ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਪੁਲਿਸ ਵਰਦੀ ’ਚ ਲਾਲ ਨੀਲੀ ਦਸਤਾਰ ’ਚ ਕਰਨ ਬਦਲਾਅ : ਪ੍ਰੋ. ਬਡੂੰਗਰ
ਪਟਿਆਲਾ 17 ਜੂਨ (ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ ਵਰਦੀ ਵਿਚ ਲਾਲ ਨੀਲੀ ਦਸਤਾਰ ਵਿਚ ਬਦਲਾਅ ਕਰਨਾ ਚਾਹੀਦਾ ਹੈ, ਜੋ ਹੁਣ ਤੱਕ ਫਿਰੰਗੀਆਂ ਦੀ ਗੁਲਾਮੀ ਦੀ ਨਿਸ਼ਾਨੀ ਹੈ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਪੱਤਰ ਵਿਚ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਪੰਜਾਬ ਪੁਲਿਸ ਦੇ ਸਿਪਾਹੀ, ਸੀਨੀਅਰ ਸਿਪਾਹੀ ਅਤੇ ਮੁੱਖ ਸਿਪਾਹੀ ਭਾਵ ਕਾਂਸਟੇਬਲ, ਸੀਨੀਅਰ ਕਾਂਸਟੇਬਲ ਅਤੇ ਹੋਲਦਾਰ ਅਜੇ ਲਾਲ-ਨੀਲੀ ਦਸਤਾਰ ਸਜਾਉਂਦੇ ਹਨ। ਇਹ ਲਾਲ-ਨੀਲੀ ਦਸਤਾਰ ਤਾਂ ਫਿਰੰਗੀ ਦੀ ਗੁਲਾਮੀ ਦੀ ਨਿਸ਼ਾਨੀ ਹੈ। ਪ੍ਰੋਂ ਬਡੂੰਗਰ ਨੇ ਕਿਹਾ ਕਿ ਜੰਗ-ਏ-ਅਜ਼ਾਦੀ ਦੇ ਮਹਾਨਤਮ ਪਰਵਾਨੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਵਿੱਤਰ ਸਥਾਨ ਖਟਕੜ ਕਲਾਂ ਵਿਖੇ 16 ਮਾਰਚ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਆਹੁਦੇ ਦੀ ਸਹੁੰ ਚੁੱਕੀ ਸੀ ਅਤੇ ਸਰਦਾਰ ਭਗਤ ਸਿੰਘ ਜੀ ਵਰਗੇ ਮਰਜੀਵੜੇ ਪੰਜਾਬੀਆਂ/ਭਾਰਤੀਆਂ ਨੇ ਅੰਗਰੇਜ਼ ਦੀ ਗੁਲਾਮੀ ਦੀਆਂ ਜੰਜੀਰਾਂ ਵੱਢਕੇ ਭਾਰਤ ਦੇਸ਼ ਨੂੰ 15 ਅਗਸਤ 1947 ਨੂੰ ਅਜ਼ਾਦ ਕਰਵਾਇਆ ਸੀ। ਪ੍ਰੋ. ਬਡੂੰਗਰ ਨੇ ਪੱਤਰ ਵਿਚ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ ਵਰਦੀ ਵਿਚ ਦਸਤਾਰ ਲਾਲ ਨੀਲੀ ਵਿਚ ਬਦਲਾਅ ਕੀਤਾ ਜਾਵੇ ਕਿਉਂ ਕਿ ਦਸਤਾਰ ਨਾਲ ਵਿਖਾਈ ਦਿੰਦੀ ਝਾਲਰ ਫਿਰੰਗੀਆਂ ਦੀ ਦੇਣ ਅਤੇ ਜੇ ਬਦਲਾਅ ਕੀਤਾ ਜਾਵੇ ਤਾਂ ਪੁਲਿਸ ਪ੍ਰਬੰਧ ਵਿਚੋਂ ਸਭ ਤੋਂ ਉੱਤਮ ਕਾਰਜ ਹੋਵੇਗਾ, ਜਿਸ ਨਾਲ ਰਹਿੰਦੀ ਖੂੰਹਦੀ ਗੁਲਾਮੀ ਵੀ ਗਲੋ ਲਹਿ ਜਾਵੇਗੀ।

