ਵਿਸ਼ਵ ਏਡਜ਼ ਦਿਵਸ ਮੌਕੇ ਸੈਮੀਨਾਰ ਅਤੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਦੇ ਐੱਨ.ਐੱਸ.ਐੱਸ.ਵਿਭਾਗ ਅਤੇ ਰੈੱਡ ਰਿਬਨ ਕਲੱਬ ਵੱਲੋਂ ਜ਼ਿਲ੍ਹਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਤੇ DISHA Cluster Patiala, Punjab State AIDS Control Society ਦੇ ਸਹਿਯੋਗ ਨਾਲ ਏਡਜ਼ ਦੀ ਰੋਕਥਾਮ ਅਤੇ ਜਾਗਰੂਕਤਾ ਲਈ ” Overcoming Disruption Transforming the AIDS Response” ਥੀਮ ਦੇ ਤਹਿਤ ਵਿਸ਼ਵ ਏਡਜ਼ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕਾਲਜ ਵੱਲੋਂ ਕਰਵਾਏ ਗਏ ਸੈਮੀਨਾਰ ਵਿੱਚ ਡਾ. ਅਮਨਦੀਪ ਕੌਰ (Data Monitoring and Documentation Officer, PSACS) ਅਤੇ ਡਾ. ਅਨੁਦੀਪ ਗਿੱਲ (Medical Officer, District TB Office Patiala ) ਨੇ ਵਕਤਾਵਾਂ ਦੇ ਤੌਰ ਤੇ ਸ਼ਿਰਕਤ ਕੀਤੀ ।ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਏਡਜ਼ ਦਿਵਸ ਭਾਰਤ ਵਿੱਚ ਮਨਾਉਣਾ ਸਿਰਫ ਇੱਕ ਰਸਮ ਨਹੀਂ, ਇਹ ਜ਼ਿੰਮ੍ਹੇਵਾਰੀ ਹੈ। ਇਹ ਸਾਨੂੰ ਆਪਣੀ ਕਮਿਊਨਿਟੀ ਦੀ ਸੁਰੱਖਿਆ ਕਰਨ, ਜਵਾਨਾਂ ਨੂੰ ਗਿਆਨ ਦੇਣ, ਚੁੱਪੀ ਨੂੰ ਤੋੜਨ ਅਤੇ ਇੱਕ ਸਮਾਨਤਾ ਵਾਲਾ, ਸਿਹਤਮੰਦ ਤੇ ਜਾਗਰੂਕ ਭਾਰਤ ਬਣਾਉਣ ਦੀ ਪ੍ਰੇਰਨਾ ਦਿੰਦਾ ਹੈ।
ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਓ ਅੱਜ ਦੇ ਦਿਨ ਨੂੰ ਜਾਗਰੂਕਤਾ, ਸਹਾਨਭੂਤੀ ਅਤੇ ਸਮਝ ਦਾ ਦਿਨ ਬਣਾਈਏ। ਅਸੀਂ ਸਾਰੇ ਮਿਲ ਕੇ HIV/AIDS ਦਾ ਕਲੰਕ ਖਤਮ ਕਰ ਸਕਦੇ ਹਾਂ। ਡਾ. ਅਨੁਦੀਪ ਗਿੱਲ ਨੇ ਐੱਚ.ਆਈ.ਵੀ./ਏਡਜ਼ ਦੇ ਫੈਲਣ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਬਾਰੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ । ਇਸ ਤੋਂ ਇਲਾਵਾ ਉਨ੍ਹਾਂ ਨੇ HIV/AIDS ਮਰੀਜ਼ਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸੰਭਾਲ ਪ੍ਰੋਗਰਾਮਾਂ ਬਾਰੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ ।ਉਹਨਾਂ ਨੇ ਵਿਦਿਆਰਥਣਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਸ ਬਿਮਾਰੀ ਨੂੰ ਇਲਾਜ ਨਾਲੋਂ ਪਰਹੇਜ਼ ਨਾਲ ਵਧੇਰੇ ਰੋਕਿਆ ਜਾ ਸਕਦਾ ਹੈ ।ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਮਾਜ ਵਿੱਚ ਜਾਗਰੂਕਤਾ ਦੀ ਕਮੀ ਕਰਕੇ HIV/AIDS ਅਤੇ ਟੀ.ਬੀ. ਜਿਹੀਆਂ ਭਿਆਨਕ ਬਿਮਾਰੀਆਂ ਵੱਧ ਰਹੀਆਂ ਹਨ । ਉਹਨਾਂ ਨੇ ਇਹ ਵੀ ਕਿਹਾ ਕਿ HIV/AIDS ਨੂੰ ਖ਼ਤਮ ਕਰਨ ਲਈ ਸਿਰਫ਼ ਡਾਕਟਰਾਂ ਜਾਂ ਸਰਕਾਰ ਦੀ ਹੀ ਜ਼ਿੰਮ੍ਹੇਵਾਰੀ ਨਹੀਂ, ਸਗੋਂ ਵਿਦਿਆਰਥੀ ਵੀ ਵੱਡਾ ਬਦਲਾਅ ਲਿਆ ਸਕਦੇ ਹਨ। ਜੇਕਰ ਅਸੀਂ ਚਾਰ ਚੀਜ਼ਾਂ ਜਿਵੇਂ ਸਹੀ ਜਾਣਕਾਰੀ, ਜਾਗਰੂਕਤਾ, ਸੁਰੱਖਿਅਤ ਵਿਵਹਾਰ ਅਤੇ ਸਹਾਨਭੂਤੀ ਅਪਨਾ ਲਈਏ ਤਾਂ ਭਵਿੱਖ HIV ਮੁਕਤ ਹੋ ਸਕਦਾ ਹੈ।ਇਸ ਮੌਕੇ ‘ਏਡਜ਼ ਵਿਸ਼ੇ ਤੇ’ ਕਰਵਾਏ ਗਏ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਵਲੰਟੀਅਰਜ਼ ਵੱਲੋਂ ਰਿੱਬਨ ਦੇ ਆਕਾਰ ਵਿੱਚ ਮਾਨਵ ਚੇਨ ਬਣਾਈ ਗਈ ਜਾਗਰੂਕਤਾ ਲਈ ਕਾਲਜ ਵੱਲੋਂ ਪ੍ਰਤਾਪ ਨਗਰ ਵਿਖੇ ਰੈਲੀ ਕੱਢੀ ਗਈ ਜਿਸ ਵਿੱਚ ਵਿਦਿਆਰਥਣਾਂ ਅਤੇ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।ਅੰਤ ਵਿੱਚ ਡਾ. ਗੁਰਵਿੰਦਰ ਕੌਰ(ਨੋਡਲ ਅਫ਼ਸਰ) ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।

