ਹਰਿਆਣਾਚੰਡੀਗੜ੍ਹਪੰਜਾਬ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਾਣੀਪਤ ਦੇ ਵੱਖ-ਵੱਖ ਉਦਯੋਗਾਂ ਨਾਲ ਜੁੜੇ ਪ੍ਰਤੀਨਿਧੀਆਂ ਦੀ ਪ੍ਰੀ-ਬਜਟ ਮੀਟਿੰਗ ਵਿੱਚ ਅਹਿਮ ਐਲਾਨ

ਪਾਣੀਪਤ ਵਿੱਚ ਸਥਾਪਿਤ ਹੋਵੇਗਾ ਕੌਮਾਂਤਰੀ ਪੱਧਰ ਦਾ ਟੈਕਸਟਾਇਲ ਸੰਸਥਾਨ d 10 ਏਕੜ ਜਮੀਨ ਐਚਐਸਆਈਆਈਡੀਸੀ ਨੂੰ ਕਾਰਵਾਈ ਜਾਵੇਗੀ ਉਪਲਬਧd ਮੁੱਖ ਮੰਤਰੀ ਨੇ ਹਿੱਤਧਾਰਕਾਂ ਨੂੰ ਕਿਹਾ- ਸਰਕਾਰ ਨਹੀਂ ਸਗੋ ਜਨਤਾ ਦਾ ਬਜਟ ਸਮਝ ਕੇ ਦੇਣ ਸੁਝਾਅ

ਪੰਚਕੂਲਾ 21 ਜਨਵਰੀ (ਮਧੂਸਾਰ ਬਿਊਰੋ)ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਾਣੀਪਤ ਬੁਨਕਰਾਂ ਦੀ ਅਤੇ ਇਤਿਹਾਸਕ ਨਗਰੀ ਹੈ ਜਿੱਥੇ ਦਾ ਕਪੜਾ ਉਦਯੋਗ ਹਰਿਆਣਾ ਦੇ ਨਾਲ-ਨਾਲ ਪੂਰੇ ਭਾਰਤ ਵਿੱਚ ਨਾਮ ਰੋਸ਼ਨ ਕਰ ਰਿਹਾ ਹੈ। ਪਾਣੀਪਤ ਅੱਜ ਤੇਜ ਗਤੀ ਨਾਲ ਖੁਰਾਕ ਪ੍ਰੋਸੈਂਸਿੰਗ ਕੇਂਦਰ ਵਜੋ ਵੀ ਤੇਜੀ ਨਾਲ ਉਭਰ ਰਿਹਾ ਹੈ। ਇਸੀ ਨੂੰ ਦੇਖਦੇ ਹੋਏ ਵੱਖ-ਵੱਖ ਉਦਯੋਗ ਸੰਗਠਨਾ ਦੀ ਮੰਗ ’ਤੇ ਪਾਣੀਪਤ ਵਿੱਚ ਕੌਮਾਂਤਰੀ ਪੱਧਰ ਦਾ ਟੈਕਸਟਾਇਲ ਸੰਸਥਾਨ ਬਣਾਇਆ ਜਾਵੇਗਾ, ਜਿਸ ਦੇ ਲਈ 10 ਏਕੜ ਜਮੀਨ ਉਪਲਬਧ ਕਰਵਾਈ ਜਾਵੇਗੀ। ਇਸ ਸੰਸਥਾਨ ਵਿੱਚ ਕੌਮਾਂਤਰੀ ਪੱਧਰ ਦੇ ਮਾਨਕਾਂ ’ਤੇ ਤਕਨੀਕੀ ਕੁਸ਼ਲਤਾ ਉਪਲਬਧ ਕਰਵਾਈ ਜਾਵੇਗੀ।
ਮੁੱਖ ਮੰਤਰੀ ਬੁੱਧਵਾਰ ਨੂੰ ਪਾਣੀਪਤ ਵਿੱਚ ਆਯੋਜਿਤ ਪਾਣੀਪਤ, ਸੋਨੀਪਤ ਅਤੇ ਕਰਨਾਲ ਵਿੱਚ ਟੈਕਸਟਾਇਲ, ਫੂਡ ਪ੍ਰੋਸੈਸਿੰਗ ਇੰਡਸਟਰੀ ਅਤੇ ਵੱਖ-ਵੱਖ ਉਦਯੋਗਾਂ ਨਾਲ ਜੁੜੇ ਪ੍ਰਤੀਨਿਧੀਆਂ ਨਾਲ ਪ੍ਰੀ-ਬਜਟ ਕੰਸਲਟੇਂਸ਼ਨ ਮੀਟਿੰਗ ਵਿੱਚ ਮੌਜੂਦ ਉਦਯੋਗਪਤੀਆਂ ਨੂੰ ਸੰਬੋਧਿਤ ਕਰ ਰਹੇ ਸਨ। ਊਨ੍ਹਾਂ ਨੇ ਕਿਹਾ ਕਿ ਵੱਖ-ਵੱਖ ਉਦਯੋਗ ਸੰਗਠਨਾਂ ਦੀ ਮੰਗ ’ਤੇ ਹਰਿਆਣਾ ਆਤਮਨਿਰਭਰ ਟੈਕਸਟਾਇਲ ਪੋਲਿਸੀ ਦੇ ਸਮੇਂ ਨੂੰ ਇੱਕ ਸਾਲ ਲਈ ਵਧਾ ਕੇ 18 ਦਸੰਬਰ, 2026 ਤੱਕ ਕਰ ਦਿੱਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਫੂਡ ਪ੍ਰੋਸੈਸਿੰਗ ਇੰਡਸਟਰੀ ਪੂਰੇ ਸੂਬੇ ਵਿੱਚ ਕਿਸਾਨਾਂ ਅਤੇ ਖਪਤਕਾਰਾਂ ਦੇ ਵਿੱਚ ਇੱਕ ਮਜਬੂਤ ਸੇਤੂ ਦਾ ਕੰਮ ਕਰ ਰਹੀ ਹੈ। ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਦਿਵਾਉਣ, ਉਨ੍ਹਾਂ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਅਤੇ ਖੇਤੀਬਾੜੀ ਨੂੰ ਲਾਭਕਾਰੀ ਕਾਰੋਬਾਰ ਬਨਾਉਣ ਵਿੱਚ ਅਹਿਮ ਭੁਮਿਕਾ ਨਿਭਾ ਰਹੇ ਹਨ। ਊਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਫਾਰਮ ਟੂ ਫਾਈਬਰ, ਫਾਈਬਰ ਟੂ ਫੈਕਟਰੀ, ਫੈਕਟਰੀ ਟੂ ਫੈਸ਼ਨ ਅਤੇ ਫੈਸ਼ਨ ਟੂ ਫੋਰਨ ਫਾਇਵ-ਐਫ ਦੇ ਮੰਤਰ ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਹਰਿਆਣਾ ਵਿੱਚ ਵੀ ਇਸੀ ਫਾਇਵ-ਐਫ ਵਿਜਨ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ। ਪੂੰਜੀਗਤ ਨਿਵੇਸ਼ ਸਬਸਿਡੀ ਦੇ ਤਹਿਤ ਹੁਣ ਮਾਮਲਿਆਂ ਦੀ ਗਿਣਤੀ ’ਤੇ ਕੋਈ ਸੀਮਾ ਨਹੀਂ ਰਕੇਗੀ। ਹੁਣ ਜਿੰਨ੍ਹੇ ਵੀ ਯੋਗ ਉਦਮੀ ਆਉਣਗੇ, ਸਰਕਾਰ ਊਨ੍ਹਾਂ ਸੱਭ ਦੀ ਮਦਦ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਆਤਮਨਿਰਭਰ ਟੈਕਸਟਾਇਲ ਪੋਲਿਸੀ ਦੇ ਤਹਿਤ 354 ਬਿਨੈ ਪ੍ਰਾਪਤ ਹੋਏ ਹਨ। ਇੰਨ੍ਹਾਂ ਦੇ ਲਈ 367 ਕਰੋੜ ਰੁਪਏ ਦੀ ਗ੍ਰਾਂਟ ਮੰਜੂਰ ਕੀਤੀ ਜਾ ਚੁੱਕੀ ਹੈ। ਇਹ ਪੋਲਿਸੀ ਸਾਰੇ ਉਦਮੀਆਂ ਦੇ ਭਰੋਸੇ ਦਾ ਪ੍ਰਤੀਕ ਹੈ। ਅੱਜ ਦੁਨੀਆ ਕੈਮੀਕਲ ਮੁਕਤ ਅਤੇ ਕੁਦਰਤੀ ਰੰਗਾਂ ਵਾਲੇ ਕਪੜਿਆਂ ਦੀ ਮੰਗ ਕਰ ਰਹੀ ਹੈ। ਊਨ੍ਹਾਂ ਨੇ ਭਰੋਸਾ ਵਿਅਕਤ ਕਰਦੇ ਹੋਏ ਕਿਹਾ ਕਿ ਜਿਲ੍ਹਾ ਪਾਣੀਪਤ ਇਸ ਦਿਸ਼ਾ ਵਿੱਚ ਗਲੋਬਲ ਲੀਡਰ ਬਣ ਸਕਦਾ ਹੈ ਅਤੇ ਇੱਥੇ ਦੇ ਲੋਕ ਹੁਣ ਸਿਰਫ ਰਿਵਾਇਤੀ ਕੰਮ ਨਹੀਂ ਕਰ ਰਹੇ, ਸਗੋ ਵੇਸਟ ਟੂ ਵੈਲਥ ਅਤੇ ਪੇਟ ਟੂ ਫਾਈਬਰ ਅਤੇ ਏਂਟੀਬੈਕਟੀਰਿਅਲ ਟਾਵਲਸ ਵਰਗੇ ਨਵੇਂ ਪ੍ਰਯੋਗ ਕਰ ਰਹੇ ਹਨ।
ਮੁੱਖ ਮੰਤਰੀ ਨੇ ਸਾਰੀ ਨਿਰਯਾਤਕਾਂ ਨੂੰ ਅਪੀਲ ਕੀਤੀ ਕਿ ਸਿਰਫ ਰਿਵਾਇਤੀ ਮਾਲ ਨਹੀਂ ਵੇਚਣਾ ਹੈ, ਸਾਨੂੰ ਵਿਸ਼ਵ ਬਾਜਾਰ ਦੀ ਸਭਿਆਚਾਰ ਅਤੇ ਮੰਗ ਨੂੰ ਸਮਝਣਾ ਹੈ। ਪਾਣੀਪਤ ਦਾ ਕਪੜਾ ਹੁਣ ਯੂਰੋਪ ਜਾਂ ਅਮੇਰਿਕਾ ਜਾਵੇ, ਤਾਂ ਉਸ ’ਤੇ ਲਿਖਿਆ ਮੇਡ ਇਨ ਇੰਡੀਆ ਅਤੇ ਮੇਡ ਇਨ ਹਰਿਆਣਾ ਦੁਨੀਆ ਲਈ ਗੁਣਵੱਤਾ ਦਾ ਗਾਰੰਟੀ ਬਣ ਜਾਵੇ। ਇਸ ਦੇ ਲਈ, ਮੈਡੀਕਲ ਟੈਕਸਟਾਇਲ ਅਤੇ ਟੈਕਨੀਕਲ ਟੈਕਸਟਾਇਲ ਵਰਗੇ ਨਵੇਂ ਖੇਤਰਾਂ ਵਿੱਚ ਰਿਸਰਚ ਕਰਨੀ ਹੋਵੇਗੀ। ਇਸ ਦੇ ਲਈ ਬਜਟ ਵਿੱਚ ਵਿਸ਼ੇਸ਼ ਕਾਫੀ ਪ੍ਰਾਵਧਾਨ ਕੀਤੇ ਜਾ ਰਹੇ ਹਨ। ਹਰਿਆਣਾ ਵਿੱਚ ਨੈਸ਼ਨਲ ਟੈਕਨੀਕਲ ਟੈਕਸਟਾਇਲ ਮਿਸ਼ਨ ਦੇ ਨਾਲ ਮਿਲ ਕੇ ਨਵੀਂ ਮਸ਼ੀਨਰੀ ਅਤੇ ਟ੍ਰੇਨਿੰਗ ਲਈ ਸਬਸਿਡੀ ਦੇ ਰਹੇ ਹਨ। ਬਜਟ 2025-26 ਵਿੱਚ ਸੂਬਾ ਸਰਕਾਰ ਨੇ ਮਹਿਲਾਵਾਂ ਦੇ ਸਕਿਲ ਵਿਕਾਸ ਲਈ ਵਿਸ਼ੇਸ਼ ਫੰਡ ਦਾ ਪ੍ਰਾਵਧਾਨ ਕੀਤਾ ਸੀ ਤਾਂ ਜੋ ਮਹਿਲਾ ਮਜਦੂਰ ਸਿਰਫ ਮਜਦੂਰ ਨਾ ਰਹਿਣ, ਸਗੋ ਉਹ ਡਿਜਾਈਨਿੰਗ ਅਤੇ ਮੇਨੇਜਮੈਂਟ ਵਿੱਚ ਵੀ ਅੱਗੇ ਆਉਣ। ਪਿਛਲੇ 10 ਸਾਲਾਂ ਵਿੱਚ ਟੈਕਸਟਾਇਲ ਵਿੱਚ ਐਫਡੀਆਈ ਦੋਗੁਣਾ ਹੋਇਆ ਹੈ। ਭਵਿੱਖ ਵਿੱਚ ਪਾਣੀਪਤ, ਗੁਰੂਗ੍ਰਾਮ ਅਤੇ ਫਰੀਦਾਬਾਦ ਵੱਲੋਂ ਮਿਲ ਕੇ ਹਰਿਆਣਾ ਨੂੰ ਗਲੋਬਲ ਐਕਸਪੋਰਟ ਹੱਬ ਬਨਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।