ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਰਾਜ ਸਰਕਾਰ ਲਗਾਤਾਰ ਯਤਨਸ਼ੀਲ-ਮੁੱਖ ਮੰਤਰੀ
ਪੰਚਕੂਲਾ 4 ਦਸੰਬਰ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਦਯੋਗਪਤੀ ਦੇਸ਼ ਵਿੱਚ ਉਦਯੋਗਿਕ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸਾਲ 2029 ਤੱਕ ਦੇਸ਼ ਨੂੰ ਤਿੱਜੀ ਅਰਥਵਿਵਸਥਾ ਬਨਾਉਣ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਲਈ ਰਾਜ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਂਤਵਾਰ ਨੂੰ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਨਿਵਾਸ ’ਤੇ ਓਐਸਡੀ ਤਰੂਣ ਭੰਡਾਰੀ ਦੀ ਅਗਵਾਈ ਵਿੱਚ ਪੰਜਾਬ ਦੇ ਉਦਯੋਗਪਤੀਆਂ ਦੇ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ’ਤੇ ਮੁੱਖ ਮਤਰੀ ਦੇ ਓਐਸਡੀ ਬੀ.ਬੀ. ਭਾਰਤੀ ਵੀ ਮੌਜ਼ੂਦ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਇਲੇਕਟਿ੍ਰਕ ਵਹੀਕਲ ਦਾ ਹੈ। ਇਸ ਲਈ ਸਰਕਾਰ ਇਲੇਕਟਿ੍ਰਕ ਵਹੀਕਲ ਪਾਰਕ ਬਨਾਉਣ ਦੀ ਯੋਜਨਾ ਤਿਆਰ ਕਰ ਰਹੀ ਹੈ। ਗੁਰੂਗ੍ਰਾਮ ਵਿੱਚ ਇਲੇਕਟਿ੍ਰਕ ਵਹੀਕਲ ਬੈਟ੍ਰੀ ਦੀ ਇੱਕ ਵੱਡੀ ਇੰਡਸਟ੍ਰੀ ਲੈ ਕੇ ਆਏ ਹਨ। ਸਰਕਾਰ ਉਦਯੋਗਾਂ ਨੂੰ ਗਤੀ ਪ੍ਰਦਾਨ ਕਰਨ ਲਈ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਮੇਕ ਇਨ ਇੰਡੀਆ, ਲੋਕਲ ਫਾਰ ਵੋਕਲ-ਵਿਸ਼ੇ ਨਾਲ ਭਾਰਤ ਨੂੰ ਗਤੀ ਨਾਲ ਅੱਗੇ ਲੈ ਜਾਣ ਵਿੱਚ ਦੇਸ਼ ਵਿੱਚ ਬਣੇ ਹੋਏ ਸਾਮਾਨ ਦਾ ਉਪਯੋਗ ਕਰਨ ’ਤੇ ਬਲ ਦਿੱਤਾ। ਇਸ ਦਾ ਸਿਹਰਾ ਉਦਯੋਗਪਤੀਆਂ ਨੂੰ ਹੀ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗਪਤੀਆਂ ਨੇ ਉਦਮਸ਼ੀਲਤਾ ਅਤੇ ਨਵਾਚਾਰ ਨਾਲ ਦੇਸ਼ ਦੀ ਆਰਥਵਿਵਸਥਾ ਨੂੰ ਅੱਗੇ ਵਧਾਇਆ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਵਸਥਿਤ ਢੰਗ ਨਾਲ ਉਦਯੋਗਾਂ ਨੂੰ ਗਤੀ ਪ੍ਰਦਾਨ ਕੀਤੀ ਹੈ, ਉਨ੍ਹਾਂ ਦੇ ਸਾਂਝੇ ਵਿਚਾਰਾਂ ਦੇ ਬੇਹਤਰ ਨਤੀਜੇ ਨਿਕਲ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਨੂੰ ਦੁਨਿਆ ਦੀ 5ਵੀਂ ਅਰਥਵਿਵਸਥਾ ਬਨਾਉਣ ਦਾ ਸੰਕਲਪ ਲਿਆ ਸੀ, ਜਦੋਂ ਕਿ ਭਾਰਤ ਦੁਨਿਆ ਦੀ ਚੌਥੀ ਆਰਥਿਕ ਸ਼ਕਤੀ ਬਣ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਐਮਐਸਈ-ਸੀਡੀਪੀ ਯੋਜਨਾ ਦੇ ਇਲਾਵਾ ਸੂਬੇ ਵਿੱਚ ਮਿਨੀ ਕਲਸਟਰ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਯੋਜਨਾਵਾਂ ਤਹਿਤ 48 ਐਮਐਸਐਮਈ ਕਲਸਟਰਾਂ ਵਿੱਚ 170 ਕਰੋੜ ਰੁਪਏ ਦੀ ਯੋਜਨਾਵਾਂ ’ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਉਦਯੋਗਪਤੀਆਂ ਲਈ ਵਿਵਸਥਾ ਪ੍ਰਣਾਲੀ ਨੂੰ ਦੁਰੂਸਤ ਕਰ ਉਦਯੋਗਾਂ ’ਤੇ ਧਿਆਨ ਕੇਂਦਿ੍ਰਤ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਦਿਨਾਂ ਜਾਪਾਨ ਦੌਰੇ ਦੌਰਾਨ ਉਦਯੋਗਪਤੀਆਂ ਦਾ ਬਹੁਤ ਚੰਗਾ ਰਿਸਪੋਂਸ ਮਿਲਿਆ ਜਿਸ ਵਿੱਚ 5000 ਕਰੋੜ ਰੁਪਏ ਦੇ ਨਿਵੇਸ਼ ਵਿੱਚੋਂ 2000 ਕਰੋੜ ਰੁਪਏ ਦਾ ਨਿਵੇਸ਼ ਸ਼ੁਰੂ ਹੋ ਗਿਆ ਹੈ ਅਤੇ ਕਈ ਉਦਯੋਗਪਤੀਆਂ ਨੇ ਜਮੀਨ ਦਾ ਚੌਣ ਕਰ ਲਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਬਜਟ ਦੌਰਾਨ 10 ਆਈਐਮਟੀ ਬਨਾਉਣ ਦਾ ਐਲਾਨ ਕੀਤਾ ਗਿਆ ਜਿਨ੍ਹਾਂ ਵਿੱਚੋਂ ਦੋ ਆਈਐਮਟੀ ਲਈ ਭੂਮਿ ਦਾ ਚੌਣ ਕਰ ਲਿਆ ਗਿਆ ਹੈ। ਇਸ ਵਿੱਚ ਉਦਯੋਗਪਤੀ ਨਿਵੇਸ਼ ਕਰ ਰਹੇ ਹਨ। ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਉਦਯੋਗਪਤੀਆਂ ਨਾਲ ਖੜੀ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿੱਚ ਸਿੰਗਲ ਵਿੰਡੋ ਸਿਸਟਮ ਲਾਗੂ ਕੀਤਾ ਗਿਆ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਵਿੱਚ ਟੈਕਸ ਵੱਜੋਂ ਜੋ ਮਾਲਿਆ ਇੱਕਠਾ ਹੋਵੇਗਾ ਉਸ ਉਦਯੋਗਾਂ ਦੀ ਸਹੂਲਤਾਂ ’ਤੇ ਹੀ ਖਰਚ ਕੀਤਾ ਜਾਵੇਗਾ। ਇਸ ਦੇ ਇਲਾਵਾ ਰਾਜ ਵਿੱਚ ਬਿਜਲੀ ਰੇਟ ਵੀ ਵੱਧ ਨਹੀਂ ਹੈ। ਹਿਸਾਰ ਵਿੱਚ ਏਅਰਪੋਰਟ ਨਾਲ ਵੀ ਆਈਐਮਟੀ ਬਣਾਇਆ ਗਿਆ ਹੈ। ਅੰਬਾਲਾ ਵਿੱਚ ਵੀ ਆਈਐਮਟੀ ਲਈ ਭੂਮਿ ਦਾ ਏਗ੍ਰੀਮੇਂਟ ਕਰ ਲਿਆ ਗਿਆ ਹੈ।
ਨਾਰਾਇਣਗੜ੍ਹ ਵਿੱਚ ਵੀ ਆਈਐਮਟੀ ਦੀ ਤਿਆਰੀ ਕਰ ਲਈ ਗਈ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅਮਿ੍ਰਤਸਰ ਤੋਂ ਡ੍ਰਾਇਫਰੂਟ ਦੀ ਮਾਰਕੇਟ ਲਈ ਸੋਨੀਪਤ ਵਿੱਚ ਭੂਮਿ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਦਿੱਲੀ ਦੀ ਹੋਲਸੇਲ ਮਾਰਕੇਟ ਅਤੇ ਮਾਰਬਲ ਮਾਰਕੇਟ ਲਈ ਵੀ ਅਨੁਮਤੀ ਪ੍ਰਦਾਨ ਕੀਤੀ ਗਈ ਹੈ। ਜਲਦ ਹੀ ਇਨ੍ਹਾਂ ’ਤੇ ਕੰਮ ਕੀਤਾ ਜਾਵੇਗਾ। ਕਰਨਾਲ ਵਿੱਚ ਫਾਰਮਾ ਹੱਬ ਵਿਕਸਿਤ ਕਰਨ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਾਰੂਤੀ ਉਦਯੋਗ ਵੱਲੋਂ ਗੁਰੂਗ੍ਰਾਮ ਵਿੱਚ ਵੱਡਾ ਪ੍ਰੋਜੈਕਟ ਲਗਾਇਆ ਗਿਆ ਹੈ। ਹਰ ਰੋਜ ਦੋ ਹਜ਼ਾਰ ਗੱਡੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ’ਤੇ ਜੋਗਿੰਦਰ ਸਿੰਘ ਹਾਂਡਾ, ਸੌਰਭ ਮਿਹਤਾ, ਏ.ਕੇ. ਗਰਗ, ਰਾਹੁਲ ਗਰਗ, ਪ੍ਰਵੀਣ ਕਾਂਸਲ, ਪੰਕਜ ਕਪੂਰ, ਗੁਰਦੀਪ ਸਿੰਘ ਸਮੇਤ ਕਈ ਉਦਯੋਗਪਤੀਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਆਪਣੇ ਸੁਝਾਅ ਰੱਖੇ।

