ਪਿ੍ਰਯੰਕਾ ਗਾਂਧੀ ਨੇ ਕੀਤੇ ਮਾਂ ਕਾਮਾਖਿਆ ਦੇ ਦਰਸ਼ਨ, ਭਾਜਪਾ ਬੋਲੀ- ਚੋਣ ਮੌਸਮ ਦੇ ਭਗਤ
ਗੁਹਾਟੀ 19 ਫਰਵਰੀ (ਮਧੂਸਾਰ ਬਿਊਰੋ) ਗਰਸ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਬੁੱਧਵਾਰ ਨੂੰ ਆਸਾਮ ਦੇ ਪ੍ਰਦੇਸ਼ ਪ੍ਰਧਾਨ ਅਤੇ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨਾਲ ਇੱਥੇ ਪਵਿੱਤਰ ਮਾਂ ਕਾਮਾਖਿਆ ਦੇ ਦਰਸ਼ਨ ਕਰ ਕੇ ਮੰਦਰ ’ਚ ਪੂਜਾ ਕੀਤੀ। ਪਿ੍ਰਯੰਕਾ ਵਾਡਰਾ ਨੇ ਮੰਦਰ ’ਚ ਦਰਸ਼ਨ ਕਰਦੇ ਹੋਏ ਇਕ ਫੋਟੋ ਨਾਲ ਸੋਸ਼ਲ ਮੀਡੀਆ ’ਐਕਸ’ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ,’’ਇੱਥੇ ਮਾਂ ਕਾਮਾਖਿਆ ਦੇਵੀ ਦਾ ਦਰਸ਼ਨ ਕਰ ਕੇ ਆਸ਼ੀਰਵਾਦ ਲਿਆ ਅਤੇ ਆਸਾਮ ਤੇ ਪੂਰੇ ਦੇਸ਼ ਦੀ ਭਲਾਈ ਦੀ ਕਾਮਨਾ ਕੀਤੀ। ਮੈਂ ਮਾਂ ਕਾਮਾਖਿਆ ਦੇਵੀ ਦਾ ਆਸ਼ੀਰਵਾਦ ਲੈਣ ਆਈ ਹਾਂ, ਮਾਂ ਕਾਮਾਖਿਆ ਦੇਵੀ ਨਾਲ ਕਰੋੜਾਂ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਸਾਡੇ ਹਰ ਇਕ ਭਾਰਤਵਾਸੀ ਭਰਾ-ਭੈਣ ’ਤੇ ਮਾਂ ਦੀ ਕਿਰਪਾ ਬਣੀ ਰਹੇ। ਜੈ ਮਾਂ ਕਾਮਾਖਿਆ।’’

