ਪੰਜਾਬਪਟਿਆਲਾ

ਸ਼ਿਲਾਂਗ “ਚ ਸਿੱਖਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕਿਸੇ ਤਰਾਂ ਦੀ ਸਮੱਸਿਆ-ਗਵਰਨਰ ਮੇਘਾਲਿਆ

ਪਟਿਆਲਾ (ਰਮਨਦੀਪ/ਮਧੂਸਾਰ ਬਿਊਰੋ) ਮੇਘਾਲਿਆ’ਚ ਰਹਿ ਰਹੇ ਸਿੱਖਾਂ ਅਤੇ ਕਿਰਸਾਨੀ ਸੰਬੰਧੀ ਚੱਲ ਰਹੇ ਸੰਘਰਸ਼ ਨੂੰ ਹੱਲ ਕਰਨ ਸਬੰਧੀ ਆ ਰਹੀਆਂ ਸਮੱਸਿਆਵਾਂ ਦੇ ਠੋਸ ਅਤੇ ਢੁਕਵੇਂ ਹੱਲ ਲੲੀ ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦਾ ਇੱਕ ਉੱਚ ਪੱਧਰੀ ਵਫਦ ਗਵਰਨਰ ਮੇਘਾਲਿਆ ਸ੍ਰੀ ਸੱਤਿਆ ਪਾਲ ਮਲਿਕ ਨੂੰ ਦਿੱਲੀ ਵਿਖੇ ਮੇਘਾਲਿਆ ਭਵਨ ਵਿਖੇ ਮਿਲਿਆ।

ਵਫਦ ਦੀ ਪ੍ਰਧਾਨਗੀ ਫਰੰਟ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਨੇ ਕੀਤੀ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ ਨੇ ਦੱਸਿਆ ਕਿ ਫਰੰਟ ਦੀ ਗਵਰਨਰ ਸਾਹਿਬ ਨਾਲ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ’ਚ ਹੋਈ । ਸਮੱਸਿਆਵਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਗਵਰਨਰ ਸਾਹਿਬ ਨੇ ਵਫਦ ਨੂੰ ਪੂਰਨ ਭਰੋਸਾ ਦਿਵਾਇਆ ਹੈ ਕਿ ਮੇਘਾਲਿਆ “ਚ ਸਿੱਖਾਂ ਨੂੰ ਕਿਸੇ ਤਰਾਂ ਦੀ ਚਿੰਤਾ ਦੀ ਲੋੜ ਨਹੀਂ ਇਹ ਬਿਨਾਂ ਕਿਸੇ ਡਰ ਜਾਂ ਖੌਫ ਤੋਂ ਰਹਿਣ । ਕਿਸਾਨਾਂ ਬਾਰੇ ਚੱਲ ਰਹੇ ਸੰਘਰਸ਼ ਦੀ ਵੀ ਹਿਮਾਇਤ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਸਬੰਧੀ ਕਾਨੂੰਨਾਂ ਦਾ ਵੀ ਜਲਦੀ ਹੀ ਠੋਸ ਹੱਲ ਕੱਢ ਲਿਆ ਜਾਵੇਗਾ । ਫਰੰਟ ਵੱਲੋਂ ਵਫਦ ‘ਚ ਨਾਲ ਹਾਜਰ ਡਾ ਅਮ੍ਰਿਤਪਾਲ ਸਿੰਘ ਸ਼ੇਰਗਿੱਲ,ਨੇਤ ਸਿੰਘ ਧਾਲੀਵਾਲ ਅਤੇ ਗਗਨਦੀਪ ਸਿੰਘ ਨੇ ਗਵਰਨਰ ਸੱਤਿਆ ਪਾਲ ਮਲਿਕ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ।

Leave a Reply

Your email address will not be published. Required fields are marked *