ਅੰਮ੍ਰਿਤਸਰਦੇਸ਼-ਵਿਦੇਸ਼ਪੰਜਾਬਪਟਿਆਲਾਲੇਖ

ਝੂਠ ਬੋਲੇ ਕਊਆ ਕਾਟੇ : ਕੌਣ ਮੂੰਧੇ ਮੂੰਹ ਡਿੱਗੇਗਾ..ਮਜੀਠੀਆ ਦੀ ਪਿੱਠ ’ਤੇ ਕੌਣ..?

ਕੀ ਇਕੱਲਾ ਮਜੀਠੀਆ ਕਰੌੜਪਤੀ…ਵੈਸੇ ਤਾਂ ਬਹੁਤ ਸਾਰੇ ਸਿਆਸਤਦਾਨ ਤੇ ਵਪਾਰੀ ਵੀ ਕਰੌੜਪਤੀ ਹਨ..ਅਜਿਹੇ ਲੋਕ ਚੋਣਾਂ ਸਮੇਂ ਸਿਆਸੀ ਹਿੱਤਾਂ ਲਈ ਵਰਤੇ ਜਾਂਦੇ, ਜਿਵੇਂ ਆਪ ਨੇ ਦੂਜੀ ਵਾਰ ਤੀਜੀ ਧਿਰ ਵਜੋਂ ਸਫਲ ਹੋਣ ਲਈ ਉਨ੍ਹਾਂ ਕਰੌੜਪਤੀ ਲੋਕਾਂ ਦੀ ਚੋਣ ਕੀਤੀ, ਜਿਨ੍ਹਾਂ ਨੂੰ ਚੋਣਾਂ ਸਮੇਂ ਵਰਤਿਆ ਗਿਆ ਤੇ ਫੇਰ ਉਨ੍ਹਾਂ ਨੂੰ ਸੌਂਪ ਦਿੱਤੀ ਰਾਜ ਸਭਾ, ਜਿਸ ਤੋਂ ਪਤਾ ਲੱਗ ਰਿਹਾ ਸੀ ਕਿ ਸਿਆਸੀ ਬੰਦਿਆਂ ਨੇ ਸਿਆਸਤ ਵਿਚ ਸੌਦੇਬਾਜ਼ੀ ਕਰ ਲਈ ‘ਇਕ ਹੱਥ ਦੇ ਇਕ ਹੱਥ ਲੈ’ ਦੇ ਸਿਧਾਂਤ ਅਨੁਸਾਰ ‘ਆਪ’ ਨੇ ਪੰਜਾਬ ਦੇ ਸਿਆਸਤ ਵਿਚ ਆਪਣੇ ਪੈਰ ਫਸਾ ਲਏ..ਖੈਰ ਅਜਿਹੇ ਲੋਕਾਂ ਦੇ ਪਿੱਛੇ ਕਰੌੜਪਤੀ ਬਣਨ ਦਾ ਕੀ ਕਾਰਨ ਰਿਹਾ ਜਾਂ ਏਨਾ ’ਤੇ ਰੇਡ ਦੀ ਲੋੜ ਕਿਉਂ ਨਹੀਂ ਹੁੰਦੀ..ਇਹ ਸਵਾਲ ਮੌਜੂਦਾ ਮਾਹੌਲ ਅੰਦਰ ਮੂੰਹ ਅੱਡੀ ਖੜਾ ਹੈ। ਸੱਤਾ ਹੰਢਾ ਰਹੀਆਂ ਸਰਕਾਰਾਂ ਤੋਂ ਸਿੱਧੇ ਅਸਿੱਧੇ ਕੰਮ ਕਰਵਾਉਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਉਸ ਸਮੇਂ ਸਰਕਾਰਾਂ ਨੂੰ ਆਪਣੇ ਸਿਆਸੀ ਹਿੱਤ ਵਿਖਾਈ ਦੇ ਰਹੇ ਹੁੰਦੇ।

ਖੈਰ ਲੰਮਾ ਸਮਾਂ ਪੰਜਾਬ ਦੀਆਂ ਰਵਾਇਤੀਆਂ ਪਾਰਟੀਆਂ ਦੇ ਹੱਥ ਕਾਫੀ ਲੰਮਾ ਸਮਾਂ ਸਿਆਸਤ ਰਹੀ ਹੈ ਏਨਾਂ ਨਾਲ ਟੱਕਰ ਲੈਣੀ ਏਨੀ ਆਸਾਨ ਨਹੀਂ ਸੀ ਪਰ ਕਿਵੇਂ ਨਾ ਕਿਵੇਂ ਦੋਵੇਂ ਪਾਰਟੀਆਂ ਨੂੰ ਚਿੱਤ ਕਰਨ ਲਈ ‘ਆਪ’ ਦੀ ਆਮਦ ਪੰਜਾਬ ਦੀ ਸਿਆਸਤ ਵਿਚ ਹੋਈ, ਜਿਸ ਨੂੰ ਤੀਜੇ ਬਦਲ ਪੱਖ ਵੇਖਿਆ ਜਾਣਾ ਲੱਗਾ ਤੇ ਹੌਲੀ ਹੌਲੀ ਸਤਾਏ ਲੋਕਾਂ ਨੇ ‘ਆਪ’ ਨੂੰ ਆਪਣੇ ਹੱਥੀ ਸਪੇਸ ਦਿੱਤੀ, ਜਿਸ ਕਰਕੇ ਉਹ ਤੀਜੀ ਧਿਰ ਬਣ ਕੇ ਉਭਰੀ ਖੈਰ ਦੋਵਾਂ ਰਵਾਇਤੀਆਂ ਪਾਰਟੀਆਂ ਨੂੰ ਸਬਕ ਸਿਖਾਉਣ ਲਈ ਲੋਕਾਂ ਨੂੰ ਤੀਜਾ ਬਦਲ ਚੰਗਾ ਲੱਗਿਆ ਕਿ ਇਕ ਵਾਰ ਅਜਮਾ ਲੈਂਦੇ ਏਸ ਪਰਖ ਵਿਚੋਂ ਵੀ ਲੋਕਾਂ ਨੇ ਲੰਘ ਕੇ ਵੇਖ ਲਿਆ ਕਿ ਏਹ ਤਾਂ ਦੋਵੇਂ ਰਵਾਇਤੀਆਂ ਪਾਰਟੀਆਂ ਦਾ ਸਿਰਾ ਨਿਕਲੇ..ਆਖਿਆ ਜਾਂਦਾ ਲੁੱਟਣ ਵੇਲੇ ਥੋੜਾ ਸ਼ਰਮ ਕਰ ਲੈਣੀ ਚਾਹੀਦੀ ਹੈ.ਪਰ ਏਸ ਬਦਲ ਨੇ ਲੁੱਟਿਆ ਹੀ ਨਹੀਂ ਇਕ ਅਜਿਹੀ ਪੀੜ ਲੋਕ ਮਨਾਂ ਨੂੰ ਦਿੱਤੀ ਜਿਸ ਤੋਂ ਲੋਕ ਹੁਣ ਅੱਕੇ ਵਿਖਾਈ ਦੇ ਰਹੇ. ਹਨ, ਹੁਣ ਲੋਕ ਕਿੰਨਾ ਕੁ ਅੱਕ ਚੁੱਕੇ ਹਨ ਇਹ ਤਾਂ 2027 ਦੇ ਬਦਲ ਵਿਚੋਂ ਨਜ਼ਰ ਆਵੇਗਾ ਪਰ ਸਿਆਸਤਦਾਨ ਜਾਣਦੇ ਹਨ ਕਿ ਲੋਕ ਜਲਦੀ ਮੂਰਖ ਬਣ ਜਾਂਦੇ..ਬਣਾ ਲੈਣੇ ਚਾਹੀਦੇ ਹਨ..