ਹਰਿਆਣਾ ਸਾਹਿਤ ਅਕਾਦਮੀ ਵੱਲੋਂ 14 ਸਤੰਬਰ ਨੂੰ ਹਿੰਦ ਦਿਵਸ ਮਨਾਇਆ ਜਾਵੇਗਾ
ਚੰਡੀਗੜ੍ਹ, 13 ਸਤੰਬਰ (ਮਧੂਸਾਰ ਬਿਊਰੋ)
ਹਰਿਆਣਾ ਸਾਹਿਤ ਅਕਾਦਮੀ ਵੱਲੋਂ 14 ਸਤੰਬਰ ਨੂੰ ਹਿੰਦੀ ਦਿਵਸ ਦੇ ਮੌਕੇ ‘ਤੇ ਰਾਜ ਵਿਚ ਪਹਿਲੀ ਵਾਰ ਇਕ ਸਾਥ 200 ਤੋਂ ਵੱਧ ਕਾਲਜਾਂ ਵਿਚ ਹਿੰਦੀ ਦਿਵਸ ਸਮਾਰੋਹ ਕਰਵਾਇਆ ਜਾਵੇਗਾ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅਕਾਦਮੀ ਦੀ ਡਾਇਰੈਕਟਰ ਕੁਮੁਦ ਬਾਂਸਲ ਨੇ ਦਸਿਆ ਕਿ ਹਰਿਆਣਾ ਦੀ ਸਵਰਨ ਜਯੰਤੀ ਦੇ ਮੌਕੇ ‘ਤੇ ਇਸ ਸਾਲ ਅਕਾਦਮੀ ਵੱਲੋਂ ਇਕ ਅਨੋਖੀ ਪਹਿਲ ਕਰਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਮਦਦ ਪ੍ਰਾਪਤ ਕਾਲਜਾਂ ਵਿਚ ਹਿੰਦੀ ਦਿਵਸ ‘ਤੇ ਵਿਦਿਆਰਥੀਆਂ ਲਈ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਚ ਪਹਿਲਾ, ਦੂਜਾ ਅਤੇ ਤੀਜੀ ਥਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 700 ਰੁਪਏ, 500 ਰੁਪਏ ਤੇ 300 ਰੁਪਏ ਦੀ ਇਨਾਮੀ ਰਕਮ ਅਤੇ ਪ੍ਰ੍ਰਮਾਣ ਪੱਤਰ ਦਿੱਤੇ ਜਾਣਗੇ।
ਉਨ੍ਹਾਂ ਦਸਿਆ ਕਿ ਅਕਾਦਮੀ ਵੱਲੋਂ 14 ਸਤੰਬਰ ਨੂੰ ਸਵੇਰੇ 11:00 ਵਜੋ ਅਕਾਦਮੀ ਭਵਨ, ਸੈਕਟਰ 14, ਪੰਚਕੂਲਾ ਵਿਚ ਵੀ ਹਿੰਦੀ ਦਿਵਸ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਸੀਨੀਅਰ ਸਾਹਿਤਕਾਰ ਤੇ ਚਿੰਤਕ ਡਾ. ਕੁਮੁਦ ਸ਼ਰਮਾ, ਪ੍ਰੋ. ਹਿੰਦੀ ਵਿਭਾਗ, ਦਿੱਲੀ ਯੂਨੀਵਰਸਿਟੀ ਸਮਾਰੋਹ ਦੀ ਪ੍ਰਧਾਨਗੀ ਕਰੇਗੀ।, ਇਸ ਮੌਕੇ ‘ਤੇ ਪੰਚਕੂਲਾ ਅਤੇ ਚੰਡੀਗੜ੍ਹ ਦੇ ਕਵੀਆਂ ਵੱਲੋਂ ਕਵਿਤਾ ਪਾਠ ਵੀ ਕੀਤਾ ਜਾਵੇਗਾ।
