ਪੰਜਾਬ ‘ਚ ਵਿਕਾਸ ਸਿਰਫ਼ ਬਾਦਲਾਂ ਦੇ ਚਹੇਤਿਆਂ ਦਾ ਹੋਇਆ : ਬਨੌਤਰਾ
ਕਾਂਗਰਸੀ ਵਰਕਰਾਂ ਨੇ ਮੀਟਿੰਗ ਦੌਰਾਨ ਕੀਤਾ ਇੱਕਜੁਟਤਾ ਦਾ ਪ੍ਰਗਟਾਵਾ
ਵਿਰੋਧੀਆਂ ਨੂੰ ਚੋਣਾਂ ਜਿੱਤਣ ਤੋਂ ਬਾਅਦ ਦਿੱਤਾ ਜਾਵੇਗਾ ਮੂੰਹਤੋੜ ਜਵਾਬ
ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਾਗਰ)
ਕਾਂਗਰਸੀ ਵਰਕਰਾਂ ਵੱਲੋਂ ਅੱਜ ਇੱਥੇ ਮੀਟਿੰਗ ਕਰਕੇ ਪਾਰਟੀ ਪ੍ਰਤੀ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਕਾਂਗਰਸ 2017 ਦੀਆਂ ਚੋਣਾਂ ਸ਼ਾਨ ਨਾਲ ਜਿੱਤੇਗੀ। ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਅਤੇ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਲਾਲ ਬਨੌਤਰਾ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਬਨੌਤਰਾ ਨੇ ਕਿਹਾ ਕਿ ਵਿਰੋਧੀ ਇਹ ਪ੍ਰਚਾਰ ਕਰ ਰਹੇ ਹਨ ਕਿ ਕਾਂਗਰਸੀ ਨੇਤਾ ਜਨਤਕ ਪ੍ਰੋਗਰਾਮਾਂ ‘ਚ ਝਗੜੀ ਜਾਂਦੇ ਹਨ ਅਤੇ ਇਨ੍ਹਾਂ ਵਿੱਚ ਏਕਤਾ ਨਹੀਂ ਹੈ ਜਦਕਿ ਉਹ ਦਾਅਵਾ ਕਰਦੇ ਹਨ ਕਿ ਦੀਨਾਨਗਰ ਸਮੇਤ ਪੂਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਇਕਜੁੱਟ ਹੈ ਅਤੇ ਵਿਰੋਧੀਆਂ ਨੂੰ ਇਸਦਾ ਜਵਾਬ ਕਾਂਗਰਸ ਵੱਲੋਂ 2017 ਦੀਆਂ ਚੋਣਾਂ ਜਿੱਤਣ ਤੋਂ ਬਾਅਦ ਦੇ ਦਿੱਤਾ ਜਾਵੇਗਾ। ਬਨੌਤਰਾ ਨੇ ਦੀਨਾਨਗਰ ਹਲਕੇ ਦੀ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਵਿਧਾਇਕਾ ਸ਼੍ਰੀਮਤੀ ਅਰੁਣਾ ਚੌਧਰੀ ਲੋਕਾਂ ਦੇ ਚਹੇਤੇ ਆਗੂ ਹਨ ਅਤੇ ਹੁਣ ਤੀਸਰੀ ਵਾਰ ਵਿਧਾਇਕਾ ਬਣਦਿਆਂ ਹੀ ਉਹ ਕੈਬਨਿਟ ਮੰਤਰੀ ਦੀ ਕੁਰਸੀ ‘ਤੇ ਬਿਰਾਜਮਾਨ ਹੋਣਗੇ। ਜਿਸਦਾ ਵੱਡਾ ਫ਼ਾਇਦਾ ਦੀਨਾਨਗਰ ਹਲਕੇ ਨੂੰ ਹੋਵੇਗਾ ਅਤੇ ਇੱਥੇ ਵਿਕਾਸ ਕਾਰਜਾਂ ਦੀ ਹਨੇਰੀ ਝੂਲਾ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਵਾਰ ਕਾਂਗਰਸ ਨੇ ਇਹ ਸੀਟ 13 ਹਜ਼ਾਰ ਦੇ ਅੰਤਰ ਨਾਲ ਜਿੱਤੀ ਸੀ ਜਦਕਿ ਇਸ ਵਾਰ ਖੇਤਰ ਅੰਦਰ ਗੱਠਜੋੜ ‘ਚ ਪਏ ਕਲੇਸ਼ ਅਤੇ ‘ਆਪ’ ਦੀ ਡੁੱਬਦੀ ਬੇੜੀ ਕਾਰਨ ਜਿੱਤ ਦਾ ਅੰਤਰ ਪਹਿਲਾਂ ਨਾਲੋਂ ਦੁੱਗਣਾ ਹੋਵੇਗਾ।
