ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਨਾਟਕ ‘ਸ਼ੇਰ-ਏ-ਪੰਜਾਬ ਏਕਤਾ ਯਾਤਰਾ’ ਦਰਸ਼ਕਾਂ ਦਾ ਧਿਆਨ ਖਿੱਚੇਗਾ : ਸ਼ਾਲੀਨ ਭਨੋਟ
ਪਟਿਆਲਾ 14 ਮਾਰਚ (ਕੰਵਰ ਬੇਦੀ)
ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਲਾਈਫ ਓਕੇ ਦੇ ਪਰਦੇ ‘ਤੇ ਸ਼ੇਰ-ਏ-ਪੰਜਾਬ ਏਕਤਾ ਯਾਤਰਾ’ ਸ਼ੋਅ 20 ਮਾਰਚ ਤੋਂ ਰਾਤ 8.30 ਵਜੇ ਸ਼ੁਰੂ ਹੋ ਜਾਣ ਰਿਹਾ, ਜਿਸ ਰਾਹੀਂ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਤੋਂ ਲੈ ਕੇ ਜੀਵਨ ਕਾਲ ਨਾਲ ਸਬੰਧਤ ਕਹਾਣੀਆਂ ਦਰਸ਼ਕਾਂ ਲਈ ਭਰਪੂਰ ਖਿੱਚ ਦਾ ਕੇਂਦਰ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਸ਼ੋਅ ‘ਚ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਦਾ ਕਿਰਦਾਰ ਨਿਭਾ ਰਹੇ ਸ਼ਲੀਨ ਭਨੋਟ ਨੇ ਹੋਟਲ ਨੀਮਰਾਣਾ ‘ਚ ਰੋਜ਼ਾਨਾ ਸਪੋਕਸਮੈਨ ਨਾਲ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ‘ਸ਼ੋਅ ਲਾਈਫ ਓਕੇ ਦੇ ਦੇ ਸਭ ਤੋਂ ਵੱਡੇ ਪ੍ਰੋਜੈਕਟਾਂ ‘ਚੋਂ ਇਕ ਹੈ, ਜਿਸ ‘ਚ ਪੰਜਾਬ ਦੇ ਅਜੇਤੂ ਮਹਾਰਾਜਾ ਰਣਜੀਤ ਸਿੰਘ ਦੀ ਕਹਾਣੀ ਨੂੰ ਪੇਸ਼ ਕੀਤਾ ਗਿਆ। ਸ਼ੋਅ ‘ਚ ਦਮਨਪ੍ਰੀਤ ਸਿੰਘ ਅਤੇ ਤੁਨੀਸਸ਼ਾ ਸ਼ਰਮਾ ਮਹਾਰਾਜਾ ਰਣਜੀਤ ਸਿੰਘ ਦੀ ਪ੍ਰੇਮਿਕਾ ਮਹਿਤਾਬ ਕੌਰ ਦਾ ਕਿਰਦਾਰ ਨਿਭਾਉਣਗੇ।
ਉਨ੍ਹਾਂ ਦੱÎਸਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਖੁਸ਼ਹਾਲ ਸ਼ਾਸਨ ਅਤੇ ਵਿਰਾਸਤ ਨੂੰ ਸ਼ੋਅ ‘ਚ ਵਿਖਾਇਆ ਗਿਆ ਹੈ, ਜੋ ਦਰਸ਼ਕਾਂ ਦੇ ਗਿਆਨ ‘ਚ ਹੋਰ ਵੀ ਵਾਧਾ ਕਰੇਗਾ। ਉਨ੍ਹਾਂ ਦੱÎਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ‘ਚ ਵਿਲੱਖਣ ਭੂਮਿਕਾ ਰਹੀ ਹੈ, ਜਿਨ੍ਹਾਂ ਨੇ ਲੰਮਾ ਸਮਾਂ ਕੁਸ਼ਲ ਸ਼ਾਸਕ ਚਲਾ ਕੇ ਇਹ ਦਰਸਾਇਆ ਸੀ ਕਿ ‘ਅਸਲ’ ‘ਚ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਕਈ ਸ਼ੋਅ ਲੋਕਾਂ ਨੇ ਵੇਖੇ ਹਨ, ਪ੍ਰੰਤੂ ‘ਸ਼ੇਰ-ਏ-ਪੰਜਾਬ ਏਕਤਾ ਯਾਤਰਾ’ ਸ਼ੋਅ ਏਕਤਾ ਅਤੇ ਅਖੰਡਤਾ ਦੇ ਵਿਜ਼ਨ ਨੂੰ ਸ਼ਰਧਾਂਜਲੀ ਦਿੰਦਾ ਹੈ, ਜਿਸ ਨਾਲ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਪੈਦਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਤੱਕ 6 ਐਪੀਸੌਡ ਤਿਆਰ ਕੀਤੇ ਗਏ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਕਾਲ ਵਰਗਾ ਸ਼ਾਸਨ ਵਿਖਾਉਣ ਲਈ ਰਾਜਸਥਾਨ ਦੇ ਆਸ-ਪਾਸ ਸ਼ੂਟਿੰਗ ਕੀਤੀ ਗਈ ਹੈ ਅਤੇ ‘ਸ਼ੋਅ’ ਦਾ ਸੈਟ ਮੁੰਬਈ ਤੋਂ 150 ਕਿਲੋਮੀਟਰ ਦੀ ਦੂਰੀ ‘ਤੇ ਬਣਾਇਆ ਗਿਆ ਹੈ। ਉਨ੍ਹਾਂ ਆਸ ਪ੍ਰਗਟ ਕਰਦਿਆਂ ਕਿਹਾ ਕਿ ‘ਸ਼ੇਰ-ਏ-ਪੰਜਾਬ ਏਕਤਾ ਯਾਤਰਾ’ ਦਰਸ਼ਕ ਤੇ ਪੰਜਾਬ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਤੋਂ ਜ਼ਰੂਰ ਪ੍ਰੇਰਨਾ ਲੈਣਗੇ। ਉਨ੍ਹਾਂ ਕਿਹਾ ਕਿ ‘ਸ਼ੇਰ-ਏ-ਪੰਜਾਬ ਏਕਤਾ ਯਾਤਰਾ’ ਦੀ ਸਫਲਤਾ ਲਈ ਪਟਿਆਲਾ ਤੋਂ ਸ਼ੁਰੂਆਤ ਕੀਤੀ ਗਈ, ਜਿਸ ਨੂੰ ਲੁਧਿਆਣਾ ਜਾ ਕੇ ਸਮਾਪਤ ਕੀਤੀ ਜਾਵੇਗਾ।