ਖੈਰ ਕਿਉਂਕਿ ਵਾਰ ਵਾਰ ਲੋਕਾਂ ਨੂੰ ਮੂਰਖ ਬਣਨਾ ਚੰਗਾ ਲੱਗਦਾ। ‘ਆਪ’ ਤੋਂ ਅੱਗੇ ਹੁਣ ਕੀ ਇਹ ਸਵਾਲ ਵੀ ਪੈਦਾ ਹੋਣ ਲੱਗਾ ਕੀ ਪੰਜਾਬ ਦੇ ਲੋਕਾਂ ਅਜੇ ਕੋਈ ਹੋਰ ਬਦਲ ਵੀ ਪਿਆ ਇਹ ਵੀ ਅੱਗੇ ਜਾ ਕੇ ਪਤਾ ਲੱਗੇਗਾ ਕਿ ਲੋਕਾਂ ਦੀ ਚਾਹਤ ਕਿੱਥੇ ਪਈ ਹੈ।
ਪੰਜਾਬ ਦੀ ਸਿਆਸਤ ਉਸਲ ਵੱਟੇ ਲੈ ਰਹੀ ਹੈ ਇਸ ਵਿਚ ਸਥਿਰਤਾ ਨੂੰ ਲੈ ਕੇ ਹਰ ਸਿਆਸੀ ਪਾਰਟੀ ਪਾਸੇ ਮਾਰ ਰਹੀ, ਪਰ ਅੰਦਰੂਨੀ ਧੜੇਬੰਦੀਆਂ ਦਾ ਸ਼ਿਕਾਰ ਪਾਰਟੀਆਂ ਦਾ ਫਾਇਦਾ ਇਕ ਵਾਰ ਫੇਰ ‘ਆਪ’ ਚੁੱਕਣਾ ਚਾਹੁੰਦੀ ਹੈ। ਇਸ ਕਰਕੇ ਉਸ ਨੇ ਲੁਧਿਆਣਾ ਜ਼ਿਮਨੀ ਚੋਣ ਤੋਂ ਬਾਅਦ ਵੱਡਾ ਐਕਸ਼ਨ ‘ਮਜੀਠੀਆ’ ਦੇ ਰੂਪ ਵਿਚ ਇਸ ਕਰਕੇ ਕੀਤਾ ਕਿ ਲੋਕਾਂ ਵਿਚ ਇਕ ਸੁਨੇਹਾ ਭੇਜ ਦਿੰਦੇ ਹਾਂ ਕਿ ਵੇਖ ਲਓ ਸਾਡੀ ਸਰਕਾਰ ਨੇ ਛੋਟੀਆਂ ਹੀ ਨਹੀਂ ਵੱਡੇ ਮੱਗਰਮੱਛ ਨੂੰ ਵੀ ਹੱਥ ਪਾ ਲਿਆ, ਪਰ ਮਜੀਠੀਆ ਦੀ ਗਿ੍ਰਫਤਾਰੀ ਤੋਂ ਬਾਅਦ ਸਰਕਾਰ ਦੇ ਬਹੁਤ ਸਾਰੇ ਵਿਧਾਇਕਾਂ ਤੇ ਮੰਤਰੀਆਂ ਨੂੰ ਅਜਿਹੇ ਦਮਗਜੇ ਇਸ ਕਰਕੇ ਮਾਰਨੇ ਪੈ ਰਹੇ ਸਨ ਕਿ ਪੰਜਾਬ ਦੇ ਲੋਕਾਂ ਤੇ ਸਿਆਸੀ ਧਿਰਾਂ ਹੁਣ ਚੰਗੀ ਤਰ੍ਹਾਂ ਸਮਝ ਚੁੱਕੀਆਂ ਹਨ ਕਿ ਅਜਿਹੇ ਸੀਨ ਤਿਆਰ ਕਰਕੇ ‘ਆਪ’ ਫੇਰ ਸਪੇਸ ਬਣਾਉਣਾ ਚਾਹੁੰਦੀ, ਪਰ ਅਜਿਹਾ ਬਹੁਤ ਕੁਝ ਸਿਆਸਤ ਵਿਚ ਸਿਆਸੀ ਪੱਖ ਤੋਂ ਹੋ ਰਿਹਾ ਹੁੰਦਾ। ਮਜੀਠੀਆ ਦੀ ਗਿ੍ਰਫਤਾਰੀ ਤੋਂ ਬਾਅਦ 