ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਸਥਾਨਕ ਨਿਗਮਾਂ ਦੀ ਹਾਈ ਪਾਵਰ ਵਰਕਸ ਪਰਚੇਜ਼ ਕਮੇਟੀ ਦੀ ਮੀਟਿੰਗ

157 ਕਰੋੜ ਰੁਪਏ ਤੋਂ ਵੱਧ ਦੇ 18 ਕੰਮਾਂ ਨੂੰ ਦਿੱਤੀ ਗਈ ਮੰਜੂਰੀ ਲਗਭਗ 7 ਕਰੋੜ 91 ਲੱਖ ਰੁਪਏ ਦੀ ਰਕਮ ਦੀ ਹੋਈ ਬਚੱਤ

ਪੰਚਕੂਲਾ 9 ਦਸੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਗਲਵਾਰ ਨੂੰ ਹੋਈ ਹਾਈ ਪਾਰਵਰ ਵਰਕਸ ਪਰਚੇਜ਼ ਕਮੇਟੀ (ਸਥਾਨਕ ਨਿਗਮ) ਦੀ ਮੀਟਿੰਗ ਵਿੱਚ ਸਥਾਨਕ ਨਿਗਮ ਵਿਭਾਗ ਦੇ 22 ਏਜੰਡੇ ਰੱਖੇ ਗਏ। ਇੰਨ੍ਹਾਂ ਵਿੱਚੋਂ ਲਗਭਗ 157 ਕਰੋੜ ਰੁਪਏ ਤੋਂ ਵੱਧ ਦੇ 18 ਕੰਮਾਂ ਨੂੰ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਮੀਟਿੰਗ ਵਿੱਚ ਲਗਭਗ 7 ਕਰੋੜ 91 ਲੱਖ ਰੁਪਏ ਦੀ ਰਕਮ ਦੀ ਬਚੱਤ ਹੋਈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ 11 ਨਗਰਪਾਲਿਕਾ ਤੇ ਨਗਰਪਰਿਸ਼ਦਾਂ ਵਿੱਚ ਘਰ-ਘਰ ਕੂੜਾ ਚੁੱਕ ਕੇ ਸਾਫ ਅਤੇ ਸਵੱਛਤਾ ਬਣਾਏ ਰੱਖਣ ਲਈ 13 ਕਰੋੜ 70 ਲੱਖ ਰੁਪਏ ਦੀ ਰਕਮ ਦੇ ਕੰਮਾਂ ਨੂੰ ਮੰਜੂਰੀ ਪ੍ਰਦਾਨ ਕੀਤੀ। ਇੰਨ੍ਹਾਂ ਵਿੱਚ ਪਾਣੀਪਤ ਵਿੱਚ ਸੀਵਰੇ੧ ਲਾਇਨ ਨੂੰ ਨਵੀਨਤਮ ਤਕਨੀਕ ਨਾਲ ਸਾਫ ਕਰਨ ਦੇ ਨਾਲ ਹੀ ਬੰਦ ਪਾਇਪਲਾਇਨ ਨੁੰ ਬਿਹਤਰ ਬਨਾਉਣ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੋਲਿਡ ਵੇਸਟ ਮੈਨੇਜਮੈਂਟ ਦੇ ਤਹਿਤ ਕੂੜੇ ਦਾ ਸਹੀ ਨਿਸਪਾਦਨ ਕਰਨ ਅਤੇ ਸਫਾਈ ਵਿਵਸਥਾ ਦਰੁਸਤ ਬਨਾਉਣ ਲਈ ਵੀ ਸਿਵਾਨੀ, ਹਿਸਾਰ, ਬਰਵਾਲਾ ਸਮੇਤ ਕਈ ਨਗਰਪਾਲਿਕਾਵਾਂ ਲਈ ਵੀ ਕੰਮ ਕਰਨ ਦੀ ਸਹਿਮਤੀ ਪ੍ਰਦਾਨ ਕੀਤੀ ਗਈ।

ਮੀਟਿੰਗ ਵਿੱਚ ਬਾਵਲ, ਪਲਵਲ, ਹਾਂਸੀ, ਜੀਂਦ, ਸੋਹਨਾ, ਪਟੌਦੀ, ਝੱਜਰ, ਹੋਡਲ, ਗੁਰੂਗ੍ਰਾਮ, ਬੰਧਵਾੜੀ, ਰੋਹਤਕ ਨਗਰਨਿਗਮ, ਨਗਰਪਾਲਿਕਾ ਤੇ ਨਗਰਪਰਿਸ਼ਦਾਂ ਵਿੱਚ ਵੀ ਸਾਫ ਸਫਾਹੀ ਦੀ ਵਿਵਸਥਾ ਦਰੁਸਤ ਕਰਨ ਲਹੀ ਕੰਮ ਅਲਾਟ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸਥਾਨਕ ਨਿਗਮਾਂ ਵਿੱਚ ਪੂਰੀ ਤਰ੍ਹਾ ਨਾਲ ਸਵੱਛਤਾ ਬਣਾਏ ਰੱਖੀ ਜਾਵੇ ਅਤੇ ਅਧਿਕਾਰੀ ਨਿਯਮਤ ਰੂਪ ਨਾਲ ਕੰਮ ਦੀ ਮਾਨੀਟਰਿੰਗ ਕਰਨ। ਉਨ੍ਹਾਂ ਨੇ ਕਿਹਾ ਕਿ ਸਾਰੇ ਵੈਂਡਰ ਨਿਰਧਾਰਿਤ ਮਾਨਕਾਂ ਦੇ ਅਨੁਸਾਰ ਈ-ਰਿਕਸ਼ਾ, ਟਰੈਕਟਰ ਤੇ ਡੰਪਰਾਂ ਆਦਿ ਸਰੋਤਾਂ ਦੀ ਵਰਤੋ ਕਰਨ ਅਤੇ ਘਰ-ਘਰ ਕੂੜਾ ਚੁੱਕਣ ਦੇ ਕੰਮ ਵਿੱਚ ਕਿਸੇ ਤਰ੍ਹਾ ਦੀ ਲਾਪ੍ਰਵਾਹੀ ਅਤੇ ਕੋਤਾਹੀ ਨਾ ਵਰਤਣ। ਨਿਯਮਤ ਰੂਪ ਨਾਲ ਘਰਾਂ ਤੋਂ ਨਿਕਲਣ ਵਾਲੇ ਕੂੜੈ ਦੀ ਛੰਟਨੀ ਦਾ ਕੰਮ ਕਰ ਕੇ ਸਹੀ ਨਿਸਪਾਦਨ ਕਰਨ। ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਪ੍ਰਸ਼ਸਤੀ ਪੱਤਰ ਪ੍ਰਦਾਨ ਕੀਤੇ ਜਾਣਗੇ ਅਤੇ ਜੋ ਵੈਂਡਰ ਸਮੇਂ ’ਤੇ ਸਹੀ ਕੰਮ ਨਹੀਂ ਕਰਣਗੇ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ। ਮੀਟਿੰਗ ਵਿੱਚ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਸ੍ਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ, ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਸਥਾਨਕ ਨਿਗਮ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਅਸ਼ੋਕ ਮੀਣਾ, ਜਨਸਿਹਤ ਇੰਜੀਨੀਅਰਿੰਗ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਮੋਹਮਦ ਸ਼ਾਇਨ ਸਮੇਤ ਸਥਾਨਕ ਨਿਗਮ ਵਿਭਗਾ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

Leave a Reply

Your email address will not be published. Required fields are marked *