ਪਟਿਆਲਾ

ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਬਾਵਨ ਦੁਆਦਸ਼ੀ ਮੌਕੇ ਝਾਕੀਆਂ ਕੱਢਣ ਵਾਲਿਆਂ ਨੂੰ ਕੀਤਾ ਸਨਮਾਨਿਤ

-ਭਗਵਾਨ ਬਾਵਨ ਅਵਤਾਰ ਦੀ ਪਟਿਆਲਵੀਆਂ ‘ਤੇ ਵਿਸ਼ੇਸ਼ ਕ੍ਰਿਪਾ : ਭਗਵਾਨ ਦਾਸ ਜੁਨੇਜਾ
ਪਟਿਆਲਾ, 14 ਸਤੰਬਰ (ਕੰਵਰ ਬੇਦੀ/ਮਧੂਸਾਰ ਬਿਊਰੋ
ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਹਲਕਾ ਇੰਚਾਰਜ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਪਟਿਆਲਾ ਵਿਖੇ ਬਾਵਨ ਦੁਆਦਸ਼ੀ ਮੌਕੇ ਸ਼ਹਿਰ ਵਿਚ ਥਾਂ-ਥਾਂ ‘ਤੇ ਲੱਗੀਆਂ ਸਟੇਜਾਂ ਵਿਚ ਸ਼ਿਰਕਤ ਕਰਕੇ ਬਾਵਨ ਦੁਆਦਸ਼ੀ ਮੌਕੇ ਝਾਕੀ ਕੱਢਣ ਵਾਲੀਆਂ ਪਾਰਟੀਆਂ ਨੂੰ ਸਨਮਾਨਿਤ ਕੀਤਾ ਅਤੇ ਸਮਾਗਮਾਂ ਨੂੰ ਸੰਬੋਧਨ ਕੀਤਾ।

ਸ਼ਹਿਰ ਵਿਚ 24 ਥਾਵਾਂ ‘ਤੇ ਬਾਵਨ ਦੁਆਦਸ਼ੀ ਮੌਕੇ ਸਟੇਜਾਂ ਲੱਗੀਆਂ ਸਨ, ਜਿਨ੍ਹਾਂ ਵਿਚ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ 21 ਸਟੇਜਾਂ ਵਿਚ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਭਗਵਾਨ ਦਾਸ ਜੁਨੇਜਾ ਨੇ ਕਿਹਾ ਕਿ ਭਗਵਾਨ ਬਾਵਨ ਅਵਤਾਰ ਦੀ ਪਟਿਆਲਵੀਆਂ ‘ਤੇ ਵਿਸ਼ੇਸ਼ ਕ੍ਰਿਪਾ ਹੈ ਕਿਉਂਕਿ ਬਾਵਨ ਦੁਆਦਸ਼ੀ ਦਾ ਪਵਿੱਤਰ ਤਿਓਹਾਰ ਕੁੱਝ ਵਿਸ਼ੇਸ਼ ਸ਼ਹਿਰਾਂ ਵਿਚ ਹੀ ਮਨਾਇਆ ਜਾਂਦਾ ਹੈ, ਜਿਨ੍ਹਾਂ ਵਿਚ ਪਟਿਆਲਾ ਇਕ ਹੈ। ਉਨ੍ਹਾਂ ਕਿਹਾ ਕਿ ਪਟਿਆਲਵੀਆਂ ਵਲੋਂ ਵੀ ਬਾਵਨ ਦੁਆਦਸ਼ੀ ਮੌਕੇ ਵੱਧ ਚੜ੍ਹ ਕੇ ਇਸ ਤਿਓਹਾਰ ਵਿਚ ਸ਼ਿਰਕਤ ਕੀਤੀ ਜਾਂਦੀ ਹੈ। ਸ਼੍ਰੀ ਜੁਨੇਜਾ ਨੇ ਇਸ ਮੌਕੇ ਸਟੇਜਾਂ ਲਾ ਕੇ ਝਾਕੀਆਂ ਕੱਢਣ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕਰਨ ਵਾਲੇ ਸ਼ਰਧਾਲੂਆਂ ਦੀ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾ ਕੀਤੀ। ਇਸ ਮੌਕੇ ਸੁਰਜੀਤ ਸਿੰਘ ਅਬਲੋਵਾਲ ਚੇਅਰਮੈਨ, ਰਾਜੀਵ ਜੁਨੇਜਾ ਲੱਕੀ, ਕੌਂਸਲਰ ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਕੌਂਸਲਰ ਗੋਬਿੰਦ ਬਡੂੰਗਰ, ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਵਿੱਕੀ ਰਿਵਾਜ, ਯੂਥ ਅਕਾਲੀ ਦਲ ਐਸ. ਸੀ. ਵਿੰਗ ਦੇ ਪ੍ਰਧਾਨ ਬਬਲੂ ਖੋਰਾ, ਨਵੀਨ ਬਹਾਦਰਗੜ੍ਹ, ਨਵਨੀਤ ਵਾਲੀਆ, ਕੁਲਵਿੰਦਰ ਸਿੰਘ, ਮਨਮੀਤ ਸਿੰਘ, ਮੋਂਟੀ ਗਰੋਵਰ, ਲਾਲ ਸਿੰਘ, ਮਨਦੀਪ ਸਿੰਘ ਰਾਜਾ, ਗਗਨਦੀਪ ਪੰਨੂ ਹਾਜ਼ਰ ਸਨ।

Leave a Reply

Your email address will not be published. Required fields are marked *