ਪਟਿਆਲਾ

ਹਲਕੇ ਦੀ ਸਮੁੱਚੀ ਲੀਡਰਸ਼ਿਪ ਨੇ ਮਨਾਇਆ ਲੱਖੀ ਔਜਲਾ ਦਾ ਜਨਮ ਦਿਨ

ਅਮਲੋਹ, 13 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਆਈ.ਟੀ. ਵਿੰਗ ਦੇ ਇੰਚਾਰਜ਼ ਲੱਖੀ ਔਜਲਾ ਦਾ ਜਨਮ ਦਿਨ ਪਾਰਟੀ ਦੇ ਮੁੱਖ ਦਫਤਰ ਅਮਲੋਹ ਵਿਖੇ ਸੀਨੀਅਰ ਲੀਡਰਸ਼ਿਪ ਵੱਲੋਂ ਮਨਾਇਆ ਗਿਆ।

ਇਸ ਮੌਕੇ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਲੱਖੀ ਔਜਲਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਹੋਏ ਲੰਮੀ ਉਮਰ ਦੀ ਮਨੋਕਾਮਨਾ ਕੀਤੀ ਗਈ। ਇਸ ਮੌਕੇ ਤੇ ਜੱਥੇਦਾਰ ਪਰਮਜੀਤ ਸਿੰਘ ਖਨਿਆਣ ਦੀ ਅਗਵਾਈ ਵਿਚ ਲੀਡਰਸ਼ਿਪ ਵੱਲੋਂ ਕੇਕ ਕੱਟ ਕੇ ਲੱਖੀ ਔਜਲਾ ਦਾ ਮੁੰੂਹ ਮਿੱਠਾ ਜਿਥੇ ਕਰਵਾਇਆ ਗਿਆ ਉਥੇ ਸਮੁੱਚੀ ਲੀਡਰਸ਼ਿਪ ਵੱਲੋਂ ਲੱਖੀ ਔਜਲਾ ਵੱਲੋਂ ਸ੍ਰੋਮਣੀ ਅਕਾਲੀ ਦਲ ਵਿਚ ਨਿਭਾÂਂੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਪ੍ਰਮਾਤਮਾ ਅੱਗੇ ਲੱਖੀ ਔਜਲਾ ਦੀ ਦਿਨ ਦੁਗਣੀ ਅਤੇ ਰਾਤ ਚੌਗੁਣੀ ਤਰੱਕੀ ਦੀ ਕਾਮਨਾ ਵੀ ਕੀਤੀ ਗਈ। ਲੱਖੀ ਔਜਲਾ ਨੂੰ ਗੁਰਪ੍ਰੀਤ ਸਿੰਘ ਰਾਜੂ ਖੰਨਾ ਦੇ ਪੀ.ਏ. ਧਰਮਪਾਲ ਭੜੀ ਵੱਲੋਂ ਬੁੱਕਾ ਦੇ ਕੇ ਮੁਬਾਰਕਾਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਕੈਪ. ਜਸਵੰਤ ਸਿੰਘ ਬਾਜਵਾ, ਸਿਕੰਦਰ ਸਿੰਘ ਮੋਤੀ, ਕਰਨੈਲ ਸਿੰਘ ਕੇਲੀ, ਗੁਰਦੀਪ ਸਿੰਘ ਮੰਡੋਫਲ, ਛੱਜਾ ਸਿੰਘ ਭੱਦਲਥੂਹਾ, ਕਾਲੀਚਰਨ ਭੱਟੋਂ, ਤਰਸੇਮ ਸਿੰਘ ਮਾਜਰਾ, ਨਰਿੰਦਰਪਾਲ ਸਰਪੰਚ ਅਲਾਦਾਦਪੁਰ ਤੇ ਡਾਇਰੈਟਕਰ ਮਲਕੀਤ ਸਿੰਘ ਮਾਨਗੜ੍ਹ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *