ਹਰਿਆਣਾਚੰਡੀਗੜ੍ਹਜਲੰਧਰਪੰਜਾਬ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਵਾਰ ਸਮੇਤ ਕੀਤੇ ਬਾਂਕੇ ਬਿਹਾਰੀ ਦੇ ਦਰਸ਼ਨ

ਬ੍ਰਜ ਦੀ ਪਾਵਨ ਧਰਤੀ ਵਿ੍ਰੰਦਾਵਨ ਵਿੱਚ ਪੂਜਾ-ਅਰਚਨਾ ਕਰਕੇ ਸੂਬੇ ਦੀ ਸੁੱਖ-ਸਮਰੱਧੀ ਅਤੇ ਖੁਸ਼ਹਾਲੀ ਦੀ ਕਾਮਨਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਿਸ਼ਨ ਿਪਾ ਧਾਮ ਵਿੱਚ ਰੱਖਿਆ ਪਹਿਲੀ ਮੰਜ਼ਿਲ ਦਾ ਨੀਂਹ ਪੱਥਰ

ਪੰਚਕੂਲਾ 5 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਦੇਰ ਸ਼ਾਮ ਆਪਣੀ ਧਰਮ ਪਤਨੀ ਸੁਮਨ ਸੈਣੀ ਅਤੇ ਪੁੱਤਰ ਅਨਿਕੇਤ ਅਤੇ ਪੁੱਤਰੀ ਵੰਸ਼ਿਕਾ ਨਾਲ ਉੱਤਰ ਪ੍ਰਦੇਸ਼ ਦੇ ਵਿ੍ਰੰਦਾਵਨ ਸਥਿਤ ਵਿਸ਼ਵ-ਵਿਖਿਆਤ ਸ੍ਰੀ ਬਾਂਕੇ ਬਿਹਾਰੀ ਮੰਦਰ ਵਿੱਚ ਦਰਸ਼ਨ ਕਰਕੇ ਪੂਜਾ-ਅਰਚਨਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਠਾਕੁਰ ਸ੍ਰੀ ਬਾਂਕੇ ਬਿਹਾਰੀ ਦੀ ਮੂਰਤੀ ’ਤੇ ਫੁੱਲਾਂ ਦੀ ਮਾਲਾ ਭੇਂਟ ਕੀਤੀ ਅਤੇ ਸੂਬਾ ਵਾਸੀਆਂ ਦੀ ਸੁੱਖ-ਸਮਰੱਧੀ, ਸ਼ਾਂਤੀ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ।
ਉਨ੍ਹਾਂ ਕਿਹਾ ਕਿ ਇਹ ਮੇਰਾ ਸੁਭਾਗ ਹੈ ਕਿ ਮੈਨੂੰ ਅੱਜ ਇੱਥੇ ਵਿ੍ਰੰਦਾਵਨ ਦੀ ਪਾਵਨ ਧਰਤੀ ’ਤੇ ਸ੍ਰੀ ਬਾਂਕੇ ਬਿਹਾਰੀ ਲਾਲ ਸਮੇਤ ਰਾਧਾ ਵਲਭ ਲਾਲ ਜੀ ਅਤੇ ਹੋਰ ਧਾਰਮਿਕ ਸਥਲਾਂ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਿਸ਼ਨ ਨੇ ਇੱਥੇ ਅਨੇਕਾਂ ਲੀਲ੍ਹਾਵਾਂ ਰਚੀਆਂ ਹਨ ਅਤੇ ਇੱਥੋਂ ਦਾ ਕਣ-ਕਣ ਪਵਿੱਤਰ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਿਸ਼ਨ ਹਰਿਆਣਾ ਸੂਬੇ ਦੀ ਪਵਿੱਤਰ ਧਰਮਨਗਰੀ ਕੁਰੂਕਸ਼ੇਤਰ ਵਿੱਚ ਇੱਥੋਂ ਹੀ ਪਰਿਵਾਰ ਸਮੇਤ ਗਏ ਸਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਿਰਧਾਰਤ ਪ੍ਰੋਗਰਾਮ ਅਨੁਸਾਰ ਵਿ੍ਰੰਦਾਵਨ ਪਹੁੰਚੇ, ਜਿੱਥੇ ਮੰਦਰ ਪ੍ਰਸ਼ਾਸਨ ਅਤੇ ਸ਼ਰਧਾਲੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਮੰਦਰ ਵਿੱਚ ਵਿਧੀ-ਵਿਧਾਨ ਨਾਲ ਪੂਜਾ-ਅਰਚਨਾ ਕਰਨ ਤੋਂ ਬਾਅਦ ਉਨ੍ਹਾਂ ਨੇ ਭਗਵਾਨ ਸ੍ਰੀ ਿਸ਼ਨ ਦੇ ਚਰਨਾਂ ਵਿੱਚ ਸੂਬੇ ਦੇ ਸਰਵਪੱਖੀ ਵਿਕਾਸ, ਕਿਸਾਨਾਂ ਦੀ ਸਮਰੱਧੀ, ਨੌਜਵਾਨਾਂ ਦੇ ਉੱਜਵਲ ਭਵਿੱਖ ਅਤੇ ਦੇਸ਼ ਦੀ ਉੱਨਤੀ ਲਈ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪਰਿਵਾਰ ਸਮੇਤ ਸ੍ਰੀ ਰਾਧਾ ਵਲਭ ਲਾਲ ਜੀ ਮੰਦਰ ਅਤੇ ਸ੍ਰੀ ਿਪਾ ਧਾਮ ਪਹੁੰਚ ਕੇ ਉੱਥੇ ਪਰਿਵਾਰ ਸਮੇਤ ਭਗਵਾਨ ਦੇ ਦਰਸ਼ਨ ਕੀਤੇ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਧਰਮ ਪਤਨੀ ਸੁਮਨ ਸੈਣੀ ਅਤੇ ਪੁੱਤਰ ਅਤੇ ਧੀ ਨਾਲ ਮੰਦਰ ਪਰਿਸਰ ਵਿੱਚ ਕੁਝ ਸਮੇਂ ਤੱਕ ਰੁਕੇ ਅਤੇ ਸ਼ਰਧਾ ਤੇ ਭਗਤੀ ਭਾਵ ਨਾਲ ਠਾਕੁਰ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਮੰਦਰ ਵਿੱਚ ਮੌਜੂਦ ਸ਼ਰਧਾਲੂਆਂ ਨੇ ਵੀ ਮੁੱਖ ਮੰਤਰੀ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਾਰੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ ਅਤੇ ਧਾਰਮਿਕ ਆਸਥਾ ਦੇ ਇਸ ਪਾਵਨ ਮੌਕੇ ਨੂੰ ਸਾਂਝਾ ਕੀਤਾ।
ਵਿ੍ਰੰਦਾਵਨ ਦੀ ਧੂੜ ਭਗਤਾਂ ਲਈ ਚੰਦਨ ਦੇ ਸਮਾਨ ਹੈ: ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਿਹਾ ਕਿ ਵਿ੍ਰੰਦਾਵਨ ਦੀ ਪਾਵਨ ਭੂਮੀ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਸ੍ਰੀ ਬਾਂਕੇ ਬਿਹਾਰੀ ਜੀ ਦੇ ਦਰਸ਼ਨਾਂ ਨਾਲ ਆਤਮਿਕ ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਅਨੁਭਵ ਹੁੰਦਾ ਹੈ। ਵਿ੍ਰੰਦਾਵਨ ਦੀ ਧੂੜ ਭਗਤਾਂ ਲਈ ਚੰਦਨ ਦੇ ਸਮਾਨ ਹੈ। ਇਹ ਸਿਰਫ ਵਿ੍ਰੰਦਾਵਨ ਨਹੀਂ, ਸਗੋਂ ਉਹ ਪਾਵਨ ਭੂਮੀ ਹੈ ਜਿੱਥੇ ਪ੍ਰੇਮ ਦਾ ਪਰਮਾਤਮਾ ਨਾਲ ਪੂਰਨ ਮਿਲਣ ਹੋਇਆ। ਇਹੋ ਉਹ ਧਾਰਾ ਹੈ ਜਿੱਥੇ ਭਗਵਾਨ ਸ੍ਰੀ ਿਸ਼ਨ ਨੇ ਆਪਣੇ ਬਚਪਨ ਦੀਆਂ ਲੀਲ੍ਹਾਵਾਂ ਕੀਤੀਆਂ, ਮੱਖਣ ਚੋਰੀ ਕੀਤਾ, ਕਾਲੀਆ ਨਾਗ ਦਾ ਮਰਦਨ ਕੀਤਾ ਅਤੇ ਗੋਵਰਧਨ ਪਰਬਤ ਚੁੱਕ ਕੇ ਸਮੂਹ ਬ੍ਰਜਵਾਸੀਆਂ ਦੀ ਰੱਖਿਆ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਇਸ ਪਾਵਨ ਭੂਮੀ ’ਤੇ ਆਉਣਾ ਉਨ੍ਹਾਂ ਦਾ ਪਰਮ ਸੁਭਾਗ ਹੈ। ਇੱਥੇ ਆਉਣ ਵਾਲਾ ਹਰੇਕ ਸ਼ਰਧਾਲੂ ਆਪਣੇ ਅੰਦਰ ਈਸ਼ਵਰ ਦੀ ਅਨੁਭੂਤੀ ਕਰਦਾ ਹੈ। ਅੱਜ ਉਨ੍ਹਾਂ ਨੂੰ ਵੀ ਇਸ ਪਵਿੱਤਰ ਧਾਰਾ ’ਤੇ ਆਉਣ ਦਾ ਮੌਕਾ ਮਿਲਿਆ, ਜੋ ਉਨ੍ਹਾਂ ਲਈ ਬਹੁਤ ਹੀ ਸੁਭਾਗ ਦੀ ਗੱਲ ਹੈ। ਇਸ ਲਈ ਉਨ੍ਹਾਂ ਨੇ ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਦਾ ਧੰਨਵਾਦ ਕੀਤਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ੍ਰੀ ਿਸ਼ਨ ਿਪਾ ਧਾਮ ਵਿੱਚ ਰੱਖਿਆ ਪਹਿਲੀ ਮੰਜ਼ਿਲ ਦਾ ਨੀਂਹ ਪੱਥਰ
