ਐਨ. ਸੀ. ਸੀ. ਨੇਵਲ ਵਿੰਗ ਖ਼ਾਲਸਾ ਕਾਲਜ ਪਟਿਆਲਾ ਦੇ ਕੈਡਿਟ ਨੇ ਲਗਾਇਆ ਰਾਸ਼ਟਰੀ ਪੱਧਰ ਦਾ ‘ਨੇਵੀ ਅਟੈਚਮੈਂਟ ਕੈਂਪ’
ਪਟਿਆਲਾ (ਮਧੂਸਾਰ ਬਿਊਰੋ) ਐੱਨ. ਸੀ. ਸੀ. ਨੇਵਲ ਵਿੰਗ, ਖ਼ਾਲਸਾ ਕਾਲਜ ਪਟਿਆਲਾ ਦੇ ਕੈਡਿਟ ਅਨਮੋਲਪ੍ਰੀਤ ਸਿੰਘ ਜੋ ਕਿ ਬੀ. ਏ. ਆਨਰਜ ਸੋਸਲ ਸਾਇੰਸ ਭਾਗ ਦੂਜਾ ਦਾ ਵਿਦਿਆਰਥੀ ਹੈ ਨੇ ਮੁੰਬਈ ਵਿਖੇ ਐੱਨ. ਸੀ. ਸੀ. ਦਿੱਲੀ ਵਲੋਂ ਲਗਾਏ ਗਏ ‘ਨੇਵੀ ਅਟੈਚਮੈਂਟ ਕੈਂਪ’ ਵਿਚ ਭਾਗ ਲਿਆ। ਕੈਡਿਟ ਨੇ ਇਸ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਕੈਂਪ ਆਈ. ਐੱਨ. ਐੱਸ. ਗੋਮਤੀ ਸ਼ਿਪ ’ਤੇ ਕੈਡਿਟਸ ਨੇ ਬਹੁਤ ਸਾਰੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ, ਇਕ ਵੱਖਰੀ ਕਿਸਮ ਦੀ ਟ੍ਰੇਨਿੰਗ ਹਾਸਲ ਕੀਤੀ।
ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੈਡਿਟ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਕੈੰਪ ਵਿੱਚ ਭਾਗ ਲੈਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਅੰਦਰ ਇਕ ਵੱਖਰੇ ਅਨੁਭਵ ਦਾ ਅਹਿਸਾਸ ਹੋਵੇ ਤੇ ਵਿਦਿਆਰਥੀ ਅੰਦਰ ਇਕ ਨਵਾਂ ਜਜਬਾ ਪੈਦਾ ਹੋਵੇ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਜਿੱਥੇ ਪੜ੍ਹਾਈ ਲਈ ਉਤਸੁਕਤਾ ਵਧਾਉਂਦੀਆਂ ਹਨ ਉਥੇ ਹੀ ਕੁਝ ਨਵਾਂ ਸਿੱਖਣ ਲਈ ਵੀ ਚੇਤਨਾ ਭਰਦੀਆਂ ਹਨ ਅਤੇ ਵਿਦਿਆਰਥੀ ਆਪਣੇ ਦੇਸ਼ ਦੀ ਸੁਰੱਖਿਆ ਵਿੱਚ ਅਹਿਮ ਰੋਲ ਨਿਭਾ ਸਕਦਾ ਹੈ। ਕੈਡਿਟ ਦਾ ਹੌਸਲਾ ਵਧਾਉਂਦੇ ਹੋਏ ਕਾਲਜ ਦੇ ਐਨ ਸੀ ਸੀ ਨੇਵਲ ਵਿੰਗ ਦੇ ਏ. ਐੱਨ. ਓ. ਡਾ. ਸਰਬਜੀਤ ਸਿੰਘ ਨੇ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਉਤਸ਼ਾਹਤ ਕੀਤਾ। ਇਸ ਮੌਕੇ ਕਾਲਜ ਦੇ ਡਿਪਟੀ ਪਿ੍ਰੰਸੀਪਲ ਡਾ. ਜਸਲੀਨ ਕੌਰ ਐੱਨ. ਸੀ. ਸੀ. ਏਅਰਵਿੰਗ ਦੇ ਫਲਾਇੰਗ ਅਫਸਰ ਪ੍ਰੋ. ਬਲਦੇਵ ਸਿੰਘ ਅਤੇ ਐੱਨ. ਸੀ. ਸੀ. ਨੇਵਲ ਵਿੰਗ ਦੇ ਬਹੁਤ ਸਾਰੇ ਕੈਡਿਟ ਵੀ ਹਾਜ਼ਰ ਸਨ।

