ਪੰਜਾਬਪਟਿਆਲਾ

ਭਾਈ ਕਾਹਨ ਸਿੰਘ ਨਾਭਾ ਦਾ ‘ਮਹਾਨਕੋਸ਼’ ਤੇ ਰਚਨਾਵਾਂ ਸਾਰਿਆਂ ਲਈ ਪ੍ਰੇਰਨਾ ਸਰੋਤ : ਪ੍ਰੋ. ਬਡੂੰਗਰ

ਪਟਿਆਲਾ 22 ਨਵੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਹਾਨਕੋਸ਼ ਦੇ ਰਚੇਤਾ ਭਾਈ ਕਾਹਨ ਸਿੰਘ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿਘੰ ਬਡੂੰਗਰ ਨੇ ਸ਼ਰਧਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਭਾਈ ਕਾਹਨ ਸੰਘ ਨਾਭਾ, ਵੀਹਵੀ ਸਦੀ ਦੇ ਮਹਾਨ ਸਿੱਖ ਵਿਦਵਾਨ ਹੋਏ ਹਨ, ਜਿਨਾਂ ਨੇ ਅਨੇਕਾਂ ਪ੍ਰਮਾਣਿਤ ਰਚਨਾਵਾਂ ਕਰਕੇ ਜਾਣੇ ਜਾਂਦੇ ਹਨ। ਪ੍ਰੋ. ਬਡੂੰਗਰ ਨੇ ਕਿਹਾ ਕਿ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼‘ ਸਿੱਖ ਸੰਸਾਰ ਦਾ ਇਕ ਪ੍ਰਕਾਰ ਦਾ ਵਿਸ਼ਵ ਕੋਸ਼ ਅਥਵਾ ਇਨਸਾਈਕਲੋਪੀਡੀਆ ਭਾਈ ਸਾਹਿਬ ਦੀ ਪੂਰੀ ਜ਼ਿੰਦਗੀ ਦੀ ਮਿਹਨਤ ਦਾ ਸਿੱਟਾ ਕਿਹਾ ਜਾ ਸਕਦਾ ਹੈ, ਜਿਸ ਨੂੰ ਹਿਜ਼ ਹਾਈਨੈਸ ਮਹਾਰਾਜਾ ਭੁਪਿੰਦਰ ਸਿੰਘ ਰਿਆਸਤ ਪਟਿਆਲਾ ਨੇ ਦਰਬਾਰ ਪਟਿਆਲਾ ਵਲੋਂ 1930 ਵਿਚ ਪ੍ਰਕਾਸ਼ਤ ਕਰਵਾਇਆ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਗੁਰਬਾਣੀ ਅਤੇ ਸਿਖ ਧਰਮ ਤਕ ਹੀ ਸੀਮਤ ਨਹੀਂ, ਸਗੋਂ ਭਾਰਤੀ ਸੰਸਕਿ੍ਰਤੀ ਅਤੇ ਸਭਿਆਚਾਰ ਨੂੰ ਸਮਝਣ ਲਈ ਵੀ ਇਕ ਅਨੁਪਮ ਗ੍ਰੰਥ ਹੈ। ਕੋਸ਼ਕਾਰੀ ਦੇ ਖੇਤਰ ਵਿਚ ਭਾਈ ਸਾਹਿਬ ਨੂੰ ਪੱਥ-ਪ੍ਰਦਰਸ਼ਕ ਵੀ ਮੰਨਿਆ ਜਾ ਸਕਦਾ ਹੈ।

ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਦੱਸਿਆ ਕਿ ਰਾਜਨੀਤੀ ਦੇ ਖੇਤਰ ਵਿਚ ਆਪ ਦੀ ਯੋਗਤਾ ਨੂੰ ਮੁੱਖ ਰਖਦੇ ਹੋਏ ਮਹਾਰਾਜਾ ਹੀਰਾ ਸਿੰਘ ਨੇ ਆਪ ਦਾ ‘ਉਪਨਾਮ‘ ਨੀਤੀ ਜੀ ਰਖਿਆ ਹੋਇਆ ਸੀ। ਆਪ ਨੂੰ ਸਰਬਪੱਖੀ ਵਿਦਵਤਾ ਅਤੇ ਸਰਬਾਂਗੀ ਸ਼ਖ਼ਸੀਅਤ ਕਰ ਕੇ ਸਿੱਖ ਕੌਮ ਵਿਚ ‘ਭਾਈ ਸਾਹਿਬ‘, ਪੰਥ ਰਤਨ ਅਤੇ ਸਰਦਾਰ ਬਹਾਦਰ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਭਾਈ ਸਾਹਿਬ ਦੇ ਘਰਾਣੇ ਵਿਚੋਂ ਉਨ੍ਹਾਂ ਦੇ ਪੁੱਤਰ ਭਗਵੰਤ ਸਿੰਘ (ਹਰੀ ਜੀ), ਭਾਈ ਸਾਹਿਬ ਦੀ ਨੂੰਹ ਬੀਬੀ ਹਰਨਾਮ ਕੌਰ ਅਤੇ ਪੋਤ ਨੂੰਹ ਡਾ. ਰਛਪਾਲ ਕੌਰ ਨੇ ਵੀ ਅਪਣੀਆਂ ਸੇਵਾਵਾਂ ਦੁਆਰਾ ਪੰਜਾਬੀ ਸਾਹਿਤ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਈ ਮਹਾਨ ਸਿੰਘ ਨਾਭਾ ਦਾ ਜੀਵਨ ਅਤੇ ਅਤੇ ਉਨ੍ਹਾਂ ਦੀਆਂ ਰਚਨਾਵਾਂ ਹਮੇਸ਼ਾ ਸਾਰਿਆਂ ਦਾ ਮਾਰਗ ਦਰਸ਼ਨ ਕਰਦੀਆਂ ਰਹਿਣਗੀਆਂ।

Leave a Reply

Your email address will not be published. Required fields are marked *