਾਰ ਕੀਤਾ। ਮੈਡਮ ਹਰਜਿੰਦਰ ਕੌਰ ਦੀ ਕਵਿਤਾ ‘ਆ ਵੇ ਅੰਮਾ ਜਾਇਆ ਵੀਰਾਂ ‘,ਦਰਸ਼ਨ ਸਿੰਘ ਪਟਿਆਲਾ ਅਤੇ ਜਸਬੀਰ ਸਿੰਘ ਦੀਆਂ ਨਜ਼ਮਾਂ ਕਾਬਲੇ ਤਾਰੀਫ਼ ਸਨ। ਪ੍ਰੋ ਸ਼ਤਰੁਘਨ ਗੁਪਤਾ ਨੇ ਹਿੰਦੀ ਵਿਚ ‘ਜ਼ਿੰਦਗ਼ੀ ‘,ਨਿਰੰਜਨ ਸਿੰਘ ਸੈਲਾਨੀ ਤੇ ਗੁਰਵਿੰਦਰ ਆਜ਼ਾਦ ਨੇ ਆਪਣੀਆਂ ਰਚਨਾਵਾਂ ਬਖੂਬੀ ਸੁਣਾਈਆਂ। ਡਾ ਹਰਜੀਤ ਸਿੰਘ ਸੱਧਰ ਦੀ ‘ਸੋਨ ਰੰਗੀ ਐਨਕ ‘ਕਵਿਤਾ ਸੁਣਾਕੇ ਮਾਹੌਲ ਖੁਸ਼ਨੁਮਾ ਬਣਾ ਦਿਤਾ। ਗੁਣਾ ਦੀ ਗੁਥਲੀ ਦਰਸ਼ਨ ਬਨੂੜ ਦੀ ਤਰੰਨਮ ਚ ਗ਼ਜ਼ਲ ਬਹੁਤ ਹੀ ਖੂਬ ਸੀ ਤੇ ਉਸ ਨੇ ਮਾਹੌਲ ਸਿਰਜ ਦਿਤਾ। ਇਸ ਮੌਕੇ ਭੀਮ ਸੈਨ ਝੂਲੇ ਲਾਲ ,ਬਲਦੇਵ ਸਿੰਘ ਖੁਰਾਣਾ ਨੇ ਵਧੀਆ ਕਵਿਤਾਵਾਂ ਸੁਣਾਇਆ। ਗੀਤਕਾਰ ਗੁਰਚਰਨ ਸਿੰਘ ਭੱਟੀ ਦਾ ਗੀਤ ਤੇ ਅੰਗਰੇਜ ਕਲੇਰ ਦੀ ਵਿਧਵਤਾ ਭਰਪੂਰ ਕਵਿਤਾ ਬਹੂਤ ਵਧੀਆ ਸੀ। ਵਿਸ਼ੇਸ਼ ਮਹਿਮਾਨ ਮਨਜੀਤ ਕੌਰ ਅੰਬਾਲਵੀ ਨੇ ਆਪਣੀਆਂ ਕਵਿਤਾਵਾਂ ਤੋਂ ਇਲਾਵਾ ਕਵੀਆਂ ਦੀ ਰਚਨਾਵਾਂ ਤੇ ਤਪਸਰਾ ਵੀ ਕੀਤਾ। ਅੰਤ ਵਿਚ ਸੰਗਮ ਦੇ ਪ੍ਰਧਾਨ ਡਾ ਗੁਰਵਿੰਦਰ ਅਮਨ ਨੇ ਹਾਜ਼ਰ ਸ਼ਰੋਤਿਆਂ ਦਾ ਧੰਨਵਾਦ ਕੀਤਾ ਤੇ 1ਨਵੰਬਰ ਨੂੰ ਪੰਜਾਬੀ ਪ੍ਰਤੀ ਜਾਗਰੂਕ ਕਰਨ ਲਈ ਮਾਰਚ ਕੱਢਣ ਦਾ ਐਲਾਨ ਵੀ ਕੀਤਾ।