ਬਨੌਤਰਾ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਦੀਨਾਨਗਰ ਹਲਕੇ ‘ਚ ਇਸਦਾ ਕੋਈ ਲੋਕ ਆਧਾਰ ਨਹੀਂ ਹੈ ਜਦਕਿ ਭਾਜਪਾ ਤਾਂ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਹਾਰੇ ਜ਼ਿੰਦਗੀ ਬਸਰ ਕਰ ਰਹੀ ਹੈ। ਉਨ੍ਹਾਂ ਸੁਖਬੀਰ ਬਾਦਲ ਵੱਲੋਂ ਜਾਰੀ 9 ਸਾਲਾਂ ਦੇ ਰਿਪੋਰਟ ਕਾਰਡ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਵਿਕਾਸ ਸਿਰਫ਼ ਬਾਦਲਾਂ ਦੇ ਚਹੇਤਿਆਂ ਦਾ ਹੋਇਆ ਹੈ। ਜਦਕਿ ਗਰੀਬਾਂ ਦੀ ਹਾਲਤ ਪਹਿਲਾਂ ਨਾਲੋਂ ਵੀ ਬਦਤਰ ਹੈ।
ਮੀਟਿੰਗ ਵਿੱਚ ਮਾਸੜ ਮੰਗਲਜੀਤ, ਸੁੱਚਾ ਰਾਮ, ਦਰਬਾਰੀ ਲਾਲ, ਅਜੀਤ ਕੁਮਾਰ, ਸੁਨੀਲ ਕੁਮਾਰ, ਮਦਨ ਲਾਲ, ਸ਼ਾਲੂ ਕੁਮਾਰ, ਕਿਸ਼ਨ ਚੰਦ, ਕੁਲਵੰਤ ਸਿੰਘ, ਜੀਵਨ ਕੁਮਾਰ, ਆਸ਼ਾ ਰਾਣੀ, ਰਿਤੂ ਬਾਲਾ, ਕਮਲੇਸ਼ ਕੁਮਾਰੀ, ਰਚਨਾ ਦੇਵੀ, ਦਰਸ਼ਨਾ ਦੇਵੀ, ਪੂਜਾ ਦੇਵੀ, ਸ਼ਿਵਾਨੀ ਦੇਵੀ, ਯੋਗੇਸ਼ ਲਤਾ, ਬਿਮਲਾ ਦੇਵੀ, ਹਜ਼ਾਰੀ ਲਾਲ, ਦਰਸ਼ਨ ਲਾਲ, ਬਲਵੰਤ ਸਿੰਘ, ਵਿਪਨ ਕੁਮਾਰ, ਸੁਖਦੇਵ ਸਿੰਘ, ਕਰਨੈਲ ਚੰਦ, ਨਰੇਸ਼ ਕੁਮਾਰ, ਮਨਜੀਤ ਸਿੰਘ, ਰਣਜੋਧ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ, ਦੇਸ ਰਾਜ, ਰਾਕੇਸ਼ ਕੁਮਾਰ, ਮੋਹਨ ਲਾਲ, ਪਵਨ ਕੁਮਾਰ, ਬਲਬੀਰ ਕੁਮਾਰ, ਪ੍ਰੀਤਮ ਚੰਦ, ਪਰਮਜੀਤ, ਰਮਨ ਕੁਮਾਰ, ਰਾਜ ਕੁਮਾਰ, ਲੱਕੀ ਕੁਮਾਰ, ਨੌਨੀ, ਗੁਰਦੀਪ ਕੁਮਾਰ, ਕੁਲਦੀਪ ਰਾਜ, ਰਾਜਿੰਦਰ ਕੁਮਾਰ, ਨਸੀਬ ਸਿੰਘ, ਰਾਮ ਲੁਭਾਇਆ, ਅਵਤਾਰ ਚੰਦ, ਸਤਨਾਮ ਸਿੰਘ, ਘਸੀਟਾ ਰਾਮ ਅਤੇ ਗਰੀਬ ਦਾਸ ਹਾਜ਼ਰ ਸਨ।