ਮੁੱਖ ਮੰਤਰੀ ਨੇ ਭਰੋਸਾ ਕਰਦੇ ਹੋਏ ਕਿਹਾ ਕਿ ਸਾਰੇ ਸੁਝਾਆਂ ’ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਨੇ ਮੌਜੂਦ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਵਿਧਾਨਸਭਾ ਵਿੱਚ ਬਜਟ 2026-27 ਕਿ ਪੇਸ਼ ਹੋਵੇ ਤਾਂ ਉਹ ਉਸ ਨੂੰ ਜਰੂਰ ਸੁਨਣ। ਜਿਨ੍ਹਾਂ ਦੇ ਬਹੁਮੁੱਲੇ ਸੁਝਾਅ ਬਜਟ 2026-27 ਵਿੱਚ ਸ਼ਾਮਿਲ ਕੀਤੇ ਜਾਣਗੇ, ਉਨ੍ਹਾਂ ਸਾਰਿਆਂ ਨੂੰ ਸਰਕਾਰ ਵੱਲੋਂ ਵਿਧਾਨਸਭਾ ਦੀ ਕਾਰਵਾਈ ਦੇਖਣ ਦਾ ਵਿਸ਼ੇਸ਼ ਸੱਦਾ ਭੇਜਿਆ ਜਾਵੇਗਾ।
ਇਸ ਮੌਕੇ ’ਤੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣਲਾਲ ਪੰਵਾਰ, ਉਦਯੋਗ ਮੰਤਰੀ ਰਾਓ ਨਰਬੀਰ, ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਖੇਤੀਬਾੜੀ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ, ਖੁਰਾਕ ਅਤੇ ਸਪਲਾਹੀ ਰਾਜ ਮੰਤਰੀ ਸ੍ਰੀ ਰਾਜੇਸ਼ ਨਾਗਰ, ਪਾਣੀਪਤ ਸ਼ਹਿਰੀ ਵਿਧਾਇਕ ਸ੍ਰੀ ਪ੍ਰਮੋਦ ਵਿਜ, ਮੇਅਰ ਕੋਮਲ ਸੇਣੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਪ੍ਰਧਾਨ ਸਕੱਤਰ ਸ੍ਰੀ ਅਰੁਣ ਗੁਪਤਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਅਗਰਵਾਲ ਸਮੇਤ ਵੱਖ-ਵੱਖ ਪ੍ਰਸਾਸ਼ਨਿਕ ਅਧਿਕਾਰੀ ਅਤੇ ਉਦਯੋਗ ਜਗਤ ਨਾਲ ਜੁੜੇ ਪ੍ਰਤੀਨਿਧੀ ਸ਼ਾਮਿਲ ਰਹੇ।

Leave a Reply

Your email address will not be published. Required fields are marked *