ਪਟਿਆਲਾ

ਪਟਿਆਲਾ ਤੋਂ ਲਾਪਤਾ ਹੋਇਆ ਬੱਚਾ ਹਰਿਆਣਾ ਤੋਂ ਬਰਾਮਦ

ਬੱਚੇ ਦੀ ਸੁਰੱਖਿਆ ਸੀ ਪਹਿਲਾ ਜਰੂਰੀ ਕੰਮ- ਇੰਨ.ਪੁਨੀਤ ਚਹਿਲ
ਪਟਿਆਲਾ : 22 ਸਤੰਬਰ (ਮਧੂਸਾਰ ਬਿਊਰੋ) ਸ਼ਹਿਰ ਦੇ ਜੁਝਾਰ ਨਗਰ ਤੋਂ ਚਾਰ ਦਿਨ ਪਹਿਲਾਂ ਐਤਵਾਰ ਨੂੰ ਲਾਪਤਾ ਹੋਇਆ ੧੧ ਸਾਲਾਂ ਅੰਕਿਤ ਨੂੰ ਥਾਣਾ ਅਰਬਨ ਅਸਟੇਟ ਦੀ ਪੁਲਸ ਨੇ ਸ਼ਾਹਬਾਦ ਤੋਂ ਬਰਾਮਦ ਕਰ ਲਿਆ ਹੈ।।

ਜਾਣਕਾਰੀ ਦਿੰਦਿਆਂ ਥਾਣਾ ਅਰਬਨ ਅਸਟੇਟ ਦੇ ਐਸ. ਐਚ. ਓ. ਇੰਸ. ਪੁਨੀਤ ਚਹਿਲ ਨੇ ਦੱਸਿਆ ਕਿ ਸ਼ਸ਼ੀ ਕੁਮਾਰ ਵਾਸੀ ਜੁਝਾਰ ਨਗਰ ਪਟਿਆਲਾ ਨੇ ਉਨ੍ਹਾਂ ਨੂੰ ਬੀਤੇ ਕਲ ਦੱਸਿਆ ਕਿ ੧੮ ਸਤੰਬਰ ਐਤਵਾਰ ਨੂੰ ਉਸ ਦਾ ੧੧ ਸਾਲਾ ਬੱਚਾ ਅੰਕਿਤ ਘਰ ਤੋਂ ਦੁਕਾਨ ‘ਤੇ ਗਿਆ ਸੀ ਪਰ ਵਾਪਸ ਨਹੀਂ ਆਇਆ। ਜਿਸ ਤੇ ਕਾਰਵਾਈ ਕਰਦਿਆ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਸੀ।
ਇੰਸਪੈਕਟਰ ਪੁਨੀਤ ਚਹਿਲ ਨੇ ਦਸਿਆ ਕਿ ਉਨ੍ਹਾਂ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਦਿਆ ਬੱਚੇ ਦੀ ਭਾਲ ਲਈ ਹਰ ਜਰੂਰੀ ਕਦਮ ਚੁਕਿਆ ਗਿਆ।ਪਨੀਤ ਚਾਹਿਲ ਦਾ ਕਹਿਣਾਂ ਸੀ ਕਿ ਉਨ੍ਹਾਂ ਵਲੋਂ ਬੱਚੇ ਦੀ ਸੁਰੱਖਿਆ ਪਹਿਲਾ ਜਰੂਰੀ ਕੰਮ ਸੀ ਕਿ ਬੱਚਾ ਕਿਸਾ ਗਲਤ ਅੰਨਸਰਾਂ ਦੇ ਹਥੇ ਨਾ ਚੜ੍ਹ ਜਾਏ। ਉਨ੍ਹਾਂ ਦੱਸਿਆ ਕਿ ਜਦੋਂ ਇਸ ਸੰਬੰਧੀ ਪੁਲਸ ਨੇ ਪੜਤਾਲ ਕਰਨੀ ਸ਼ੁਰੂ ਕੀਤੀ ਅਤੇ ਪੰਜਾਬ-ਹਰਿਆਣਾ ਤੇ ਰਾਜਸਥਾਨ ਸਮੇਤ ਉਤਰ ਭਾਰਤ ਦੇ ਸਮੁੱਚੇ ਰਾਜਾਂ ਵਿਚ ਇਸ ਸੰਬੰਧੀ ਵਾਇਰਲੈਸ ਤੇ ਵਟਸਐਪ ਕੀਤੇ ਗਏ ਤਾਂ ਬੁੱਧਵਾਰ ਨੂੰ ਹਰਿਆਣਾ ਦੇ ਸ਼ਾਹਬਾਦ ਥਾਣੇ ਤੋਂ ਬੱਚਾ ਬਰਾਮਦ ਹੋ ਗਿਆ ‘ਤੇ ਬੀਤੀ ਸ਼ਾਮ ਬੱਚੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿਤਾ ਦਿਆ ਹੈ ਇਸ ਦੌਰਾਂਨ ਬੱਚੇ ਦੇ ਪਰਿਵਾਰਕ ਮੈਂਬਰਾਂ ਦੇ ਥਾਣਾਂ ਅਰਬਨ ਅਸਟੇਟ ਦੇ ਐਸ ਐਚ ਓ ਪੁਨੀਤ ਸਿੰਘ ਚਹਿਲ ਦਾ ਧਨਵਾਦ ਕੀਤਾ।ਉਥੋਂ ਦੀ ਪੁਲਸ ਨੇ ਥਾਣਾ ਅਰਬਨ ਅਸਟੇਟ ਦੀ ਪੁਲਸ ਨੂੰ ਇਸ ਸੰਬੰਧੀ ਸੂਚਨਾ ਦਿੱਤੀ ਅਤੇ ਪੁਲਸ ਪਾਰਟੀ ਅੱਜ ਬੱਚੇ ਨੂੰ ਲੈਣ ਲਈ ਰਵਾਨਾ ਹੋ ਚੁੱਕੀ ਹੈ।।

Leave a Reply

Your email address will not be published. Required fields are marked *