ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਤਾਮਿਲਨਾਡੂ ਸਰਕਾਰ ਨੇ ਕੀਤਾ ਕਾਜੂ ਬੋਰਡ ਦਾ ਗਠਨ

ਚੇਨਈ (ਮਧੂਸਾਰ ਬਿਊਰੋ) – ਤਾਮਿਲਨਾਡੂ ਸਰਕਾਰ ਨੇ ਕਾਜੂ ਉਤਪਾਦਕਾਂ ਅਤੇ ਕਾਮਿਆਂ ਦੀ ਭਲਾਈ ਦੀ ਰੱਖਿਆ ਕਰਨ ਅਤੇ ਕਾਜੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ‘ਕਾਜੂ ਬੋਰਡ’ ਦਾ ਗਠਨ ਕੀਤਾ ਹੈ, ਜਿਸ ਦਾ ਮੁੱਖ ਦਫਤਰ ਕੁੱਡਾਲੋਰ ’ਚ ਹੋਵੇਗਾ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਇਸ ਨਾਲ ਸੂਬੇ ਤੋਂ ਕਾਜੂ ਦੀ ਬਰਾਮਦ ਵਧਣ ਦੀ ਵੀ ਸੰਭਾਵਨਾ ਹੈ। ਸੂਬੇ ’ਚ ਕਾਜੂ ਇਕ ਪ੍ਰਮੁੱਖ ਬਾਗਬਾਨੀ ਫਸਲ ਹੈ।

ਇਸ ਸਾਲ 43,460 ਮੀਟ੍ਰਿਕ ਟਨ ਕਾਜੂ ਦਾ ਉਤਪਾਦਨ ਹੋਇਆ ਹੈ। ਸੂਤਰਾਂ ਅਨੁਸਾਰ ਤਾਮਿਲਨਾਡੂ ਦੇਸ਼ ਵਿਚ ਕਾਜੂ ਉਤਪਾਦਨ ’ਚ 5ਵੇਂ ਸਥਾਨ ’ਤੇ ਹੈ ਅਤੇ ਕਾਜੂ ਬਰਾਮਦ ’ਚ ਦੂਜਾ ਸਭ ਤੋਂ ਵੱਡਾ ਸੂਬਾ ਹੈ। ਸੂਬੇ ’ਚ 2.09 ਲੱਖ ਏਕੜ ਜ਼ਮੀਨ ’ਤੇ ਕਾਜੂ ਦੀ ਕਾਸ਼ਤ ਕੀਤੀ ਜਾਂਦੀ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਐੱਮ.ਆਰ.ਕੇ. ਪਨੀਰਸੇਲਵਮ ਦੇ ਅਨੁਸਾਰ ਇਸ ਬੋਰਡ ਦੇ ਗਠਨ ਨਾਲ ਖੇਤੀਬਾੜੀ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਮੁੱਲ ਵਾਧੇ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਕਾਜੂ ਖੇਤਰ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ 12 ਸਤੰਬਰ ਨੂੰ ਜਾਰੀ ਇਕ ਰਿਲੀਜ਼ ਵਿਚ ਕਿਹਾ ਕਿ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਵੱਲੋਂ ਵਿੱਤੀ ਸਾਲ 2025-26 ਦੇ ਖੇਤੀਬਾੜੀ ਬਜਟ ਵਿਚ ਕੀਤੇ ਗਏ ਐਲਾਨ ਅਨੁਸਾਰ 10 ਕਰੋੜ ਰੁਪਏ ਦੀ ਵੰਡ ਨਾਲ ਬੋਰਡ ਦਾ ਗਠਨ ਕੀਤਾ ਗਿਆ ਹੈ।

Leave a Reply

Your email address will not be published. Required fields are marked *