ਹਰਿਆਣਾਚੰਡੀਗੜ੍ਹਜਲੰਧਰਪੰਜਾਬ

ਅਨਿਲ ਵਿਜ ਨੇ ਕੀਤੀ ਅਪੀਲ, ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਦਾ ਵੱਧ ਤੋਂ ਵੱਧ ਲੋਕ ਲਾਭ ਚੁੱਕਣ

ਊਰਜਾ ਮੰਤਰੀ ਨੇ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਤਹਿਤ 23 ਲਾਭਕਾਰਾਂ ਨੂੰ 25.23 ਲੱਖ ਰੁਪਏ ਦੇ ਚੈਕ ਵੰਡੇ

ਪੰਚਕੂਲਾ (ਜਸਲੀਨ ਕੌਰ/ਮਧੂਸਾਰ ਬਿਊਰੋ) ਹਰਿਆਣਾ ਹਰਿਆਣਾਂ ਦੇ ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਅੰਬਾਲਾ ਕੈਂਟ ਸਥਿਤ ਆਪਣੇ ਨਿਵਾਸ ‘ਤੇ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਤਹਿਤ ਅੰਬਾਲਾ ਕੈਂਟ ਦੇ 23 ਲਾਭਕਾਰਾਂ ਨੂੰ 25.23 ਲੱਖ ਰੁਪਏ ਸਬਸਿਡੀ ਦੇ ਚੈਕ ਵੰਡੇ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਇਸ ਯੋਜਨਾ ਦਾ ਲਾਭ ਚੁੱਕਣ ਤਾਂ ਜੋ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜਨ ਅਨੁਸਾਰ ਗ੍ਰੀਨ ਏਨਰਜੀ ਮੁਫਤ ਯੁਕਤ ਭਾਰਤ ਨੂੰ ਵਿਕਸਿਤ ਕਰਨ ਸਕਣ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਲਈ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਬਹੁਤ ਚੰਗੀ ਯੋਜਨਾ ਹੈ, ਜਿਸ ਦੇ ਤਹਿਤ 60 ਹਜਾਰ ਰੁਪਏ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ 50 ਹਜਾਰ ਦੇ ਯਾਨੀ ਕੁੱਲ 1.10 ਲੱਖ ਰੁਪਏ ਦੀ ਸਬਸਿਡੀ ਦੇ ਚੈਕ ਅੱਜ ਅਸੀਂ ਹਰੇਕ ਲਾਭਕਾਰ ਨੂੰ ਦਿੱਤੇ ਹਨ। ਯੋਜਨਾ ਤਹਿਤ 1.80 ਲੱਖ ਰੁਪਏ ਤੋਂ ਘੱਟ ਜਿਸ ਦੀ ਆਮਦਨ ਹੈ ਉਸ ਨੂੰ ਕਿਲੋਵਾਟ ਤੱਕ 1.10 ਲੱਖ ਰੁਪਏ ਸਬਸਿਡੀ ਵਜੋ ਦਿੱਤੇ ਗਏ ਹਨ। ਊਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਲਾਭਕਾਰਾਂ ਲਈ ਇੱਕ ਮਹਤੱਵਪੂਰਣ ਕੰਮ ਇਹ ਹੈ ਕਿ ਉਹ ਹੋਰ ਵੀ ਲੋਕਾਂ ਨੂੰ ਦੱਸਣ ਅਤੇ ਦਿਖਾਉਣ ਕਿ ਸੋਲਰ ਪੈਨਲ ਲੱਗਣ ਦੇ ਬਾਅਦ ਬਿਜਲੀ ਲਗਭਗ ਮੁਫਤ ਹੋ ਜਾਂਦੀ ਹੈ। ਸੋਲਰ ਨਾਲ ਜਿਨ੍ਹੀ ਬਿਜਲੀ ਦਿਨ ਵਿੱਚ ਪੈਦਾ ਹੋਵੇਗੀ ਉਸ ਨਾਲ ਇੱਕ ਘਰ ਦਾ ਗੁਜਾਰਾ ਚੱਲ ਸਕਦਾ ਹੈ। ਉਹ ਬਿਜਲੀ ਦਾ ਬਿੱਲ ਖਤਮ ਹੋ ਸਕਦਾ ਹੈ। ਇਹ ਯੋਜਨਾ ਦੋ ਕਿਲੋਵਾਟ ਤੱਕ ਹੀ ਨਹੀਂ ਸੋਗ ਵੱਧ ਕਿਲੋਵਾਟ ਲੋਡ ‘ਤੇ ਵੀ ਦਿੱਤੀ ਜਾ ਰਹੀ ਹੈ, ਜਿਸ ਦੇ ਤਹਿਤ 3 ਕਿਲੋਮਵਾਟ ਲੋਡ ਤੱਕ ਵਾਲਿਆਂ ਨੂੰ 78 ਹਜਾਰ ਰੁਪਏ ਸਬਸਿਡੀ ਦਿੱਤੀ ਜਾ ਰਹੀ ਹੈ। ਊਰਜਾ ਮੰਤਰੀ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਜਨਾ ਦਾ ਲਾਭ ਚੁੱਕਣ। ਮੰਤਰੀ ਵਿਜ ਨੇ ਅਪੀਲ ਕੀਤੀ ਕਿ ਉਹ ਸੋਲਰ ਪੈਨਲ ਲਗਾਉਣ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣਕਾਰੀ ਦੇ ਕੇ ਇਹ ਪੈਨਲ ਲਗਾਉਣ।

23 ਲਾਭਕਾਰਾਂ ਨੂੰ ਚੈਕ ਵੰਡੇ

ਪ੍ਰਧਾਨ ਮੰਤਰੀ ਸੂਰਿਆ ਘਰ ਮੁਫਤ ਬਿਜਲੀ ਯੋ੧ਨਾ ਤਹਿਤ ਅੱਜ ਅੰਬਾਲਾ ਕੈਂਟ ਦੇ ਕੁੱਲ 23 ਲਾਭਕਾਰਾਂ ਨੂੰ ਸਬਸਿਡੀ ਦੇ ਚੈਕ ਵੰਡੇ ਗਏ ਇਸ ਮੌਕੇ ‘ਤੇ ਬਿਜਲੀ ਨਿਗਮ ਦੇ ਐਕਸਈਐਨ ਸ੍ਰੀ ਵਿਕਾਸ ਤੇ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।

Leave a Reply

Your email address will not be published. Required fields are marked *