ਪਟਿਆਲਾ

ਮਾਮਲਾ ਮੰਦਿਰ ਦੇ ਕੱਟੇ ਗਏ ਬਿਜਲੀ ਮੀਟਰ ਨੂੰ ਦੋਬਾਰਾ ਲਗਾਉਣ ਦਾ

ਬੱਦਸਲੂਕੀ ਕਰਨ ਵਾਲੇ ਅਫ਼ਸਰ ਵਿਰੁੱਧ ਸਖਤ ਕਾਰਵਾਈ ਕਰਨ ਸਬੰਧੀ ਮੁੱਖ ਮੰਤਰੀ, ਬਿਜਲੀ ਮੰਤਰੀ ਅਤੇ ਉੱਚ ਅਧਿਕਾਰੀਆਂ ਨੂੰ ਭਾਵਾਧਸ ਨੇ ਭੇਜਿਆ ਮੰਗ ਪੱਤਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਐਨ.ਆਈ.ਐਸ. ਚੌਂਕ ਸਥਿਤ ਪ੍ਰਾਚੀਨ ਬਾਬਾ ਬੈਲ ਵਾਲੇ ਮੰਦਿਰ ਦਾ ਬੀਤੇ ਦਿਨੀ ਕੁੱਝ ਬਕਾਇਆ ਨਾ ਭਰਨ ਕਾਰਨ ਬਿਜਲੀ ਮੀਟਰ ਕੱਟ ਦਿੱਤਾ ਗਿਆ ਸੀ, ਤਾਂ ਮੰਦਿਰ ਵਿੱਚ ਦੁਬਾਰਾ ਮੀਟਰ ਲਗਵਾਉਣ ਸਬੰਧੀ ਦੋ ਲੱਖ ਬਹੱਤਰ ਹਜਾਰ ਰੁਪਏ ਭਰ ਦਿੱਤੇ ਜਾਣ ਦੇ ਬਾਵਜੂਦ ਮੀਟਰ ਲਗਾਉਣ ਲਈ ਗੱਲਬਾਤ ਕਰਨ ਦੌਰਾਨ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਸਲਾਹਕਾਰ ਵੀਰ ਪ੍ਰੇਮ ਖੋੜਾ ਨਾਲ ਸਬ ਡਵੀਜਨ ਘਲੌੜੀ ਗੇਟ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਫਤਰ ਦੇ ਐਸ.ਡੀ.ਓ. ਤਪਨਜੋਤ ਸਿੰਘ ਵਲੋਂ ਕੀਤਾ ਗਿਆ ਦੁਰਵਿਵਹਾਰ ਬਦਸਲੁਕੀ ਕਰਨ ਤੇ ਉਕਤ ਅਫਸਰ ਤੇ ਵਿਭਾਗੀ ਅਤੇ ਸਖਤ ਕਾਨੂੰਨੀ ਕਾਰਵਾਈ ਕਰਵਾਉਣ ਸਬੰਧੀ ਭਾਵਾਧਸ ਸੰਗਠਨ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ, ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਲਿਖਤੀ ਰੂਪ ਵਿੱਚ ਮੰਗ ਪੱਤਰ ਭੇਜਿਆ ਗਿਆ। ਜਿਸ ਵਿੱਚ ਵੀਰ ਪ੍ਰੇਮ ਖੋੜਾ ਨੇ ਐਸ.ਡੀ.ਓ. ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਮੈਂ ਘਲੌੜੀ ਗੇਟ ਸਥਿਤ ਬਿਜਲੀ ਵਿਭਾਗ ਦੇ ਦਫ਼ਤਰ ਮੀਟਰ ਦੋਬਾਰਾ ਲਗਾਉਣ ਦੇ ਸਬੰਧ ਵਿੱਚ ਐਸ.ਡੀ.ਓ. ਤਪਨਜੋਤ ਸਿੰਘ ਕੋਲ ਗਿਆ ਤਾਂ ਉਕਤ ਅਫਸਰ ਨੇ ਬਦਸਲੂਕੀ ਕੀਤੀ ਅਤੇ ਬੁਰੇ ਤਰੀਕੇ ਨਾਲ ਪੇਸ਼ ਆਉਂਦਿਆ ਝੂਠੇ ਪਰਚਾ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਮੰਗ ਪੱਤਰ ਵਿੱਚ ਦੱਸਿਆ ਕਿ ਉਕਤ ਅਫਸਰ ਆਪਣੇ ਆਹੁਦੇ ਦਾ ਨਜਾਇਜ ਲਾਭ ਚੁੱਕ ਰਿਹਾ ਹੈ। ਇਹ ਵਿਅਕਤੀ ਦੇ ਸ਼ਬਦਾਵਲੀ ਤੋਂ ਸਾਫ ਪਤਾ ਲਗਦਾ ਸੀ ਕਿ ਇਹ ਵਿਅਕਤੀ ਹਿੰਦੂ ਧਰਮ ਅਤੇ ਹਿੰਦੂਆਂ ਪ੍ਰਤੀ ਵਿਤਕਰਾ ਰੱਖਦਾ ਹੈ। ਇਲਾਕੇ ਦੇ ਹੋਰ ਵੀ ਕਈ ਲੋਕਾਂ ਤੋਂ ਇਸਦੇ ਲੋਕਾਂ ਪ੍ਰਤੀ ਮਾੜੇ ਵਰਤਾਓ ਬਾਰੇ ਪਤਾ ਲੱਗਾ ਹੈ।

