ਪੰਜਾਬਪਟਿਆਲਾ

ਐਸ.ਪੀ. ਸਿੰਘ ਓਬਰਾਏ ਤੇ ਸਤਬੀਰ ਸਿੰਘ ਖੱਟੜਾ ਨੇ ਮੁਸਲਿਮ ਭਾਈਚਾਰੇ ਨੂੰ ਦਿੱਤੀ ਬਕਰਈਦ ਦੀ ਮੁਬਾਰਕਬਾਦ

ਪਟਿਆਲਾ 13 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ : ਅੱਜ ਪੂਰੇ ਦੇਸ਼ ਵਿੱਚ ਜਿੱਥੇ ਬਕਰਈਦ ਦਾ ਤਿਉਹਾਰ ਸਾਰੇ ਭਾਈਚਾਰੇ ਵਲੋਂ ਬੜ•ੀ ਧੂਮ-ਧਾਮ ਨਾਲ ਮਨਾਇਆ ਗਿਆ, ਉਥੇ ਉਸ ਮੌਕੇ ਸਰਬਤ ਦਾ ਭਲਾ ਚੈਰੀਟੇਬਲ ਦੇ ਚੇਅਰਮੈਨ, ਅਤੇ ਗਰੀਬਾਂ ਦੇ ਮਸੀਹਾਂ ਐਸ.ਪੀ.ਸਿੰਘ ਓਬਰਾਏ ਤੇ ਸਤਬੀਰ ਸਿੰਘ ਖੱਟੜਾ ਪ੍ਰਧਾਨ ਹਲਕਾ ਦਿਹਾਤੀ-2 ਨੇ ਬਿਸ਼ਨ ਨਗਰ ਵਿਖੇ ਮੌਜੂਦ ਵੱਡੀ ਮਸਜਿਦ ਵਿੱਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਖਾਸਤੌਰ ਤੇ ਮੁਬਾਰਕਬਾਦ ਦੇ ਕੇ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਗਿਆ।

ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਉਨ•ਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਅਤੇ ਸੁਸਾਇਟੀ ਵਲੋਂ ਐਸ.ਪੀ.ਸਿੰਘ ਓਬਰਾਏ ਨੂੰ ਗਲੇ ਮਿਲ ਕੇ ਉਨ•ਾਂ ਅਤੇ ਉਨ•ਾਂ ਦੇ ਨਾਲ ਦੇ ਸਾਥੀਆਂ ਦਾ ਮੂੰਹ ਮਿਠਾ ਕਰਵਾਇਆ ਗਿਆ।
ਇਸ ਮੌਕੇ ਐਸ.ਪੀ. ਸਿੰਘ ਓਬਰਾਏ ਤੇ ਸਤਬੀਰ ਸਿੰਘ ਖੱਟੜਾ ਨੇ ਈਦ ਦੇ ਮੌਕੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਈਦ ਦਾ ਅਸਲ ਉਪਦੇਸ਼ ਆਪਣੇ ਧਰਮ ਅਤੇ ਦੇਸ਼ ਲਈ ਕੁਰਬਾਨੀਆਂ ਪੈਦਾ ਕਰਨ ਦਾ ਜਜਬਾ ਪੈਂਦਾ ਕਰਦਾ ਹੈ ਤੇ ਪਰਿਵਾਰਕ ਰਿਸ਼ਤਿਆਂ ਅਤੇ ਦੋਸਤੀ ਨੂੰ ਮਜ਼ਬੂਤ ਕਰਨ, ਸੰਸਾਰ ਅਤੇ ਸਥਾਨਕ ਪੱਧਰ ‘ਤੇ ਲੋੜਵੰਦਾਂ ਪ੍ਰਤੀ ਦਇਆ ਦਿਖਾਉਣ ਵਾਲਾ ਹੁੰਦਾ ਹੈ। ਇਸ ਦੇ ਨਾਲ ਹੀ ਈਦ ਦਾ ਤਿਉਹਾਰ ਲੋਕਾਂ ਨੂੰ ਇੱਕ-ਦੂਜੇ ਨਾਲ ਪਿਆਰ ਨਾਲ ਰਹਿਣਾ ਸਿਖਾਉਂਦਾ ਹੈ। ਉਨ•ਾਂ ਕਿਹਾ ਕਿ ਸਾਡੀ ਸੱਭਿਆਚਾਰਕ ਵਿਭਿੰਨਤਾ ਹੀ ਸਾਡੀ ਤਾਕਤ ਹੈ ਅਤੇ ਇਸ ‘ਤੇ ਉਨ•ਾਂ ਨੂੰ ਮਾਣ ਹੈ, ਸਾਨੂੰ ਹਰ ਧਾਰਮਿਕ ਤਿਉਹਾਰ ਆਪਸੀ ਭਾਈਵਾਲ ਸਾਂਝ ਨੂੰ ਮਜ਼ਬੂਤ ਕਰਨ ਦੀ ਪ੍ਰੇਰਣਾ ਦਿੰਦਾ ਹੈ ਤੇ ਸਾਨੂੰ ਸਾਰਿਆਂ ਨੂੰ ਹਰ ਤਿਉਹਾਰ ਮਿਲ ਜੁੱਲ ਕੇ ਮਨਾਉਣਾ ਚਾਹੀਦਾ ਹੈ। ਅਖ਼ੀਰ ‘ਚ ਉਨ•ਾਂ ਕਿਹਾ ਕਿ ਐਸ.ਪੀ.ਸਿੰਘ ਓਬਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਆਪਣੀ ਪਰਿਵਾਰ ਅਤੇ ਸੁਸਾਇਟੀ ਵਲੋਂ ਪੂਰੀ ਦੁਨੀਆ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੰਦੇ ਹਨ।
ਇਸ ਮੌਕੇ ਇਸ ਮੌਕੇ ਵਿਸ਼ੇਸ਼ ਤੌਰ ਤੇ ਬੀਲਾਲ ਖਾਨ, ਜਾਵੇਦ ਖਾਨ, ਸ਼ਮੀ ਖਾਨ, ਸਫ਼ੀਕ ਖਾਨ, ਸਾਦਿਕ ਖਾਨ, ਮੁਹੰਮਦ ਖਾਸੀਨ, ਬਿੱਟੂ, ਸ਼ੌਕਤ, ਨੌਮਾਕਨ, ਅਮਜਦ ਹੂਸੈਨ, ਮਾਸਟਰ ਇਰਫਾਨ, ਮੁਹੰਮਦ ਔਰਗਜੇਬ, ਸਲੀਮ ਅਤੇ ਭਾਰੀ ਤਾਦਾਦ ਵਿੱਚ ਮੁਸਲਿਮ ਭਾਈਚਾਰਾ ਮੌਜੂਦ ਸੀ।

Leave a Reply

Your email address will not be published. Required fields are marked *