ਪਟਿਆਲਾ

ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਜੁਆਇੰਟ ਡਾਇਰੈਕਟਰ ਸਿਮਰਨਜੋਤ ਕੌਰ ਜੀ ਨੂੰ ਸਨਮਾਨ ਚਿੰਨ

ਪਟਿਆਲਾ, 27 ਸਤੰਬਰ (ਮਧੂਸਾਰ ਬਿਊਰੋ)
ਪੰਜਾਬ ਰਾਸ਼ਨ ਡਿਪੂ ਹੋਲਡਰਾਂ ਦਾ ਇੱਕ ਵਫਦ ਪੰਜਾਬ ਦੇ ਰਾਸ਼ਨ ਡਿਪੂ ਹੋਲਡਰ ਦੇ ਚੇਅਰਮੈਨ ਜਨਕ ਰਾਜ ਗਰਗ ਪ੍ਰਧਾਨ ਸੁਰਿੰਦਰ ਕੁਮਾਰ ਛਿੰਦਾ ਉਪ ਪ੍ਰਧਾਨ ਜਸਵਿੰਦਰ ਸਿੰਘ ਖਰੜ, ਸ਼ਾਮ ਲਾਲ ਅਤੇ ਸੈਂਕੜੇ ਸਾਥੀਆਂ ਸਮੇਤ ਪੰਜਾਬ ਭਵਨ ਚੰਡੀਗੜ੍ਹ ਵਿਖੇ ਫੂਡ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋ ਅਤੇ ਜੁਆਇੰਟ ਡਾਇਰੈਕਟਰ ਸਿਮਰਨਜੋਤ ਕੌਰ ਜੀ ਨੂੰ ਸਨਮਾਨ ਚਿੰਨ ਸ੍ਰੀ ਸਾਹਿਬ (ਕ੍ਰਿਪਾਨ) ਅਤੇ ਮਮੈਂਟੋ ਦੇ ਕੇ ਸਨਮਾਨਤ ਕੀਤਾ ਗਿਆ।
ਇਹ ਸਨਾਮਨ ਚਿੰਨ ਫੂਡ ਮੰਤਰੀ ਆਦੇਸ਼ ਪ੍ਰਤਾਪ ਕੈਰੋ ਨੇ ਡਿਪੂ ਹੋਲਡਰਾਂ ਦੀ ਵਿਸ਼ੇਸ਼ ਮੰਗ 25/- ਰੁਪਏ ਕੁਇੰਟਲ ਤੋਂ ਵਧਾ ਕੇ 50/- ਰੁਪਏ ਕੁਇੰਟਲ 1-4-2016 ਤੋਂ ਕਰ ਦਿੱਤੀ ਹੈ। ਕੁੱਝ ਇਨਸਪੈਕਟਰਾਂ ਦੁਆਰਾ ਡਿਪੂ ਹੋਲਡਰ ਮਾਲਕ ਨੂੰ ਡਿਪੂ ਹੋਲਡਰ ਤੋਂ ਬਗੈਰ ਕਣਕ ਦੀ ਵੰਡ ਕੀਤੀ ਗਈ ਸੀ ਅਤੇ ਘਪਲੇ ਦਾ ਡਰ ਬਣਿਆ ਰਹਿੰਦਾ ਸੀ ਤੇ ਕੁੱਝ ਖਪਤਕਾਰ ਵੀ ਕਣਕ ਲੈਣ ਤੋਂ ਵਾਂਝੇ ਰਹਿ ਜਾਂਦੇ ਸੀ। ਮੰਤਰੀ ਜੀ ਨੇ ਇਹ ਗੱਲ ਬਹੁਤ ਧਿਆਨ ਨਾਲ ਸੁਣ ਕੇ ਅੱਗੇ ਨੂੰ ਡਿਪੂ ਹੋਲਡਰ ਕਣਕ ਦੀ ਵੰਡ ਸਮੇਂ ਡਿਪੂ ਹੋਲਡਰ ਵੰਡ ਕਰੇਗਾ ਤੇ ਇਸਪੈਕਟਰ ਕੇਵਲ ਨਿਗਰਾਨੀ ਲਈ ਅਤੇ ਨਿਗਰਾਨ ਕਮੇਟੀ ਦੀ ਹਾਜਰੀ ਵਿੱਚ ਬੈਠੇਗਾ। ਡਿਪੂ ਹੋਲਡਰਾਂ ਦੀ ਇੱਕ ਹੋਰ ਮੰਗ ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਸਾਰੇ ਰਾਸ਼ਨ ਡਿਪੂ ਹੋਲਡਰਾਂ ਦਾ ਸਰਕਾਰ ਵੱਲੋਂ ਪੂਰਨ ਸਿੰਘ ਬੀਮਾ ਕਾਰਡ ਬਣਾਇਆ ਜਾਵੇਗਾ। ਡਿਪੂ ਹੋਲਡਰਾਂ ਦੀ ਇਹ ਮੰਗ ਵੀ ਮੰਨ ਲਈ ਗਈ ਹੈ ਕਿ ਰਹਿੰਦਾ 25/- ਰੁਪਏ ਕੁਇੰਟਲ ਫੂਡ ਸਕਿਉਰਟੀ ਐਕਟ ਦੇ ਅਧੀਨ ਵੰਡੀ ਕਣਕ ਦਾ ਕਮਿਸ਼ਨ ਜਲਦੀ ਤੋਂ ਜਲਦੀ ਡਿਪੂ ਹੋਲਡਰਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ। ਮੰਤਰੀ ਜੀ ਨੇ ਕਿਹਾ ਕਿ ਪਟਿਆਲਾ ਜਿਲੇ ਦਾ ਬਣਦਾ 25/- ਰੁਪਏ ਕੁਇੰਟਲ ਕਮਿਸ਼ਨ ਇੱਕ ਕਰੋੜ 54 ਲੱਖ ਟਰਾਂਸਫਰ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੀ ਕੰਪਿਊਟਰ ਤੇ ਪਹਿਲਾ ਇੱਕ ਮਲਾਜਮ ਕਮਿਸ਼ਨ ਦਾ ਕੰਮ ਕਰਦਾ ਸੀ ਹੁਣ ਕੰਪਿਊਟਰ ਤੇ 5 ਬੰਦੇ ਕਰ ਦਿੱਤੀ ਜਾਣਗੇ ਤਾਂ ਕਿ ਡਿਪੂ ਹੋਲਡਰਾਂ ਦੀ ਕਮਿਸ਼ਨ ਜਲਦੀ ਤੋਂ ਜਲਦੀ ਮਿਲ ਸਕੇ। ਮੰਤਰੀ ਜੀ ਨੇ ਡਿਪੂ ਹੋਲਡਰਾਂ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਆੜਤੀਆ ਦੀ ਤਰਜ ਤੇ ਸਕੈਚ ਕਾਰਡ ਰਾਹੀਂ ਕਮਿਸ਼ਨ ਦੀ ਪੇਮੈਂਟ ਦਿੱਤੀ ਜਾਵੇਗੀ। ਇਸ ਮੌਕੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਬਠਿੰਡਾ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਮਾਨਸਾ, ਆਦਿ ਤੋਂ ਅਹੁੱਦੇਦਾਰ ਮੌਜੂਦ ਸਨ।

Leave a Reply

Your email address will not be published. Required fields are marked *