18 ਦਸੰਬਰ ਤੋਂ ਸ਼ੁਰੂ ਹੋਵੇਗਾ ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਸ਼ਨ : ਮੁੱਖ ਮੰਤਰੀ
ਪੰਚਕੂਲਾ (ਜਸਲੀਨ ਕੌਰ/ਮਧੂਸਾਰ ਬਿਊਰੋ) ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਸ਼ਨ 18 ਦਸੰਬਰ ਤੋਂ ਆਯੋਜਿਤ ਕੀਤਾ ਜਾਵੇਗਾ। ਇਹ ਜਾਣਕਾਰੀ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਕੈਬਨਿਟ ਦੀ ਮੀਟਿੰਗ ਦੇ ਬਾਅਦ ਆਯੋਜਿਤ ਪ੍ਰੈਸ ਕਾਨਫ੍ਰਂੈਸ ਦੌਰਾਨ ਦਿੱਤੀ। ਸੂਬੇ ਦੇ ਐਚਸੀਐਮਐਸ ਡਾਕਟਰਾਂ ਵੱਲੋਂ 48 ਘੰਟੇ ਦੇ ਸਮੂਹਿਕ ਛੁੱਟੀ ’ਤੇ ਜਾਣ ਦੇ ਬਾਰੇ ਵਿੱਚ ਪੁੱਛੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਡਾਕਟਰਾਂ ਨੂੰ ਭਗਵਾਨ ਦੀ ਸੰਗਿਆ ਦਿੱਤੀ ਜਾਂਦੀ ਹੈ। ਇਹ ਮਨੁੱਖਤਾ ਦੀ ਸੇਵਾ ਦਾ ਪੇਸ਼ਾ ਹੈ। ਉਨ੍ਹਾਂ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਡਾਕਟਰਾਂ ਦੀ ਕਈ ਮੰਗਾਂ ਸਰਕਾਰ ਵੱਲੋਂ ਪੂਰੀਆਂ ਕੀਤੀਆਂ ਗਈਆਂ ਹਨ। ਮੌਜੂਦਾ ਵਿੱਚ ਸਾਡੇ ਮੰਤਰੀ ਅਤੇ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਕਰ ਰਹੇ ਹਨ। ਉਨ੍ਹਾਂ ਦੀ ਸਾਰੀਆਂ ਗੱਲਾਂ ਨੂੰ ਸੁਣਿਆ ਜਾਵੇਗਾ ਅਤੇ ਕਿਸੇ ਦੇ ਅਧਿਕਾਰਾਂ ਦਾ ਹਨਨ ਨਹੀਂ ਹੋਣ ਦਿੱਤਾ ਜਾਵੇਗਾ।
ਐਚਪੀਐਸਸੀ ਵੱਲੋਂ ਅੰਗੇ੍ਰਜੀ ਵਿਸ਼ਾ ਦੇ ਸਹਾਇਕ ਪ੍ਰੋਫੈਸਰ ਦੀ ਭਰਤੀ ਵਿੱਚ ਘੱਟ ਪਾਸ ਹੋਏ ਉਮੀਦਵਾਰਾਂ ਨਾਲ ਜੁੜੇ ਸੁਆਲ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਦਾ ਨਤੀਜਾ ਕੱਟ-ਆਫ ਲਿਸਟ ਅਨੁਸਾਰ ਹੀ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਉਮੀਦਵਾਰ ਨੂੰ ਕਿਸੇ ਤਰ੍ਹਾ ਦਾ ਸ਼ੱਕ ਹੈ ਤਾਂ ਉਹ ਐਚਪੀਐਸਸੀ ਤੋਂ ਜਾਣਕਾਰੀ ਲੈ ਕੇ ਆਪਣੇ ਨਤੀਜੇ ਦੀ ਜਾਂਚ ਕਰਾ ਸਕਦਾ ਹੈ। ਕਿਸੇ ਵੀ ਉਮੀਦਵਾਰ ਦੇ ਨਾਲ ਕੁੱਝ ਗਲਤ ਨਹੀਂ ਹੋਇਆ ਹੈ। ਐਚਪੀਐਸਸੀ ਇੱਕ ਸੁਤੰਤਰ ਸੰਸਥਾ ਹੈ ਜੋ ਬਿਨ੍ਹਾਂ ਕਿਸੇ ਦਬਾਅ ਦੇ ਕੰਮ ਕਰਦੀ ਹੈ। ਪਹਿਲਾਂ ਦੀ ਸਰਕਾਰਾਂ ਵਿੱਚ ਤਰ੍ਹਾ-ਤਰ੍ਹਾ ਦੇ ਦਬਾਅ ਬਣਾਏ ਜਾਂਦੇ ਸਨ, ਪਰ ਮੌਜੂਦਾ ਵਿੱਚ ਐਚਪੀਐਸਸੀ ਨੂੰ ਪੂਰੀ ਤਰ੍ਹਾ ਦਬਾਅਮੁਕਤ ਰੱਖਿਆ ਗਿਆ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਦਾ ਏਜੰਡਾ ਜੀਰੋ ਟੋਲਰੇਂਸ ਹੈ, ਨਾ ਪਹਿਲਾਂ ਕਿਸੇ ਤਰ੍ਹਾ ਦੀ ਗੜਬੜੀ ਮਿਲੀ ਹੈ, ਨਾ ਅੱਗੇ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਇਸ ਸਾਲ ਯੂਪੀਐਸਸੀ ਵਿੱਚ ਹਰਿਆਣਾ ਦੇ 58 ਬੱਚੇ ਦਾ ਚੋਣ ਹੋਇਆ ਹੈ। ਅੱਜ ਹਰਿਆਣਾ ਦੇ ਹੋਨਹਾਰ ਬੱਚੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਪੰਜਾਬ ਵਿੱਚ ਵੀ ਚੁਣੇ ਜਾ ਰਹੇ ਹਨ, ਕਿਉਕਿ ਕਿ ਕੋਈ ਵੀ ਉਮੀਦਵਾਰ ਕਿਤੋਂ ਵੀ ਬਿਨੈ ਕਰ ਸਕਦਾ ਹੈ। ਅਗਾਮੀ ਭਰਤੀ ਪ੍ਰੋਗਰਾਮ ਨੂੰ ਲੈ ਕੇ ਪੁੱਛੇ ਗਏ ਇੱਕ ਹੋਰ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦਸਿਆ ਕਿ ਹਾਲ ਹੀ ਵਿੱਚ ਹਰਿਆਣਾ ਸਟਾਫ ਸਿਲੇਕਸ਼ਨ ਕਮਿਸ਼ਨ ਵੱਲੋਂ ਸੀਈਟੀ ਪ੍ਰਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਸਾਰੇ ਪਾਸ ਉਮੀਦਵਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਹਰਿਅਣਾ ਸਟਾਫ ਸਿਲੇਕਸ਼ਨ ਕਮੀਸ਼ਨ ਵੀ ਇੱਕ ਸੁਤੰਤਰ ਸੰਸਥਾ ਹੈ, ਜੋ ਆਪਣਾ ਭਰਤੀ ਕੈਲੇਂਡਰ ਖੁਦ ਜਾਰੀ ਕਰਦੀ ਹੈ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਣ ਅੱਤਰੇ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੀ ਵਧੀਕ ਨਿਦੇਸ਼ਕ (ਪ੍ਰਸਾਸ਼ਨ) ਸ੍ਰੀਮਤੀ ਵਰਸ਼ਾ ਖਾਂਗਵਾਲ ਅਤੇ ਵਧੀਕ ਨਿਦੇਸ਼ਕ (ਪ੍ਰੈਸ) ਡਾ. ਸਾਹਿਬ ਰਾਮ ਗੋਦਾਰਾ ਵੀ ਮੌਜੂਦ ਸਨ।