ਡਾਇਰੈਕਟਰ ਨੇ ਇਹ ਵੀ ਦਸਿਆ ਕਿ ਹਰਿਆਣਾ ਦੀ ਸਵਰਨ ਜਯੰਤੀ ਦੇ ਮੌਕੇ ‘ਤੇ ਹਰਿਆਣਾ ਸਾਹਿਤ ਅਕਾਦਮੀ ਵੱਲੋਂ ਸੂਬੇ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਲਈ ਚਾਰ ਲੇਖਨ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਰਕਸ਼ਾਪਾਂ ਦਾ ਆਯੋਜਨ ਸੂਬੇ ਦੇ ਚਾਰ ਜਿਲ੍ਹਿਆਂ ਵਿਚ ਇਸ ਢੰਗ ਨਾਲ ਕੀਤਾ ਜਾ ਰਿਹਾ ਹੈ ਤਾਂ ਜੋ ਸਾਰੇ ਜਿਲ੍ਹਿਆਂ ਦੇ ਵਿਦਿਆਰਥੀਆਂ ਨੂੰ ਇੰਨ੍ਹਾਂ ਵਰਕਸ਼ਾਪਾਂ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਸਕੇ। ਇਸ ਕੜੀ ਦੀ ਪਹਿਲੀ ਵਰਕਸ਼ਾਪ 22 ਤੋਂ 24 ਅਗਸਤ ਨੂੰ ਸਿਰਸਾ ਵਿਚ ਅਤੇ ਦੂਜੀ ਵਰਕਸ਼ਾਪ 01 ਤੋਂ 03 ਸਤੰਬਰ ਨੂੰ ਜਗਾਧਰੀ ਵਿਚ ਆਯੋਜਿਤ ਹੋ ਚੁੱਕੀ ਹੈ। ਇਸ ਕੜੀ ਦੀ ਤੀਜੀ ਵਰਕਸ਼ਾਪ 20 ਤੋਂ 22 ਸਤੰਬਰ ਨੂੰ ਸਰਸਵਤੀ ਕਾਲਜ, ਪਲਵਲ ਵਿਚ ਕੀਤੀ ਜਾ ਰਹੀ ਹੈ, ਜਿਸ ਵਿਚ ਮਹੇਂਦਰਗੜ੍ਹ, ਰਿਵਾੜੀ, ਗੁੜਗਾਉਂ, ਫਰੀਦਾਬਾਦ, ਪਲਵਲ ਤੇ ਮੇਵਾਤ ਜਿਲ੍ਹਿਆਂ ਵਿਚ ਸਥਿਤ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਇਸ ਕੜੀ ਦੀ ਆਖਰੀ ਵਰਕਸ਼ਾਪ ਅਕਤੂਬਰ ਮਹੀਨੇ ਦੇ ਤੀਜੇ ਹਫਤੇ ਵਿਚ ਪਾਣੀਪਤ ਵਿਚ ਆਯੋਜਿਤ ਕੀਤੀ ਜਾਵੇਗੀ, ਜਿਸ ਵਿਚ ਪਾਣੀਪਤ, ਸੋਨੀਪਤ, ਰੋਹਤਕ, ਝੱਜਰ, ਭਿਵਾਨੀ, ਜੀਂਦ ਤੇ ਕੈਥਲ ਜਿਲ੍ਹਿਆਂ ਦੇ ਕਾਲਜਾਂ ਦੇ ਵਿਦਿਆਰਥੀ ਹਿੱਸਾ ਲੈਣਗੇ। ਹਰੇਕ ਵਰਕਸ਼ਾਪ ਦੇ ਆਖਰੀ ਦਿਨ ਆਯੋਜਿਤ ਲੇਖਣ ਮੁਕਾਬਲੇ ਦੇ ਆਧਾਰ ‘ਤੇ ਚੁਣੇ ਕੁਲ 64 ਹਿੱਸਾ ਲੈਣ ਵਾਲਿਆਂ ਲਈ ਦਸੰਬਰ, 2016 ਵਿਚ ਇਕ ਹਫਤੇ ਦੀ ਐਡਵਾਂਸ ਵਰਕਸ਼ਾਪ ਆਯੋਜਿਤ ਕੀਤੀ ਜਾਵੇਗੀ।

