ਪਟਿਆਲਾ

ਚੈਂਪੀਅਨ ਚੋਆਇਸ ਜਿੰਮ ਪਟਿਆਲਾ ਪਹੁੰਚੇ ਸ਼ਾਮ ਸਿਘ ਸ਼ੇਰਾ

ਦੋ ਵਾਰ ਬਣ ਚੁੱਕੇ ਹਨ ਮਿਸਟਰ ਵਰਲਡ, ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਕੀਤਾ ਪ੍ਰੇਰਿਤ
ਪਟਿਆਲਾ 16 ਸਤੰਬਰ (ਅਮਰਜੀਤ ਸਿੰਘ,ਕੰਵਰ ਬੇਦੀ/ਮਧੂਸਾਰ ਬਿਊਰੋ)
ਜਦ ਹੋਂਸਲਿਆਂ ‘ਚ ਹੋਏ ਜਾਨ ਤਾਂ ਮੁਸ਼ਕਲ ਨਹੀਂ ਕੋਈ ਉਡਾਨ, ਇਸ ਕਥਨ ਨੂੰ ਸਿੱਧ ਕਰਦੇ ਹਨ ਸ਼ਾਮ ਸਿੰਘ ਸ਼ੇਰਾ, ਜੋ ਪੋਲੀਓ ਵਰਗੀ ਬਿਮਾਰੀ ਨਾਲ ਪੀੜ੍ਹਤ ਹੋਣ ਤੋਂ ਬਾਵਜੂਦ ਵੀ ਦੋ ਵਾਰ ਬੋਡੀ ਬਿਲਡਿੰਗ ਵਿਚ ਮਿਸਟਰ ਵਰਲਡ ਬਣ ਚੂਕੇ ਹਨ। ਪਟਿਆਲਾ ਦੇ ਚੈਂਪੀਅਨ ਚੋਆਇਸ ਜਿੰਮ ਪਹੁੰਚੇ ਸ਼ਾਮ ਸਿੰਘ ਸ਼ੇਰਾ ਨੇ ਆਪਣੀ ਜਿੰਦਗੀ ਦੀ ਉੇਦਾਹਰਣ ਦਿੰਦਿਆ ਨੋਜਵਾਨਾਂ ਨੂੰ ਪ੍ਰੇਰਿਤ ਕੀਤਾ।

ਖੇਡਾਂ ਅਤੇ ਜਿੰਮ ਰਾਹੀਂ ਕਸਰਤਾਂ ਕਰਕੇ ਜਿੱਥੇ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਿਆ ਜਾ ਸਕਦਾ ਹੈ ਉਥੇ ਹੀ ਨਸ਼ਿਆਂ ‘ਚ ਗਲ ਰਹੀ ਪੰਜਾਬ ਦੀ ਜਵਾਨੀ ਨੂੰ ਵੀ ਬਚਾਇਆ ਜਾ ਸਕਦਾ ਹੈ। ਇਸ ਪ੍ਰੋਗਰਾਮ ਵਿੱਚ ਉਨਾਂ ਨੂੰ ਆਈ.ਬੀ.ਬੀ.ਐਫ. ਪਟਿਆਲਾ ਜਿਲ੍ਹਾ ਦੇ ਜਨਰਲ ਸੈਕਟਰੀ ਸਨੀ ਸਿਘ ਵੱਲੋਂ ਜੀ ਆਇਆ ਕਰ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਸ਼ਾਮ ਸਿਘ ਸ਼ੇਰਾ ਦੀ ਪ੍ਰੇਰਨਾ ਸਦਕਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ।
ਦੱਸਣਯੋਗ ਹੈ ਸ਼ਾਮ ਸਿੰਘ ਸ਼ੇਰਾ ਪੋਲੀਓ ਦਾ ਸ਼ਿਕਾਰ ਹਨ। ਇਸ ਮੌਕੇ ਉਨਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁੰਦਰ ਸਰੀਰ, ਸੁੰਦਰ ਮਨ ਹੀ ਸੁੰਦਰ ਸਮਾਜ ਦੀ ਸਿਰਜਣਾ ਕਰ ਸਕਦਾ ਹੈ।ਉਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਰੀਰ ਨੂੰ ਫਿੱਟ ਰੱਖਣ ਲਈ ਪਰੇਰਿਤ ਵੀ ਕੀਤਾ। ਇਸ ਮੌਕੇ ਆਏ ਮੁੱਖ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਸਟਰ ਵਰਲਡ ਸੁਸ਼ੀਲ ਕੁਮਾਰ, ਦਵਿੰਦਰ ਸਿੰਘ, ਪੰਕਜ ਸ਼ਰਮਾ, ਵਿਕਰਾਂਤ ਸ਼ਰਮਾ, ਹਰਮੀਤ ਸਿੰਘ ਬੱਗਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *