ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਨਾਕਾਮ !

ਗੈਸ ਸਿਲੰਡਰਾਂ ਦੇ ਟਰੱਕਾਂ ਨੂੰ ਉਡਾਉਣ ਦੀ ਸੀ ਤਿਆਰੀ, 4 ਗਿ੍ਰਫ਼ਤਾਰ

ਨਵੀਂ ਦਿੱਲੀ 3 ਅਪ੍ਰੈਲ (ਮਧੂਸਾਰ ਬਿਊਰੋ) ਉੱਤਰ ਪ੍ਰਦੇਸ਼ ਦੀ ਐਂਟੀ-ਟੈਰੋਰਿਸਟ ਸਕੁਐਡ ਨੇ ਦੇਸ਼ ਵਿੱਚ ਦਹਿਸ਼ਤ ਫੈਲਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ 4 ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਨੌਜਵਾਨ ਭਾਰਤ ਵਿੱਚ ’ਗਜ਼ਵਾ-ਏ-ਹਿੰਦ’ ਲਾਗੂ ਕਰਨ ਦੇ ਮਕਸਦ ਨਾਲ ਮਸ਼ਹੂਰ ਸੰਸਥਾਵਾਂ, ਵਾਹਨਾਂ ਅਤੇ ਰੇਲਵੇ ਸਿਗਨਲ ਬਾਕਸਾਂ ਵਿੱਚ ਅੱਗ ਲਗਾ ਕੇ ਦਹਿਸ਼ਤ ਫੈਲਾਉਣ ਦੀ ਯੋਜਨਾ ਬਣਾ ਰਹੇ ਸਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਗੈਸ ਸਿਲੰਡਰਾਂ ਨਾਲ ਭਰੇ ਟਰੱਕਾਂ ਨੂੰ ਅੱਗ ਲਗਾ ਕੇ ਵੱਡੇ ਧਮਾਕੇ ਕਰਨ ਦੀ ਫਿਰਾਕ ਵਿੱਚ ਸਨ। ਇਨ੍ਹਾਂ ਨੇ ਲਖਨਊ ਦੇ ਚਾਰਬਾਗ ਰੇਲਵੇ ਸਟੇਸ਼ਨ ਦੇ ਬਾਹਰ ਵੀ ਅੱਗਜ਼ਨੀ ਕਰਨ ਦੀ ਯੋਜਨਾ ਬਣਾਈ ਸੀ। 1“S ਅਨੁਸਾਰ ਇਹ ਗਿਰੋਹ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਸੀ. ਇਹ ਮੁਲਜ਼ਮ ਦੇਸ਼ ਦੀਆਂ ਅਹਿਮ ਸੰਸਥਾਵਾਂ ਅਤੇ ਸਿਆਸੀ ਹਸਤੀਆਂ ਦੀ ਰੇਕੀ ਕਰਕੇ ਉਨ੍ਹਾਂ ਦੀ ਜਾਣਕਾਰੀ ਅਤੇ ਗੂਗਲ ਲੋਕੇਸ਼ਨ ਪਾਕਿਸਤਾਨ ਭੇਜਦੇ ਸਨ. ਹੈਰਾਨੀ ਦੀ ਗੱਲ ਇਹ ਹੈ ਕਿ ਇਹ ਨੌਜਵਾਨ ਛੋਟੀਆਂ ਅੱਗਜ਼ਨੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਉਨ੍ਹਾਂ ਦੀ ਵੀਡੀਓ ਪਾਕਿਸਤਾਨ ਭੇਜਦੇ ਸਨ ਅਤੇ ਬਦਲੇ ਵਿੱਚ QR ਕੋਡ ਰਾਹੀਂ ਪੈਸੇ ਲੈਂਦੇ ਸਨ।

Leave a Reply

Your email address will not be published. Required fields are marked *