ਸੰਗਠਨ ਨੂੰ ਕਈ ਸ਼ਿਕਾਇਤਾ ਮਿਲੀਆਂ ਹਨ ਕਿ ਇਹ ਵਿਅਕਤੀ ਆਪਣੇ ਆਹੁਦੇ ਦੀ ਆੜ ਵਿੱਚ ਲੋਕਾਂ ਦੀ ਲੁੱਟ ਖਸੁੱਟ ਕਰਕੇ ਭ੍ਰਿਸ਼ਟਾਚਾਰ ਸ਼ਰਿਆਮ ਕਰ ਰਿਹਾ ਹੈ। ਜਦੋਂ ਕਿ ਕੋਈ ਵਿਅਕਤੀ ਇਸਦੇ ਦਫਤਰ ਨਵੇਂ ਕੁਨੈਕਸ਼ਨ ਜਾਂ ਕੁਨੈਕਸ਼ਨ ਟਰਾਂਸਫਰ ਲਈ ਜਾਂਦਾ ਹੈ ਤਾਂ ਇਹ ਉਹਨਾਂ ਨੂੰ ਆਪਣੇ ਭਰੋਸੇ ਵਿੱਚ ਲੈ ਕੇ ਆਪਣੇ ਚੇਹਤੇ ਦਲਾਲਾਂ ਤੋਂ ਫਾਈਲ ਤਿਆਰ ਕਰਵਾਕੇ ਫੀਸਾਂ ਭਰਵਾ ਲੈਂਦਾ ਹੈ ਅਤੇ ਬਾਅਦ ਵਿੱਚ ਕਾਗਜਾਂ ਦੀ ਪੜਤਾਲ ਸਮੇਂ ਬੇਵਜਾਂ ਇਤਰਾਜਬਾਜੀ ਲਾਕੇ ਕਾਗਜਾਤ ਨਾ ਹੋਣ ਤੇ ਵੀ ਬਿਜਲੀ ਕੁਨੈਕਸ਼ਨ ਦੇਣ ਦੇ ਨਾਮ ਤੇ ਦਫਤਰ ਵਿੱਚ ਘੁੰਮਦੇ ਦਲਾਲਾਂ ਤੋਂ ਮੋਟੀ ਰਕਮ ਦੀ ਮੰਗ ਕਰਕੇ ਜਨਤਾ ਦੀ ਲੁੱਟ ਖਸੁੱਟ ਕਰਦਾ ਹੈ। ਜਦੋਂ ਕਿ ਇਸਦੇ ਅਧੀਨ ਆਉਂਦੇ ਇਲਾਕੇ ਵਿੱਚ ਤਕਰੀਬਨ 60—70 ਪ੍ਰਤੀਸ਼ਤ ਤੱਕ ਉਨ੍ਹਾਂ ਵਿਅਕਤੀਆਂ ਦੇ ਕੋਈ ਬਿਜਲੀ ਕੂਨੈਕਸ਼ਨ ਨਹੀਂ ਕੱਟੇ ਜਿਹਨਾਂ ਨੇ ਪ੍ਰਾਚੀਨ ਗੁਜਰਾਤੀਆਂ ਸਿਵਾਲੀਆ ਮੰਦਿਰ ਦੀ ਜਮੀਨ ਤੇ ਨਜਾਇਜ ਕਬਜੇ ਕਰਕੇ ਮਕਾਨ ਬਣਾਏ, ਬਿਜਲੀ ਕੁਨੈਕਸ਼ਨ ਲਏ ਹੋਏ ਹਨ। ਯਕੀਨਨ ਪ੍ਰਾਚੀਨ ਮੰਦਿਰ ਬਾਬਾ ਵਾਲਾ ਐਨ.