540 ਕਰੋੜ ਦੇ ਲੈਣ ਦਾ ਦੇਣ ਦਾ ਜ਼ਿਕਰ ਤੇ ਅੱਗੇ ਜਾ ਕੇ ਜਾਂਚ ਕਿੱਥੇ ਖੜੇਗੀ ਇਹ ਵੀ ਸਪੱਸ਼ਟ ਹੋ ਜਾਵੇਗਾ ਜਿਸ ਵਿਚ ਸਰਕਾਰ ਦਾ ਚਿਹਰਾ ਇਕ ਵਾਰ ਫੇਰ ਬੇਨਕਾਬ ਹੋਵੇਗਾ। ਪੰਜਾਬ ਦਾ ਸੱਭਿਆਚਾਰ ਹੈ ਕਿ ਸੁੱਖ ਵਿਚ ਕਿਸੇ ਨਾ ਖੜੀਏ ਜਾਂ ਨਾ, ਪਰ ਦੁੱਖ ਵਿਚ ਹਾਅ ਦਾ ਨਾਅਰਾ ਮਾਰ ਦੇਣਾ ਚਾਹੀਦਾ…ਸ਼ਾਇਦ ਕਰਕੇ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਮਜੀਠੀਆ ਦੇ ਹੱਕ ਵਿਚ ਆਉਣਾ ਹੀ ਬੇਹਤਰ ਸਮਝਿਆ ਕਿਉਂਕਿ ਉਹ ਜਾਣ ਚੁੱਕੇ ਹਨ ਕਿ ਸਿਆਸੀ ਬਦਲਾਖੌਰੀ ਘਾਤਕ ਹੈ ਅਤੇ ਸਮੇਂ ਨਾਲ ਨਵਜੋਤ ਸਿੱਧੂ ਨੇ ਵੀ ਮਜੀਠੀਆ ਨਾਲ ਘੁੱਟ ਕੇ ਜੱਫੀ ਇਸ ਕਰਕੇ ਪਾਈ ਸੀ ਕਿ ‘ਹੱਥ’ ਮਿਲਾਉਣ ਜੋਗੀ ਹਰ ਵਿਅਕਤੀ ਨੂੰ ਸਪੇਸ ਰੱਖ ਲੈਣੀ ਚਾਹੀਦੀ, ਪਰ ਸਿਆਸਤਦਾਨ ਕਦੇ ਵੀ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ..ਏਸ ਸਿਆਸੀ ਬਦਲਾਖੋਰੀ ਵਿਚ ਕੌਣ ਮੂੰਧੇ ਮੂੰਹ ਡਿੱਗੇਗਾ ਇਹ ਤਾਂ 2027 ਵਿਧਾਨ ਸਭਾ ਦੀ ਚੋਣ ਦੱਸੇਗੀ ਜਾਂ ਸਮਾਂ ਹੀ ਦੱਸੇਗਾ.ਕਿਉਂਕਿ ਆਖਿਆ ਜਾਂਦਾ ਬੰਦਾ ਨਹੀਂ ਸਮਾਂ ਵੱਡਾ।
ਕੰਵਰ ਸਿੰਘ ਬੇਦੀ
9814402428

Leave a Reply

Your email address will not be published. Required fields are marked *