ਮੁੱਖ ਮੰਤਰੀ ਨੇ ਇੱਥੇ ਕੀਤੇ ਗਏ ਪ੍ਰਸਤਾਵਿਤ ਸਤਿਸੰਗ ਅਤੇ ਰਿਹਾਇਸ਼ੀ ਪਰਿਸਰ ਦੇ ਪਹਿਲੀ ਮੰਜ਼ਿਲ ਦੇ ਨੀਂਹ ਪੱਥਰ ਦੀ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਸ ਨਾਲ ਇੱਥੇ ਆਉਣ ਵਾਲੇ ਭਗਤਾਂ ਨੂੰ ਕਾਫ਼ੀ ਸਹੂਲਤ ਅਤੇ ਲਾਭ ਮਿਲੇਗਾ। ਉਨ੍ਹਾਂ ਨੇ ਭਗਵਾਨ ਸ੍ਰੀ ਿਸ਼ਨ ਅਤੇ ਰਾਧਾਰਾਣੀ ਤੋਂ ਸੂਬੇ ਦੀ ਸੁੱਖ-ਸਮਰੱਧੀ, ਖੁਸ਼ਹਾਲੀ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਈਸ਼ਵਰ ਤੋਂ ਇਹੀ ਪ੍ਰਾਰਥਨਾ ਹੈ ਕਿ ਹਰਿਆਣਾ ਨਿਰੰਤਰ ਵਿਕਾਸ ਦੇ ਮਾਰਗ ’ਤੇ ਅੱਗੇ ਵਧਦਾ ਰਹੇ, ਸੂਬੇ ਦੇ ਹਰੇਕ ਪਰਿਵਾਰ ਵਿੱਚ ਸੁੱਖ-ਸਮਰੱਧੀ ਬਣੀ ਰਹੇ ਅਤੇ ਸਮਾਜ ਵਿੱਚ ਭਾਈਚਾਰਾ ਅਤੇ ਸਦਭਾਵਨਾ ਹੋਰ ਵੱਧ ਮਜ਼ਬੂਤ ਹੋਵੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿ੍ਰੰਦਾਵਨ ਸਥਿਤ ਸ੍ਰੀ ਿਸ਼ਨ ਿਪਾ ਧਾਮ ਪਹੁੰਚ ਕੇ ਪ੍ਰਸਤਾਵਿਤ ਸਤਿਸੰਗ ਅਤੇ ਰਿਹਾਇਸ਼ੀ ਪਰਿਸਰ ਦੇ ਪਹਿਲੀ ਮੰਜ਼ਿਲ ਦੇ ਨਿਰਮਾਣ ਕਾਰਜ ਦਾ ਵਿਧੀਵਤ ਨੀਂਹ ਪੱਥਰ ਰੱਖਿਆ। ਇਹ ਨਿਰਮਾਣ ਕਾਰਜ ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਦੇ ਆਸ਼ੀਰਵਾਦ ਨਾਲ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਵੈਦਿਕ ਮੰਤਰ ਉਚਾਰਨ ਦੇ ਵਿਚਕਾਰ ਨੀਂਹ ਪੱਥਰ ਰੱਖ ਕੇ ਪਰਿਸਰ ਦੇ ਵਿਕਾਸ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਮੁੱਖ ਮੰਤਰੀ ਨੇ ਸੰਤ-ਮਹਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਤ?ਮਿਕ ਤੇ ਸਮਾਜਿਕ ਕਾਰਜਾਂ ਵਿੱਚ ਸੰਸਥਾਨ ਦੀ ਭੂਮੀ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਵਿੱਚ ਮੌਜੂਦ ਸ਼ਰਧਾਲੂਆਂ ਅਤੇ ਪਤਵੰਤੇ ਲੋਕਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ। ਇਸ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਹਰਿਆਣਾ ਭਾਜਪਾ ਸੂਬਾ ਪ੍ਰਧਾਨ ਡਾ. ਅਰਚਨਾ ਗੁਪਤਾ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜ ਮੰਤਰੀ ਰਾਜੇਸ਼ ਨਾਗਰ, ਹਰਿਆਣਾ ਭਾਜਪਾ ਸੰਗਠਨ ਮਹਾਮੰਤਰੀ ਫਣੀਂਦਰਨਾਥ ਸ਼ਰਮਾ ਅਤੇ ਹੋਰ ਪਤਵੰਤੇ ਵਿਅਕਤੀ ਵੀ ਮੌਜੂਦ ਰਹੇ।

Leave a Reply

Your email address will not be published. Required fields are marked *