ਪਟਿਆਲਾ

ਟੀਮ ਹਿਊਮਨ ਸਰਵਿਸ ਸੋਸਾਇਟੀ ਵੱਲੋਂ ਐਸ.ਐਚ.ਓ. ਦਿਲਬਾਗ ਸਿੰਘ (ਜੀ.ਆਰ.ਪੀ.) ਨੂੰ ਸਨਮਾਨਿਤ ਕੀਤਾ ਗਿਆ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਟੀਮ ਹਿਊਮਨ ਸਰਵਿਸ ਸੋਸਾਇਟੀ ਦੇ ਵੱਲੋਂ ਬਹੁਤ ਹੀ ਇਮਾਨਦਾਰ ਅਤੇ ਨੇਕ ਦਿਲ ਪੁਲਿਸ ਅਫਸਰ ਐਸ.ਐਚ.ਓ. ਦਿਲਬਾਗ ਸਿੰਘ ਸੇਖੋ ਨੂੰ ਉਹਨਾਂ ਦੀ ਚੰਗੀ ਡਿਊਟੀ ਨਿਭਾਉਣ ਕਾਰਨ ਸਨਮਾਨਿਤ ਕੀਤਾ ਗਿਆ। ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਉਹਨਾਂ ਦਾ ਕੀਮਤੀ ਸਮਾਨ ਰੇਲਵੇ ਸਟੇਸ਼ਨ ਪਟਿਆਲਾ ਤੇ ਗੁੰਮ ਹੋ ਗਿਆ ਸੀ। ਹੋਣਹਾਰ ਐਸ.ਐਚ.ਓ. ਨੇ 12 ਘੰਟਿਆਂ ਵਿੱਚ ਹੀ ਉਹ ਸਮਾਨ ਬਰਾਮਦ ਕਰਵਾਇਆ। ਉਹਨਾਂ ਦੇ ਕਾਰਨ ਅੱਜ ਰੇਲਵੇ ਸਟੇਸ਼ਨ ਤੇ ਨਸ਼ੇੜੀ ਨਜ਼ਰ ਨਹੀਂ ਆਉਂਦੇ ਤੇ ਚੌਰੀਆਂ ਤੇ ਉਹਨਾਂ ਨੇ ਨੱਥ ਪਾ ਰੱਖੀ ਹੈ। ਉਹ ਦੂਜੀ ਵਾਰ ਇਸ ਪੁਲਿਸ ਥਾਣੇ ਵਿੱਚ ਦੁਬਾਰਾ ਤੈਨਾਤ ਹੋਏ ਹਨ, ਜ਼ੋ ਨਸ਼ੇ ਦਾ ਡੱਟ ਕੇ ਵਿਰੋਧ ਕਰਦੇ ਹਨ ਤੇ ਉਹ ਇਕ ਪੁਲਿਸ ਅਫਸਰ ਹੋਣ ਦੇ ਨਾਲ ਨਾਲ ਸਾਡੇ ਨਾਲ ਸਮਾਜ ਸੇਵਾ ਵਿੱਚ ਵੀ ਸਾਡਾ ਸਾਥ ਦੇ ਰਹੇ ਹਨ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ, ਬੋਕਸਰ ਸਹਿਲ ਸ਼ਰਮਾ, ਰਾਹੁਲ ਚੇਅਰਪਰਸਨ, ਵਰਸਾ ਗੋਇਲ ਰਿਟਾਇਰਡ ਐਸ.ਐਸ.ਪੀ. ਪਵਨ ਕੁਮਾਰ ਤੇ ਹੋਰ ਟੀਮ ਮੈਂਬਰ ਮੌਜੂਦ ਰਹੇ।

Leave a Reply

Your email address will not be published. Required fields are marked *