ਸ਼ੈਲਰ ਮੁਨੀਮ ਐਸੋਸੀਏਸ਼ਨ ਦੀ ਹੋਈ ਚੋਣ, ਸਰਬਸੰਮਤੀ ਨਾਲ 22ਵੀ ਵਾਰ ਸੋਹਣ ਭੜੀ ਪ੍ਰਧਾਨ ਬਣੇ।
ਧਰਮਿੰਦਰ ਖਨੌੜਾ ਨੂੰ ਬਣਾਇਆ ਗਿਆ ਵਾਇਸ ਪ੍ਰਧਾਨ।
ਅਮਲੋਹ,20 ਦਸੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ੈਲਰ ਮੁਨੀਮ ਐਸੋਸੀਏਸ਼ਨ ਦੀ ਮੀਟਿੰਗ ਐਫ ਸੀ ਆਈ ਦਫ਼ਤਰ ਸੈਂਟਰ ਅਮਲੋਹ ਵਿਖੇ ਹੋਈ।ਜਿਸ ਵੱਡੀ ਗਿਣਤੀ ਸ਼ੈਲਰ ਮੁਨੀਮ ਐਸੋਸੀਏਸ਼ਨ ਦੇ ਆਗੂ ਜਿਥੇ ਸ਼ਾਮਿਲ ਹੋਏ ਉਥੇ ਸ਼ੈਲਰ ਮੁਨੀਮ ਐਸੋਸੀਏਸ਼ਨ ਅਮਲੋਹ ਦੇ ਮੁਨੀਮਾਂ ਦੀ ਵੀ ਭਰਵੀਂ ਹਾਜ਼ਰੀ ਰਹੀ। ਇੱਕ ਘੰਟੇ ਦੇ ਕਰੀਬ ਚੱਲੇ ਇਸ ਮੀਟਿੰਗ ਵਿੱਚ ਜਿਥੇ ਸ਼ੈਲਰ ਮਾਲਕਾਂ ਨੂੰ ਇਸ ਝੋਨੇ ਦੀ ਪਿੜਾਈ ਦੇ ਸੀਜ਼ਨ ਦੌਰਾਨ ਵਧੇਰੇ ਸਹਿਯੋਗ ਦੇਣ ਦਾ ਮਤਾ ਪਾਸ ਕੀਤਾ ਗਿਆ ਉਥੇ ਇਸ ਮੀਟਿੰਗ ਵਿੱਚ ਹਰ ਸਾਲ ਦੀ ਤਰਾਂ ਪ੍ਰਧਾਨ,ਵਾਇਸ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਚੋਣ ਵਿੱਚ ਜਿਥੇ ਸੋਹਣ ਲਾਲ ਭੜੀ ਨੂੰ ਸਰਬਸੰਮਤੀ ਨਾਲ ਸ਼ੈਲਰ ਮੁਨੀਮ ਐਸੋਸੀਏਸ਼ਨ ਦਾ 22 ਵੀ ਵਾਰ ਪ੍ਰਧਾਨ ਚੁਣਿਆ ਗਿਆ ਉਥੇ ਧਰਮਿੰਦਰ ਖਨੌੜਾ ਨੂੰ ਐਸੋਸੀਏਸ਼ਨ ਦਾ ਵਾਇਸ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਐਸੋਸੀਏਸ਼ਨ ਦੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਪੂਰਨ ਅਧਿਕਾਰ ਪ੍ਰਧਾਨ ਸੋਹਣ ਲਾਲ ਭੜੀ ਤੇ ਵਾਇਸ ਪ੍ਰਧਾਨ ਧਰਮਿੰਦਰ ਖਨੌੜਾ ਨੂੰ ਦਿੱਤੇ ਗਏ। ਸਰਬਸੰਮਤੀ ਨਾਲ ਹੋਈ ਇਸ ਚੋਣ ਤੇ ਜਿਥੇ ਪ੍ਰਧਾਨ ਤੇ ਵਾਇਸ ਪ੍ਰਧਾਨ ਚੁਣੇ ਸੋਹਣ ਭੜੀ ਤੇ ਧਰਮਿੰਦਰ ਖਨੌੜਾ ਨੂੰ ਸ਼ੈਲਰ ਐਸੋਸੀਏਸ਼ਨ ਤੇ ਸ਼ੈਲਰ ਮਾਲਕਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।
ਉਥੇ ਸ਼ੈਲਰ ਮੁਨੀਮ ਐਸੋਸੀਏਸ਼ਨ ਵੱਲੋਂ ਵੀ ਇਹਨਾਂ ਆਗੂਆਂ ਦੀ ਚੋਣ ਨੂੰ ਲੈਕੇ ਕਿ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਨਵਨਿਯੁਕਤ ਪ੍ਰਧਾਨ ਸੋਹਣ ਲਾਲ ਭੜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ ਸਮੁੱਚੇ ਸੈਲਰਾ ਵਿੱਚ ਲੰਮੇ ਸਮੇਂ ਤੋਂ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੇ ਭਰਾਵਾਂ ਦਾ ਜਿਹਨਾਂ ਵੱਲੋਂ ਮੇਰੀਆਂ ਪਿਛਲੇ ਸਮੇਂ ਵਿੱਚ ਸ਼ੈਲਰ ਮੁਨੀਮ ਐਸੋਸੀਏਸ਼ਨ ਰਾਹੀ ਦਿੱਤੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਮੁੜ 22ਵੀ ਵਾਰ ਪ੍ਰਧਾਨ ਬਣਾ ਕੇ ਮਾਣ ਦਿੱਤਾ। ਭੜੀ ਨੇ ਕਿਹਾ ਕਿ ਉਹ ਜਿਥੇ ਸ਼ੈਲਰ ਮੁਨੀਮ ਐਸੋਸੀਏਸ਼ਨ ਦੇ ਹਿੱਤਾ ਦੀ ਰਾਖੀ ਕਰਦੇਂ ਹੋਏ ਉਹਨਾਂ ਦੀਆਂ ਸਮੱਸਿਆਂਵਾਂ ਨੂੰ ਪਹਿਲਾਂ ਦੀ ਤਰ੍ਹਾਂ ਹੱਲ ਕਰਦੇ ਰਹਿਣਗੇ ਉਥੇ ਸ਼ੈਲਰ ਮਾਲਕਾਂ ਨਾਲ ਵੀ ਪਰਿਵਾਰਕ ਰਿਸਤਾ ਬਣਾਉਂਦਾ ਹੋਏ ਉਹਨਾਂ ਨੂੰ ਹਰ ਪੱਧਰ ਤੇ ਸਹਿਯੋਗ ਦਿੰਦੇ ਰਹਿਣਗੇ।ਇਸ ਮੀਟਿੰਗ ਵਿੱਚ ਵਿਪਨ ਕੁਮਾਰ ਅਮਲੋਹ, ਜਤਿੰਦਰ ਲੁਟਾਵਾ, ਮਨਪ੍ਰੀਤ ਸਿੰਘ ਮਾਨਗੜ੍ਹ, ਅਸ਼ੋਕ ਕੁਮਾਰ ਬੱਬੂ,ਗੁਰਬਿੰਦਰ ਸਿੰਘ ਅਮਲੋਹ,ਰਾਜਾ ਅਮਲੋਹ, ਗੁਰਵਿੰਦਰ ਚਹਿਲਾ,ਪ੍ਰਦੀਪ ਚਹਿਲਾ, ਗੁਰਪ੍ਰੀਤ ਸਿੰਘ ਬਹਿਬਲਪੁਰ,ਸੋਨੀ ਮਾਨਗੜ੍ਹ,ਲਾਡੀ ਹਰੀਪੁਰ,ਸੋਨੀ ਮਾਜਰੀ, ਜਸਵੀਰ ਸਿੰਘ ਜੱਸੀ,ਰਾਜ ਸਿੰਘ ਖਨਿਆਣ, ਰਣਜੀਤ ਸਿੰਘ ਹਰੀਪੁਰ, ਸੁਭਾਸ਼ ਚੌਧਰੀ, ਤਰਸੇਮ ਬਿੱਟੂ ਬਰੀਮਾ ਤੋਂ ਇਲਾਵਾ ਵੱਖ ਵੱਖ ਸੈਲਰਾ ਤੋਂ ਮੁਨੀਮ ਹਾਜ਼ਰ ਸਨ।

