ਕਲਾਕਾਰ, ਸਾਹਿਤਕਾਰ ਅਤੇ ਚਿੰਤਕ ਸਮਾਜ ਦਾ ਸੰਵੇਦਨਸ਼ੀਲ ਵਰਗ਼ —-ਡਾਕਟਰ ਸਵਰਾਜ ਸਿੰਘ
ਪਟਿਆਲਾ,20 ਸਤੰਬਰ —ਪੰਜਾਬੀ ਵਰਲ਼ਡ ਸੈਂਟਰ,ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਨਾਮਵਰ ਰੰਗਮੰਚ ਸੰਸਥਾ ਕਲਾਕ੍ਰਿਤੀ (ਰਜਿ.) ਪਟਿਆਲਾ ਅਤੇ ਪੰਜਾਬੀ ਵਰਲਡ ਸੈਂਟਰ ਦੇ ਸਾਂਝੇ ਸਹਿਯੋਗ ਸਦਕਾ ਪ੍ਰਸਿੱਧ ਕਵਿਤਰੀ ਬਲਵਿੰਦਰ ਕੌਰ “ਥਿੰਦ” ਦੀ ਕਾਵਿ ਪੁਸਤਕ “ਵਲਵਲਿਆਂ ਦੀ ਦੁਨੀਆ” ਬਾਰੇ ਵਿਚਾਰ ਚਰਚਾ ਕਰਵਾਈ ਗਈ। ਜਿਸ ਵਿੱਚ ਕਲਾਕਾਰ,ਸਾਹਿਤਕਾਰ ਅਤੇ ਚਿੰਤਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਜਿਨਾਂ ਨੇ ਇਸ ਕਿਤਾਬ ਬਾਰੇ ਬਹੁਤ ਹੀ ਖੂਬ ਕੇ ਚਰਚਾ ਕੀਤੀ।
ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸਵਰਾਜ ਸਿੰਘ ਵਿਸ਼ਵ ਚਿੰਤਕ ਅਵਾਰਡੀ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਨੇ ਕਿਹਾ ਕਿ ਗਿਆਨ ਤੇ ਕਲਾ ਦਾ ਸੁਮੇਲ ਇੱਕ ਇਤਫਾਕ ਹੈ ਜਾ ਜਰੂਰਤ ਮਹਿਸੂਸ ਹੁੰਦੀ ਹੈ। ਕਿਉਂਕਿ ਕਲਾਕਾਰ, ਸਾਹਿਤਕਾਰ ਚਿੰਤਕ ਲੋਕ ਇਕੱਠੇ ਹੋ ਰਹੇ ਹਨ ਅਤੇ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬੀ ਵਰਲਡ ਸੈਂਟਰ ਦੇ ਡਾਇਰੈਕਟਰ ਡਾਕਟਰ ਭੀਮ ਇੰਦਰ ਸਿੰਘ ਨੇ ਆਖਿਆ ਕਿ ਸਰਮਾਏਦਾਰੀ ਦਾ ਕੋਈ ਬਦਲ ਨਹੀਂ ਮਿਲ ਰਿਹਾ ਸਿਵਾਏ ਕੱਟਣ ਵੱਢਣ ਦੇ। ਉਹਨਾਂ ਬਲਵਿੰਦਰ ਕੌਰ “ਥਿੰਦ” ਦੀ ਪੁਸਤਕ ਪ੍ਰਤੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਇਹ ਆਖਿਆ ਕਿ ਅਜਿਹੀਆਂ ਪੁਸਤਕਾਂ ਆਮ ਲੋਕਾਂ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ ਅਤੇ ਇਸ ਕਿਤਾਬ ਵਿਚਲੀਆਂ ਕਵਿਤਾਵਾਂ ਨੂੰ ਬਲਵਿੰਦਰ ਕੌਰ ਨੇ ਸਮਾਜ ਦੇ ਹਰ ਵਰਗ ਦੀ ਰਚਨਾਵਾਂ ਮੰਨ ਕੇ ਲਿਖਿਆ ਹੈ।
ਸਮਾਗਮ ਦੇ ਵਿਸ਼ੇਸ਼ ਮਹਿਮਾਨ ਅਕਸ਼ੇ ਗੋਪਾਲ ਨਵਯੁੱਗ ਨੇ ਵੀ ਕਿਹਾ ਕਿ ਕਵੀ ਸਮਾਜ ਦੀ ਸਮੱਸਿਆ ਨੂੰ ਮਹਿਸੂਸ ਕਰਕੇ ਲਿਖਦਾ ਹੈ। ਇਹ ਉਸਦੀ ਰੂਹ ਦੀ ਖੁਰਾਕ ਹੁੰਦੀ ਹੈ।
ਕਿਤਾਬ ਚਰਚਾ ਵਿੱਚ ਮੁੱਖ ਵਕਤਾ ਵਜੋਂ ਡਾਕਟਰ ਮੀਤ ਖੱਟੜਾ, ਚੰਡੀਗੜ੍ਹ ਨੇ ਕਿਹਾ ਕਿ “ਥਿੰਦ” ਦੀ ਸ਼ੈਲੀ ਬੜੀ ਸਪਸ਼ਟ, ਨਿਰਪੱਖ, ਚੇਤਨਾਬੁੱਧ, ਸੰਜੀਦਾ, ਅਲੰਕਾਰਤ, ਬੌਧਿਕ ਤੇ ਅਰਥ ਭਰਪੂਰ ਹੈ। ਬਲਵੀਰ ਜਲਾਲਾਬਾਦੀ ਜੋ ਕਿ ਉਘੇ ਸ਼ਾਇਰ ਅਤੇ ਕਵੀ ਹਨ ਉਹਨਾਂ ਨੇ ਵੀ ਸਮੁੱਚੇ ਕਾਵ ਦਾ ਅਧੀਨ ਕਰਦਿਆਂ ਮਹਿਸੂਸ ਕੀਤਾ ਕਿ ਬਲਵਿੰਦਰ ਕੌਰ “ਥਿੰਦ” ਜਨ ਸਧਾਰਨ ਦੀ ਕਵਿਤਰੀ ਹੈ ਤੇ ਉਸ ਕੋਲ ਲੋਕਾਂ ਨੂੰ ਜਾਗਰਤ ਕਰਨ ਦੀ ਸਮਰਥਾ ਹੈ ਉਹਦੀ ਕਲਮ ਕੋਲ ਸ਼ਬਦਾਂ ਦੀ ਉਦਾਸੀ ਹੀ ਨਹੀਂ ਸਮਾਜ ਦੇ ਮੁਖੌਟਾ ਧਾਰੀ ਲੋਕਾਂ ਦੇ ਮਨ ਦੇ ਅਤੇ ਦੋਗਲੇ ਕਿਰਦਾਰ ਨੂੰ ਨੰਗਾ ਕਰਨ ਵਾਲੀ ਦ੍ਰਿਸ਼ਟੀ ਵੀ ਹੈI
ਡਾਕਟਰ ਇਕਬਾਲ ਸੋਮੀਆ ਨੇ ਵੀ ਪੁਸਤਕ ‘ਵਲਵਲਿਆਂ ਦੀ ਦੁਨੀਆਂ’ ਬਾਰੇ ਕੁਝ ਉਣਤਾਈਆਂ ਅਤੇ ਕੁਝ ਇਸ ਵਿੱਚ ਹੋਰ ਸੁਧਾਰ ਕਰਨ ਲਈ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਕਵਿਤਰੀ ਕੋਲੋਂ ਭਵਿੱਖ ਵਿੱਚ ਹੋਰ ਵੀ ਵੱਡੇ ਉਪਰਾਲਿਆਂ ਦੀ ਆਸ ਜਤਾਈ।
ਸਮਾਗਮ ਵਿੱਚ ਕਲਾ ਕ੍ਰਿਤੀ ਪਟਿਆਲਾ ਦੇ ਪ੍ਰਧਾਨ ਅਤੇ ਫ਼ਿਲਮਾਂ ਦੇ ਕਲਾਕਾਰ ਅਵਤਾਰ ਸਿੰਘ ਅਰੌੜਾ ਅਤੇ ਕਲਾ ਕ੍ਰਿਤੀ ਦੇ ਮੁੱਖ ਸਲਾਹਕਾਰ ਅਤੇ ਉੱਘੇ ਅਖਬਾਰੀ ਕਾਲਮ ਨਵੀਸ ਸਰਦਾਰ ਉਜਾਗਰ ਸਿੰਘ ਨੇ ਬਲਵਿੰਦਰ ਕੌਰ ਥਿੰਦ, ਅਜਾਇਬ ਸਿੰਘ ਸਮੇਤ ਹੋਰ ਕਈ ਪ੍ਰਮੁੱਖ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ।
ਇਸ ਤੋਂ ਪਹਿਲਾਂ ਕਲਾ ਕ੍ਰਿਤੀ ਵੱਲੋਂ ਡਾਇਰੈਕਟਰ ਪਰਮਿੰਦਰ ਪਾਲ ਕੌਰ ਅਤੇ ਰੰਗ ਕਰਮੀ ਗੋਪਾਲ ਸ਼ਰਮਾ ਨੇ ਸਮਾਗਮ ਵਿੱਚ ਆਏ ਸਰੋਤਿਆਂ ਨੂੰ ਕਲਾਕ੍ਰਿਤੀ ਬਾਰੇ ਜਾਣਕਾਰੀ ਦਿੱਤੀ ਅਤੇ ਜੀ ਆਇਆ ਕਿਹਾ ।ਇਸ ਮੌਕੇ ਭਾਰੀ ਗਿਣਤੀ ਵਿੱਚ ਕਲਾਕਾਰ, ਸਾਹਿਤਕਾਰ ਅਤੇ ਚਿੰਤਕ ਲੋਕ ਸ਼ਾਮਿਲ ਹੋਏ। ਜਿਨਾਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਜਿਹਨਾ ਵਿੱਚ ਉੱਘੇ ਕਵੀ ਬਲਵਿੰਦਰ ਸਿੰਘ ਭੱਟੀ, ਜਸਵਿੰਦਰ ਖਾਰਾ, ਅਨੀਤਾ ਪਟਿਆਲਾਵੀ, ਕੰਵਲਜੀਤ ਕੌਰ, ਰਮਨਦੀਪ ਕੌਰ ਰਿੰਪੀ ਤੋਂ ਇਲਾਵਾ ਚੰਨ ਪਟਿਆਲਵੀ,ਡਾਕਟਰ ਲਕਸ਼ਮੀ ਨਰਾਇਣ ਭਿੱਖੀ,ਬਚਨ ਸਿੰਘ ਗੁਰਮ, ਮੰਗਤ ਖਾਨ,ਕ੍ਰਿਸ਼ਨ ਲਾਲ, ਸਿਆਮ ਸਿੰਘ ਪ੍ਰੇਮ,ਆਤਮਾ ਸਿੰਘ ਗੁਲਜਾਰ ਪਟਿਆਲਾਵੀ , ਜੋਗਾ ਸਿੰਘ, ਨਾਹਰ ਸਿੰਘ, ਰਜਿੰਦਰ ਸਿੰਘ, ਨਵਰੂਪ ਸਿੰਘ ਗੁਰਮੁਖ ਸਿੰਘ ਜਾਗੀ ਸਿੰਘ, ਪ੍ਰੇਮ ਕੌਰ ਤੋਂ ਇਲਾਵਾ ਹੋਰ ਵੀ ਹੋਰ ਵੀ ਕਈ ਸਾਹਿਤਕਾਰ ਅਤੇ ਲੇਖਕ ਸ਼ਾਮਿਲ ਸਨ।

