ਪੰਜਾਬ

ਭਾਜਪਾ ਦੇ ਸਹਿ ਇੰਚਾਰਜ ਨੇ ਦੀਨਾਨਗਰ ਦੇ ਸਿਆਸੀ ਹਾਲਾਤਾਂ ਦਾ ਲਿਆ ਜਾਇਜ਼ਾ

ਗੁਰਦਾਸਪੁਰ, 19 ਸਤੰਬਰ (ਸਰਬਜੀਤ ਸਾਗਰ)
ਭਾਰਤੀ ਜਨਤਾ ਪਾਰਟੀ ਵੱਲੋਂ ਦੀਨਾਨਗਰ ਵਿਧਾਨ ਸਭਾ ਹਲਕੇ ਲਈ ਨਿਯੁਕਤ ਕੀਤੇ ਗਏ ਨਵੇਂ ਸਹਿ ਇੰਚਾਰਜ ਜਤਿੰਦਰ ਦੇਵ ਸ਼ਰਮਾ ਵੱਲੋਂ ਅੱਜ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਨਾਲ ਮੀਟਿੰਗ ਕਰਕੇ ਹਲਕੇ ਦੇ ਸਿਆਸੀ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਅਤੇ ਚੋਣਾਂ ਦੀਆਂ ਤਿਆਰੀਆਂ ਲਈ ਉਨ੍ਹਾਂ ਨੂੰ ਕਮਰਕੱਸੇ ਕਰ ਲੈਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਨਗਰ ਕੌਂਸਲ ਦਫ਼ਤਰ ਵਿਖੇ ਜ਼ਿਲ੍ਹਾ ਮੀਤ ਪ੍ਰਧਾਨ ਸੀਤਾ ਰਾਮ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਦੀਨਾਨਗਰ ਹਲਕੇ ਦੇ ਪੰਜਾਂ ਮੰਡਲਾਂ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸ਼ਾਮਲ ਹੋਏ।
ਸਹਿ ਇੰਚਾਰਜ ਜਤਿੰਦਰ ਦੇਵ ਸ਼ਰਮਾ ਜੋ ਇੰਪਰੂਵਮੈਂਟ ਟਰੱਸਟ ਪਠਾਨਕੋਟ ਦੇ ਚੇਅਰਮੈਨ ਵੀ ਹਨ, ਨੇ ਮੀਟਿੰਗ ਦੌਰਾਨ ਭਾਜਪਾ ਨੇਤਾਵਾਂ ਨੂੰ ਇੱਕ ਹਫ਼ਤੇ ‘ਚ ਪਾਰਟੀ ਦੇ ਸਾਰੇ ਸੈੱਲਾਂ ਅਤੇ ਮੋਰਚਿਆਂ ਦਾ ਗਠਨ ਕਰਕੇ ਉਨ੍ਹਾਂ ਦੀਆ ਮੀਟਿੰਗਾਂ ਸ਼ੁਰੂ ਕਰਨ ਦੀਆਂ ਹਦਾਇਤਾਂ ਕੀਤੀਆਂ ਅਤੇ ਉਨ੍ਹਾਂ ਕੋਲੋਂ ਹਲਕੇ ਦੇ ਬੂਥਾਂ ਦੀ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਭਾਜਪਾ ਵਰਕਰਾਂ ਦੀਆਂ ਬੂਥ ਪੱਧਰ ‘ਤੇ ਡਿਊਟੀਆਂ ਲਗਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੀ ਪ੍ਰੇਰਣਾ ਵੀ ਦਿੱਤੀ ਗਈ। ਇਸ ਦੌਰਾਨ ਭਾਜਪਾ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ ਗਈਆਂ। ਜਿਨ੍ਹਾਂ ਦਾ ਸ਼੍ਰੀ ਸ਼ਰਮਾ ਨੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।
ਮੀਟਿੰਗ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਭੁਪੇਸ਼ ਅੱਤਰੀ ਤੇ ਵਿਜੇ ਵਰਮਾ, ਜ਼ਿਲ੍ਹਾ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਤੇ ਪ੍ਰੇਮ ਭਾਰਤ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਠਾਕੁਰ, ਜ਼ਿਲ੍ਹਾ ਪ੍ਰਧਾਨ ਐਸਸੀ ਮੋਰਚਾ ਗੰਧਰਵ ਸਿੰਘ ਤਲੋਤਰਾ, ਬਲਾਕ ਸੰਮਤੀ ਚੇਅਰਮੈਨ ਜਗਤਾਰ ਸਿੰਘ, ਦੀਨਾਨਗਰ ਸ਼ਹਿਰੀ ਪ੍ਰਧਾਨ ਸੰਦੀਪ ਠਾਕੁਰ, ਅਨਿਰੁੱਧ ਸ਼ਰਮਾ, ਮੱਖਣ ਸਰਾਫ਼, ਬਹਿਰਾਮਪੁਰ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਬੱਬਲੂ, ਮਨੋਹਰ ਲਾਲ, ਦਿਆਲ ਸਿੰਘ ਬਹਿਰਾਮਪੁਰ, ਸਮਸ਼ੇਰ ਮਿਨਹਾਸ, ਅਰੁਣ ਖਜੂਰੀਆ, ਰਾਜੇਸ਼ ਸ਼ਰਮਾ, ਤਰਸੇਮ ਸੇਮਾ, ਸੌਰਵ ਮਹਾਜਨ, ਸੰਜੀਵ ਸ਼ਰਮਾ ਅਤੇ ਡਾ. ਪ੍ਰਦੀਪ ਸ਼ਰਮਾ ਹਾਜ਼ਰ ਸਨ

Leave a Reply

Your email address will not be published. Required fields are marked *