ਪਟਿਆਲਾ

ਪਟਿਆਲਾ ਕੇਂਦਰੀ ਜੇਲ ਚ ਲਗਾਇਆ ਅੱਖਾਂ ਦਾ ਚੈਕਅਪ ਕੈਂਪ

208 ਕੈਦੀਆਂ ਦੀਆਂ ਅੱਖਾਂ ਦੀ ਹੋਈ ਜਾਂਚ
ਪਟਿਆਲਾ, 2 ਫਰਵਰੀ (ਮਧੂਸਾਰ ਬਿਊਰੋ) ਪਟਿਆਲਾ ਦੀ ਕੇਂਦਰੀ ਜੇਲ ਵਿਖੇ ਕੈਦੀਆਂ ਦੀ ਸਹੂਲਤ ਲਈ ਅੱਖਾਂ ਦਾ ਚੈਕਅਪ ਕੈਪ ਲਾਇਨਜ਼ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਪ ਦੌਰਾਨ 208 ਮਰੀਜ਼ਾਂ ਦੀਆਂ ਅੱਖਾਂ ਦਾ ਚੈਕਅਪ ਕਰਨ ਤੋ ਇਲਾਵਾ 175 ਕੈਦੀਆਂ ਨੂੰ ਅੱਖਾਂ ਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ।

ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਸ੍ਰੀ ਰਾਜਨ ਕਪੂਰ ਨੇ ਦੱਸਿਆਂ ਕਿ ਅੱਖਾਂ ਦੇ ਚੈਕਅਪ ਕੈਪ ਦੌਰਾਨ ਲਾਇਨਜ਼ ਆਈ ਹਸਪਤਾਲ ਪਾਤੜਾਂ ਦੇ ਮਾਹਿਰ ਡਾਕਟਰਾਂ ਦੁਆਰਾ ਆਪਣੀ ਟੀਮ ਸਮੇਤ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਮਰੀਜ਼ ਕੈਦੀਆਂ ਨੂੰ ਫਲ ਫਰੂਟ ਵੀ ਦਿੱਤੇ ਗਏ ਇਸ ਮੌਕੇ ਸ੍ਰੀ ਰਾਜਨ ਕਪੂਰ ਨੇ ਲਾਇਨਜ਼ ਕਲੱਬ ਦੇ ਪ੍ਰਧਾਨ ਸੰਤੋਸ਼ ਕੁਮਾਰ ਸਿੰਗਲਾ ਅਤੇ ਮੀਡੀਆ ਕਲੱਬ ਪਾਤੜਾਂ ਦੇ ਸਹਿਯੋਗ ਨਾਲ ਲਗਾਏ ਕੈਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਖਾਂ ਇਨਸਾਨ ਦਾ ਵਡਮੁੱਲਾ ਅੰਗ ਹਨ ਅੱਜ ਕਲੱਬ ਵੱਲੋਂ ਜੋ ਅੱਖਾਂ ਦਾ ਕੈਂਪ ਸੈਂਟਰਲ ਜੇਲ ਵਿੱਚ ਲਗਾਇਆ ਗਿਆ ਹੈ ਇਸ ਦਾ ਕੈਦੀਆਂ ਨੂੰ ਲਾਭ ਹੋਵੇਗਾ ਜੋ ਕੈਦੀ ਅੱਖਾਂ ਦੀਆਂ ਬਿਮਾਰੀਆਂ ਤੋ ਪੀੜਤ ਹਨ ਉਨ੍ਹਾਂ ਨੂੰ ਇਲਾਜ ਵਿੱਚ ਮਦਦ ਮਿਲੇਗੀ। ਸਮਾਜ ਸੇਵੀ ਕਲੱਬਾਂ ਅਤੇ ਸੰਸਥਾਵਾਂ ਨੂੰ ਅਜਿਹੇ ਸ਼ਲਾਘਾਯੋਗ ਸੇਵਾ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਸਮਾਜ ਦੀ ਸਥਿਤੀ ਵਿਚ ਸੁਧਾਰ ਹੋ ਸਕੇ ਇਸ ਮੌਕੇ ਤੇ ਵਧੀਕ ਸੁਪਰਡੈਂਟ ਜੀ.ਐਸ.ਧਾਲੀਵਾਲ, ਡੀ.ਐਸ.ਪੀ. ਸ੍ਰੀ ਲਾਲ ਸਿੰਘ, ਡੀ.ਐਸ.ਪੀ ਬਲਵੀਰ ਸਿੰਘ, ਡੀ.ਐਸ.ਪੀ ਗੁਰਮੁੱਖ ਸਿੰਘ, ਸਹਾਇਕ ਸੁਪਰਡੈਂਟ ਪ੍ਰੇਮ ਪਾਲ ਅਤੇ ਸਮੂਹ ਜੇਲ ਸਟਾਫ ਤੋਂ ਇਲਾਵਾ ਪੱਤਰਕਾਰ ਸੰਜੇ ਗਰਗ, ਗੁਰਵਿੰਦਰ ਸਿੰਘ ਬੱਤਰਾ, ਧਰਮਪਾਲ ਗੋਇਲ, ਵਿਨੋਦ ਸਿੰਗਲਾ,ਸਾਂਝ ਫਾਉਡੇਸ਼ਨ ਤੋ ਗੁਰਪਿਆਰ ਸਿੰਘ, ਨੈਬ ਸਿੰਘ, ਅਮਿਤ ਕੁਮਾਰ, ਅਜੇ ਸਿੰਗਲਾ ਸਮਾਜ ਸੇਵੀ ਤੋ ਇਲਵਾ ਲਾਇਨਜ਼ ਆਈ ਹਸਪਤਾਲ ਪਾਤੜਾ ਦੀ ਟੀਮ ਮੋਜੂਦ ਸੀ।

Leave a Reply

Your email address will not be published. Required fields are marked *