ਪਟਿਆਲਾ

ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਪੁਲਿਸ ਨੇ ਪਬਲਿਕ ਮੀਟਿੰਗ ‘ਚ ਮੰਗਿਆ ਸਹਿਯੋਗ

ਬਨੂੜ, 13 ਸਤੰਬਰ, ਅਵਤਾਰ ਸਿੰਘ/ਮਧੂਸਾਰ ਬਿਊਰੋ
ਨਜਦੀਕ ਪਿੰਡ ਛੜਬੜ ਵਿਖੇ ਪੁਲਿਸ ਪਬਲਿਕ ਮੀਟਿੰਗ ਦੌਰਾਨ ਲੋਕਾ ਦੀ ਲੋਕਲ ਮੰਗਾ ਭਾਰੀ ਰਹੀਆ। ਭਾਂਵੇ ਪੁਲਿਸ ਵੱਲੋਂ ਵੱਧ ਰਹੇ ਜੁਰਮ ਤੇ ਨਸ਼ਿਆ ਪ੍ਰਤੀ ਜਾਗਰੂਕ ਕਰਨਾ ਸੀ, ਪਰ ਲੋਕਾ ਨੇ ਆਟਾ ਦਾਲ ਸਕੀਮ, ਪੀਣ ਵਾਲੇ ਪਾਣੀ ਦੀ ਘਾਟ, ਪੈਨਸ਼ਨ, ਸਗਨ ਸਕੀਮ ਆਦਿ ਸਬੰਧੀ ਸਮੱਸਿਆਵਾ ਨੂੰ ਉਭਾਰਿਆ। ਪੁਲਿਸ ਅਧਿਕਾਰੀਆ ਨੇ ਉਕਤ ਮੰਗਾ ਉਨਾਂ ਦੇ ਅਧਿਕਾਰ ਖੇਤਰ ਵਿੱਚ ਨਾ ਹੋਣ ਦੀ ਆਖ ਕੇ ਲੋਕਾ ਤੋਂ ਖਹਿੜਾ ਛੁਡਾਇਆ।

ਸੁਪਰਡੈਂਟ ਪੁਲਿਸ ਰਾਜਪੁਰਾ ਰਾਜਿੰਦਰ ਸਿੰਘ ਸੋਹਲ ਬਾਅਦ ਦੁਪਿਹਰ ਪਿੰਡ ਛੜਬੜ ਪੁੱਜੇ। ਉਨਾਂ ਦੇ ਨਾਲ ਐਸਐਚਓ ਬਨੂੜ ਭਗਵੰਤ ਸਿੰਘ ਮੌਜੂਦ ਸਨ। ਭਾਂਵੇ ਪੁਲਿਸ ਨੇ ਮੀਟਿੰਗ ਦੀ ਸੂਚਨਾ ਮੌਕੇ ਉੱਤੇ ਦਿੱਤੀ ਗਈ, ਪਰ ਪੁਲਿਸ ਦਾ ਲਾਮ ਲਸ਼ਕਰ ਵੇਖ ਕੇ ਪਿੰਡ ਵਾਸੀ ਮੀਟਿੰਗ ਵਿੱਚ ਇੱਕਠੇ ਹੋ ਗਏ। ਲੋਕਾ ਦੀ ਮੁਸਕਿਲਾ ਸੁਨਣ ਉਪਰੰਤ ਐਸਪੀ ਸ੍ਰੀ ਸੋਹਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਧ ਰਹੇ ਜੁਰਮ ਨੂੰ ਰੋਕਣ ਲਈ ਉਹ ਪੁਲਿਸ ਦਾ ਸਹਿਯੋਗ ਕਰਨ। ਰਾਤ ਸਮੇਂ ਠੀਕਰੀ ਪਹਿਰੇ ਲਗਾਤਾਰ ਜਾਰੀ ਰੱਖਣ ਜਾਣ। ਕਿਸੇ ਸੱਕੀ ਲੋਕਾ ਬਾਰੇ ਤੁਰੰਤ ਜਾਣਕਾਰੀ ਪੁਲਿਸ ਨੂੰ ਦੇਣ। ਉਨਾਂ ਕਿਹਾ ਕਿ ਰਾਤ ਸਮੇਂ ਘਰ ਦਾ ਕੁੰਡਾ ਨਾ ਖੋਲਣ ਭਾਂਵੇ ਕੋਈ ਪੁਲਿਸ ਵਾਲਾ ਵੀ ਹੋਵੇ। ਉਨਾਂ ਨਸ਼ੇ ਸਬੰਧੀ ਵੀ ਲੋਕਾ ਨੂੰ ਜਾਗਰੂਕ ਕੀਤਾ। ਥਾਣਾ ਮੁੱਖੀ ਭਗਵੰਤ ਸਿੰਘ ਨੇ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਬਨੂੜ ਪੁਲਿਸ ਲੋਕਾ ਦੀ ਸੇਵਾ ਵਿੱਚ ਸਮਰਪਿੱਤ ਹੈ। ਉਨਾਂ ਪਿੰਡ ਪੱਧਰ ਦੇ ਜਿਆਦਾਤਰ ਮਸਲੇ ਪਿੰਡ ਵਿੱਚ ਨਬੇੜੇ ਜਾਣ ਉੱਤੇ ਜੋਰ ਦਿੱਤਾ। ਅੰਤ ਸਰਪੰਚ ਜਗਜੀਤ ਸਿੰਘ ਨੇ ਪੁਲਿਸ ਅਧਿਕਾਰੀਆ ਦਾ ਧੰਨਵਾਦ ਕੀਤਾ ਤੇ ਜੀਆਇਆ ਕਿਹਾ। ਉਨਾਂ ਹਰ ਤਰਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨਾਂ ਪਿੰਡ ਵੱਲੋਂ ਅਧਿਕਾਰੀਆ ਦਾ ਸਨਮਾਨ ਕੀਤਾ।

Leave a Reply

Your email address will not be published. Required fields are marked *