ਪਟਿਆਲਾ

ਦਲਿਤ ਗਰੀਬ ਸਮਾਜ ਦੇ ਆਰਥਿਕ, ਸਮਾਜਿਕ ਪਰਿਵਰਤਨ ਸੰਬੰਧੀ ਆਯੋਜਿਤ ਮੀਟਿੰਗ ਵਿੱਚ ਡਾ. ਰਿਤੂ ਸਿੰਘ ਨੇ ਕੀਤੀ ਸ਼ਮੂਲੀਅਤ

ਸਿਆਸਤਦਾਨਾਂ ਨੂੰ ਦਲਿਤਾਂ ਦੇ ਵੋਟ ਚਾਹੀਦੇ ਹਨ, ਦਲਿਤਾਂ ਨੂੰ ਸਨਮਾਨਯੋਗ ਅਹੁਦੇਦਾਰੀਆਂ ਇਨ੍ਹਾਂ ਨੂੰ ਬਰਦਾਸ਼ਤ ਨਹੀਂ- ਡਾ.ਰਿਤੂ ਸਿੰਘ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਲਿਤ ਗਰੀਬ ਦੇ ਆਰਥਿਕ ਅਤੇ ਸਮਾਜਿਕ ਪਰਿਵਰਤਨ, ਜਾਤੀ ਭੇਦਭਾਦ, ਅਤਿਆਚਾਰਾਂ, ਧੱਕੇਸ਼ਾਹੀਆਂ ਦੇ ਖਾਤਮੇ ਅਤੇ ਸਬ ਐਸ.ਸੀ ਪਲਾਨ ਆਦਿ ਮੁੱਦਿਆਂ ਨੂੰ ਲੈ ਕੇ ਵੱਡੇ ਸੰਘਰਸ਼ ਕਰਨ ਦੀ ਰੂਪ-ਰੇਖਾ ਤਿਆਰ ਕਰਨ ਦੇ ਸਬੰਧ ਵਿੱਚ ਜਬਰ ਜੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਨਰੇਗਾ ਵਰਕਰ ਫਰੰਟ ਪੰਜਾਬ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਦੀ ਅਗਵਾਈ ਵਿੱਚ ਫੈਕਟਰੀ ਏਰੀਆ ਸਥਿਤ ਸ੍ਰੀ ਗੁਰੂ ਰਵਿਦਾਸ ਦਰਬਾਰ ਸਾਹਿਬ ਵਿਖੇ ਇੱਕ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਧਾਰਮਿਕ, ਅੰਬੇਡਕਰੀ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਦਲਿਤ ਸਮਾਜ ਦੇ ਚਿੰਤਕ ਅਤੇ ਜੁਝਾਰੂ ਆਗੂ ਡਾ.ਰਿਤੂ ਸਿੰਘ ਵੱਲੋਂ ਵਿਸ਼ੇਸ਼ ਸ਼ਮੂਲੀਅਤ ਕੀਤੀ ਗਈ। ਜਿਸ ਦੌਰਾਨ ਸੰਬੋਧਨ ਕਰਦਿਆਂ ਡਾ. ਰਿਤੂ ਸਿੰਘ ਨੇ ਕਿਹਾ ਕਿ ਅੱਜ ਦਲਿਤ ਵਰਗ ਜਾਗਰੂਕਤਾ ਦੀ ਘਾਟ ਹੋਣ ਕਾਰਨ ਅਨੇਕਾਂ ਵੱਡੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਸ਼ੋਸ਼ਣ ਦਾ ਸ਼ਿਕਾਰ ਹੋ ਰਿਹਾ ਹੈ, ਗਰੀਬ ਸਮਾਜ ਦੇ ਅਧਿਕਾਰਾਂ ਤੇ ਢਾਕੇ ਮਾਰੇ ਜਾ ਰਹੇ ਹਨ। ਸਿਆਸਤਦਾਨ ਆਪਣੀ ਰਾਜਨੀਤੀ ਕਰ ਇਨ੍ਹਾਂ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਵਾਅਦਾ ਖਿਲਾਫੀਆਂ ਕਰ ਰਹੇ ਹਨ, ਜਿਸ ਕਾਰਨ ਗਰੀਬ ਦਲਿਤ ਪਰਿਵਾਰਾਂ ਦੇ ਹਾਲਤਾਂ ਵਿੱਚ ਬਦਲਾਅ ਨਹੀਂ ਹੋ ਰਿਹਾ। ਹਰ ਇੱਕ ਸਿਆਸਤਦਾਨ ਨੂੰ ਦਲਿਤਾਂ ਦੇ ਵੋਟ ਤਾਂ ਚਾਹੀਦੇ ਹਨ। ਪਰ ਇਨ੍ਹਾਂ ਨੂੰ ਗਰੀਬਾਂ ਦੀਆਂ ਸਨਮਾਨਯੋਗ ਅਹੁਦੇਦਾਰੀਆਂ ਇਨ੍ਹਾਂ ਨੂੰ ਬਰਦਾਸ਼ਤ ਨਹੀਂ ਹਨ, ਜਦੋਂ ਕਿ ਪੰਜਾਬ ਵਿੱਚ ਦਲਿਤਾਂ ਦੀ ਸਭ ਤੋਂ ਵੱਧ ਅਬਾਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਜਾਦ ਹੋਏ 77 ਸਾਲਾਂ ਤੋਂ ਵੱਧ ਸਮਾਂ ਬੀਤ ਚੁੱਕਿਆ ਹੈ ਪਰ ਗਰੀਬ ਵਰਗ ਦੇ ਆਰਥਿਕ, ਸਮਾਜਿਕ ਬਦਲਾਅ ਵਿੱਚ ਸੁਧਾਰ ਨਹੀਂ ਹੋਇਆ। ਇਸ ਲਈ ਬਾਬਾ ਸਾਹਿਬ ਡਾ.ਅੰਬੇਡਕਰ, ਸਾਹਿਬ ਕਾਸੀ ਰਾਮ, ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਨੂੰ ਦਲਿਤ ਪਰਿਵਾਰ ਦੇ ਘਰ-ਘਰ ਪਹੁੰਚਾਉਣ ਲਈ ਵੱਡਾ ਅਤੇ ਮਜਬੂਤ ਅਭਿਆਨ ਚਲਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਦੌਰਾਨ ਜਬਰ ਜੁਲਮ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਨਰੇਗਾ ਵਰਕਰ ਫਰੰਟ ਦੇ ਪ੍ਰਧਾਨ ਅਜੈਬ ਸਿੰਘ ਬਠੋਈ ਨੇ ਕਿਹਾ ਕਿ ਦਲਿਤ ਗਰੀਬ ਕ੍ਰਾਂਤੀਕਾਰੀ ਆਗੂਆਂ ਤੇ ਝੂਠੇ ਕੇਸ ਪਾਏ ਜਾਂਦੇ ਹਨ, ਅੱਜ ਦਿਨ ਪ੍ਰਤੀ ਦਿਨ ਅਨੁਸੂਚਿਤ ਦਲਿਤ ਸਮਾਜ ਤੇ ਜਬਰ ਜੁਲਮ, ਧੱਕੇਸ਼ਾਹੀਆਂ ਹੋ ਰਹੀਆਂ ਹਨ। ਗਰੀਬ ਸਮਾਜ ਦੀਆਂ ਸਮੱਸਿਆਵਾਂ ਨੂੰ ਸਰਕਾਰ, ਪ੍ਰਸ਼ਾਸ਼ਨ ਸੁਣਨ ਲਈ ਤਿਆਰ ਨਹੀਂ। ਇਸ ਲਈ ਪੰਜਾਬ ਦੀਆਂ ਵੱਖ-ਵੱਖ ਦਲਿਤ, ਸਮਾਜਿਕ, ਅੰਬੇਡਕਰੀ ਜੱਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਜਲਦ ਹੀ ਇੱਕਠਾ ਕਰ ਦਲਿਤ ਸਮਾਜ ਹਿੱਤ ਵਿੱਚ ਅਭਿਆਨ ਚਲਾਇਆ ਜਾਵੇਗਾ। ਜਿਸਦੀ ਅਗਵਾਈ ਦੀ ਜੁੰਮੇਵਾਰੀ ਡਾ. ਰਿਤੂ ਸਿੰਘ ਨੂੰ ਸੌਂਪੀ ਜਾਵੇਗੀ। ਇਸ ਮੌਕੇ ਬੰਟੀ ਐਡਵੋਕੇਟ, ਸ਼ੇਰ ਸਿੰਘ ਕਰਹਾਲੀ, ਜਸਬੀਰ ਸਿੰਘ ਕਰਹਾਲੀ, ਮਨਪ੍ਰੀਤ ਸਿੰਘ ਸਰਪੰਚ, ਵਿਕਰਮਜੀਤ ਨਾਹਰ, ਗੁਰਪਾਲ ਸਿੰਘ ਸਿੱਧੂ ਐਡਵੋਕੇਟ, ਹੋਸ਼ਿਆਰ ਚੰਦ, ਰਘਬੀਰ ਸਿੰਘ, ਦਰਬਾਰਾ ਸਿੰਘ, ਪਿੰਦਰ ਕੌਰ, ਬਲਜੀਤ ਕੌਰ ਅਤੇ ਸਤਨਾਮ ਸਿੰਘ, ਐਸ.ਐਨ. ਚੌਧਰੀ, ਇੰਜੀ: ਆਰ.ਐਸ ਸਿਆਣ, ਕੁਲਦੀਪ ਸਿੰਘ ਬਾਗੀ, ਚਰਨ ਸਿੰਘ ਬੰਬੀਹਾ, ਇੰਜੀ: ਮੇਹਰ ਸਿੰਘ, ਸਤਵਿੰਦਰ ਸਿੰਘ ਕਾਲਾ, ਗੁਰਮੁਖ ਸਿੰਘ, ਜੱਗੀ ਆਦਿ ਹਾਜਰ ਸਨ।

Leave a Reply

Your email address will not be published. Required fields are marked *