ਪੰਜਾਬ

‘ਆਪ’ ਦੇ ਵੱਧਦੇ ਕਦਮਾਂ ਨੂੰ ਰੋਕਣ ਲਈ ਵਿਰੋਧੀ ਖੇਡ ਰਹੇ ਚਾਲਾਂ : ਜਰਨੈਲ ਸਿੰਘ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਾਗਰ) sਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਤੇ ਪੰਜਾਬ ਦੇ ਸਹਿ ਇੰਚਾਰਜ ਜਰਨੈਲ ਸਿੰਘ ਨੇ ਦੀਨਾਨਗਰ ਵਿਖੇ ਵਲੰਟੀਅਰ ਮੀਟਿੰਗ ਦੌਰਾਨ 2017 ‘ਚ ਪੰਜਾਬ ਅੰਦਰ ‘ਆਪ’ ਦੀ ਇਤਿਹਾਸਕ ਜਿੱਤ ਹੋਣ ਦਾ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੇ ਵੱਧਦੇ ਕਦਮਾਂ ਨੂੰ ਰੋਕਣ ਲਈ ਕਾਂਗਰਸ ਤੇ ਅਕਾਲੀ-ਭਾਜਪਾ ਵੱਲੋਂ ਕਈ ਚਾਲਾਂ ਖੇਡੀਆਂ ਜਾ ਰਹੀਆਂ ਹਨ ਪਰ ਇਸ ਵਾਰ ਵਿਰੋਧੀਆਂ ਦੀਆਂ ਤਮਾਮ ਚਾਲਾਂ ਫੇਲ੍ਹ ਸਾਬਤ ਹੋਣਗੀਆਂ ਅਤੇ ਪੰਜਾਬ ਦੀ ਸੱਤਾ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕਾਬਜ਼ ਹੋਵੇਗਾ। ਇਸ ਮੀਟਿੰਗ ਵਿੱਚ ਸਰਕਲ ਤੇ ਬੂਥ ਇੰਚਾਰਜਾਂ ਤੋਂ ਇਲਾਵਾ ਆਮ ਵਲੰਟੀਅਰ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ।
ਜਰਨੈਲ ਸਿੰਘ ਨੇ ਵਲੰਟੀਅਰਾਂ ਨੂੰ ਕਿਹਾ ਕਿ ਉਹ ਇੱਕ ਵੱਡੀ ਜੰਗ ਲਈ ਤਿਆਰ ਹੋ ਜਾਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਂਦੇ ਹੋਏ ਲੋਕਾਂ ਨੂੰ ਚੋਣਾਂ ‘ਚ ‘ਆਪ’ ਦਾ ਸਾਥ ਦੇਣ ਲਈ ਰਾਜ਼ੀ ਕਰਨ। ਇਸ ਮੌਕੇ ਵਲੰਟੀਅਰਾਂ ਨੇ ਹਲਕੇ ‘ਚ ਕੰਮ ਕਰਦਿਆਂ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਜਰਨੈਲ ਸਿੰਘ ਨੂੰ ਜਾਣੂ ਕਰਵਾਇਆ। ਜਿਨ੍ਹਾਂ ਦਾ ਹੱਲ ਕੀਤੇ ਜਾਣ ਦਾ ਉਨ੍ਹਾਂ ਭਰੋਸਾ ਦਿੱਤਾ।
ਇਸ ਤੋਂ ਪਹਿਲਾਂ ਲੋਕ ਸਭਾ ਹਲਕਾ ਗੁਰਦਾਸਪੁਰ ਇੰਚਾਰਜ ਜਥੇਦਾਰ ਗੁਰਵਿੰਦਰ ਸਿੰਘ ਸ਼ਾਮਪੁਰਾ, ਸੀਨੀਅਰ ਆਗੂ ਦੀਨਾਨਗਰ ਜੋਗਿੰਦਰ ਸਿੰਘ ਛੀਨਾ ਅਤੇ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਮਜ਼ਬੂਤੀ ਦਾ ਸਿਹਰਾ ਪਾਰਟੀ ਲਈ ਸਖ਼ਤ ਮੇਹਨਤ ਕਰਨ ਵਾਲੇ ਵਲੰਟੀਅਰਾਂ ਨੂੰ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਚੜ੍ਹਤ ਤੋਂ ਭੈਅਭੀਤ ਹੋ ਗਈਆਂ ਹਨ। ਇਸ ਦੌਰਾਨ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜਰਨੈਲ ਸਿੰਘ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸੈਕਟਰ ਇੰਚਾਰਜ ਰਾਜਿੰਦਰ ਸਿੰਘ, ਸੀਨੀਅਰ ਆਗੂ ਹਕੀਕਤ ਰਾਏ, ਮਹਿਲਾ ਵਿੰਗ ਇੰਚਾਰਜ ਬੀਬੀ ਪਰਮਜੀਤ ਕੌਰ, ਯੂਥ ਵਿੰਗ ਕੋਆਰਡੀਨੇਟਰ ਡਾ. ਅਜੇ ਕੁਮਾਰ, ਯੂਗ ਵਿੰਗ ਦੀਨਾਨਗਰ ਪ੍ਰਧਾਨ ਗਗਨਦੀਪ ਸ਼ਰਮਾ, ਮਨੀਸ਼ ਕੁਮਾਰ, ਤਰਸੇਮ ਸਿੰਘ ਮਲੂਕਚੱਕ, ਪ੍ਰਤਾਪ ਸਿੰਘ ਜੱਟੂਵਾਲ, ਯਸ਼ਪਾਲ ਡੀਡਾ, ਬਲਦੇਵ ਸਿੰਘ ਮਲੂਕਚੱਕ, ਠਾਕੁਰ ਰਘੁਨਾਥ ਸਿੰਘ ਬਾਹਮਣੀ, ਲਖਵਿੰਦਰ ਸਿੰਘ, ਕੁਲਵੰਤ ਸਿੰਘ, ਵਰਿੰਦਰ ਸਿੰਘ, ਰਮੇਸ਼ ਕੁਮਾਰ, ਕਮਲ ਕੁਮਾਰ, ਕਮਲਜੀਤ, ਅਨਿਲ ਕੁਮਾਰ, ਜੋਗਾ ਸਿੰਘ, ਰਾਜ ਕੁਮਾਰ, ਸੁਰੇਸ਼ ਕੁਮਾਰ, ਸੁਰਿੰਦਰ ਸਿੰਘ, ਸੰਤੋਖ ਸਿੰਘ, ਤਰੁਣ ਸ਼ਰਮਾ, ਹੈਪੀ ਸ਼ਰਮਾ, ਵਿਕਰਾਂਤ ਭੋਗਲ, ਸੋਨੂੰ ਭੋਆ, ਡਾ. ਵਿਨੋਦ ਸੋਨੀ ਭੋਆ, ਜੋਤ ਸ਼ਰਮਾ ਭੋਆ, ਵਿਜੇ ਸੈਣੀ, ਰੰਜਨ ਗੁਰਦਾਸਪੁਰ, ਮਨਭਵਨ ਗੁਰਦਾਸਪੁਰ ਅਤੇ ਡਾ. ਗੁਰਇੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ‘ਚ ਪਾਰਟੀ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *