ਪਟਿਆਲਾ

ਖ਼ਾਲਸਾ ਕਾਲਜ ਪਟਿਆਲਾ ਵਿਖੇ ਡਾ. ਜੇ.ਐਸ.ਸਰਾਅ ਦੇ ਲੈਕਚਰ ਦਾ ਆਯੋਜਨ

ਪਟਿਆਲਾ 15 ਸਤੰਬਰ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ ਪਟਿਆਲਾ ਵਿਖੇ ਅਮਰ ਹਸਪਤਾਲ, ਪਟਿਆਲਾ ਦੇ ਡਾ. ਜੇ. ਐਸ. ਸਰਾਅ ਨੇ ‘ਡੀ ਸਟਰੈਸ ਅਡਿਕਸ਼ਨ ਪਰਾਬਲਮਜ਼ ਅਤੇ ਨਿਊਟਰੀਸ਼ੀਅਨ’ ਵਿਸ਼ੇ ‘ਤੇ ਲੈਕਚਰ ਦਿੱਤਾ। ਇਹ ਲੈਕਚਰ ਕਾਲਜ ਦੇ ਯੂਥ ਕਲੱਬ ਅਤੇ ਰੈੱਡ ਕਰਾਸ ਸੁਸਾਇਟੀ ਵੱਲੋਂ ਆਯੋਜਿਤ ਕਰਵਾਇਆ ਗਿਆ।

ਡਾ. ਜੇ.ਐਸ. ਸਰਾਅ ਨੇ ਸੰਬੋਧਤ ਹੁੰਦੇ ਹੋਏ ਦੱਸਿਆ ਕਿ ਸਟਰੈਸ ਸਕਰਾਤਮਕ ਵੀ ਹੋ ਸਕਦਾ ਹੈ ਅਤੇ ਨਕਾਰਤਮਕ ਵੀ ਜਿਸ ਦਾ ਸਿੱਧਾ ਪ੍ਰਭਾਵ ਮਨੁੱਖ ਦੇ ਦਿਮਾਗ, ਸਰੀਰ ਅਤੇ ਪੜ੍ਹਾਈ ‘ਤੇ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਲੋੜ ਤੋਂ ਵੱਧ ਕੰਮ ਵੀ ਸਟਰੈਸ ਦਾ ਕਾਰਨ ਬਣਦਾ ਹੈ। ਡਾ. ਸਰਾਅ ਨੇ ਸਟਰੈਸ ਨੂੰ ਘਟਾਉਣ ਲਈ ਸੁਝਾਅ ਦਿੰਦੇ ਹੋਏ ਕਿਹਾ ਕਿ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਸਮੇਂ ਦੇ ਨਾਲ ਤਬਦੀਲੀ ਲਿਆਉਣੀ ਚਾਹੀਦੀ ਹੈ ਜੋ ਦਿਮਾਗੀ ਤਨਾਅ ਨੂੰ ਘਟਾਉਂਦੀ ਹੈ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਤਰਲੋਚਨ ਸਿੰਘ ਮਹਾਜਨ ਨੇ ਡਾ. ਸਰਾਅ ਨੂੰ ‘ਜੀ ਆਇਆ’ ਕਹਿੰਦੇ ਹੋਏ ਕਿਹਾ ਕਿ ਅੱਜ ਤੇਜ਼ ਰਫ਼ਤਾਰ ਵਾਲੀ ਜ਼ਿੰਦਗੀ ਨੂੰ ਆਰਾਮਦਾਇਕ ਬਣਾਉਣ ਲਈ ਹਰ ਰੋਜ਼ ਤੁਰਨਾ, ਗੂੜੀ ਨੀਂਦ ਅਤੇ ਸੰਤੁਲਨ ਭੋਜਨ ਨੂੰ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਡਾ. ਸਰਬਜੀਤ ਸਿੰਘ ਆਹਲੂਵਾਲੀਆ, ਕਨਵੀਨਰ ਯੂਥ ਕਲੱਬ ਅਤੇ ਰੈੱਡ ਕਰਾਸ ਸੁਸਾਇਟੀ, ਨੇ ਡਾ. ਸਰਾਅ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਲੈਕਚਰ ਹਰ ਉਮਰ ਦੇ ਵਿਅਕਤੀ ਲਈ ਲਾਹੇਵੰਦ ਸਿੱਧ ਹੁੰਦੇ ਹਨ। ਇਸ ਲੈਕਚਰ ਦੌਰਾਨ ਵੱਡੀ ਗਿਣਤੀ ਵਿੱਚ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਸਨ।

Leave a Reply

Your email address will not be published. Required fields are marked *