ਆਈ.ਐਸ. ਚੌਂਕ ਜ਼ੋ ਕਿ ਬੇਸਕਿਮਤੀ ਜਗ੍ਹਾਂ ਤੇ ਬਣਿਆ ਹੋਇਆ ਹੈ ਅਤੇ ਮੰਦਿਰ ਦੀ ਆਸ ਪਾਸ ਮੰਦਿਰ ਦੀ ਖਾਲੀ ਜਮੀਨ ਵੀ ਹੈ ਇਸ ਮੰਦਿਰ ਦੀ ਜਮੀਨ ਤੇ ਭੂ ਮਾਫੀਆ ਦੀ ਹਮੇਸ਼ਾ ਹੀ ਅੱਖ ਰਹਿੰਦੀ ਹੈ ਜਿਹਨਾਂ ਨਾਲ ਮਿਲਕੇ ਜਾਣਬੁੱਝਕੇ ਇਸ ਐਸ.ਡੀ.ਓ. ਨੇ ਇਸ ਮੰਦਿਰ ਬਿਜਲੀ ਕੁਨੇਕਸ਼ਨ ਕੱਟਿਆ ਹੈ ਤਾਂ ਜ਼ੋ ਇਹ ਮੰਦਿਰ ਬੰਦ ਹੋ ਜਾਵੇ ਅਤੇ ਲੋਕਾਂ ਦਾ ਆਣਾ ਜਾਣਾ ਬੰਦ ਹੋ ਜਾਵੇ। ਇਸ ਮੌਕੇ ਪਵਨ ਕੁਮਾਰ ਭੁੰਮਕ, ਮਹੰਤ ਅਰਵਿੰਦਾ ਨੰਦ ਗਿਰ, ਰਾਜਵਿੰਦਰ ਸਿੰਘ ਰਹਿਲ, ਕਰਨ ਗਿੱਲ, ਮਲਕੀਤ ਸਿੰਘ, ਨਰੇਸ਼ ਕੁਮਾਰ, ਗੁਰਮੈਲ ਸਿੰਘ, ਕਾਲਾ, ਸਵਰਨ ਸਿੰਘ, ਬਾਗ ਸਿੰਘ, ਗੁਰਪਾਲ ਸਿੰਘ ਸਿੱਧੂ ਐਡਵੋਕੇਟ, ਮਾਨਵਦੀਪ ਸਿੰਘ, ਮਨੀਸ਼ ਕੁਮਾਰ ਬਾਲੂ ਆਦਿ ਹਾਜਰ ਸਨ।

Leave a Reply

Your email address will not be published. Required fields are marked *